Garba Viral Video: ਵੈਸਟਰਨ ਡਰੈੱਸ ਪਾ ਕੇ ਕੁੜੀ ਨੇ ਖੇਡਿਆ ਗਰਬਾ, ਲੋਕਾਂ ਨੇ ਕੀਤਾ ਰੱਜ ਕੇ ਟ੍ਰੋਲ

Published: 

30 Sep 2025 12:26 PM IST

Woman Garba Dance Video Viral: ਇੱਕ ਕੁੜੀ ਦਾ ਵੀਡੀਓ ਰੱਜ ਕੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹ ਵੈਸਟਰਨ ਡਰੈੱਸ ਪਾ ਕੇ ਮਜੇ ਨਾਲ ਗਰਬਾ ਖੇਡਦੀ ਦਿਖਾਈ ਦੇ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਔਰਤ ਨੂੰ ਰੱਜ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵੀਡੀਓ ਨੂੰ @_vatsalasingh ਨਾਂ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ।

Garba Viral Video: ਵੈਸਟਰਨ ਡਰੈੱਸ ਪਾ ਕੇ ਕੁੜੀ ਨੇ ਖੇਡਿਆ ਗਰਬਾ, ਲੋਕਾਂ ਨੇ ਕੀਤਾ ਰੱਜ ਕੇ ਟ੍ਰੋਲ

ਵੈਸਟਰਨ ਡ੍ਰੈੱਸ ਪਾ ਕੇ ਔਰਤ ਖੇਡੀ ਗਰਬਾ, ਰੱਜ ਕੇ ਕੀਤਾ ਗਿਆ ਟ੍ਰੋਲ.. Viral Video

Follow Us On

ਨਰਾਤਿਆਂ ਦਾ ਤਿਉਹਾਰ ਸਾਡੀ ਆਸਥਾ ਅਤੇ ਪਰੰਪਰਾ ਦਾ ਪ੍ਰਤੀਕ ਹੈ। ਗਰਬਾ ਅਤੇ ਡਾਂਡੀਆ ਇਸ ਤਿਉਹਾਰ ਦੀ ਸ਼ਾਨ ਹਨ, ਜੋ ਲੋਕਾਂ ਨੂੰ ਇਕਜੁੱਟ ਕਰਦਾ ਹੈ। ਇਸ ਸਮੇਂ ਹਰ ਜਗ੍ਹਾ ਪੰਡਾਲ ਸਜਾਏ ਜਾਂਦੇ ਹਨ। ਡਾਂਡੀਆ ਨਾਈਟਸ ਦਾ ਪ੍ਰੰਬਧ ਕੀਤਾ ਜਾਂਦਾ ਹੈ ਅਤੇ ਗਰਬਾ ਦਾ ਜਨੂਨ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਗੁਜਰਾਤ ਵਿੱਚ ਸ਼ੁਰੂ ਤੋਂ ਹੀ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹੁਣ ਤਾਂ ਦੇਸ਼ ਅਤੇ ਵਿਦੇਸ਼ਾਂ ਵਿੱਚ ਵੀ ਇਸ ਫੈਸਟੀਵਲ ਨੂੰ ਮਨਾਇਆ ਜਾਂਦਾ ਹੈ। ਨਰਾਤਿਆਂ ਦੇ ਮੌਕੇ ‘ਤੇ ਲੋਕ ਕਲਰਫੁੱਲ ਟ੍ਰੈਡੀਸ਼ਨਲ ਡ੍ਰੈੱਸਅਪ ਹੁੰਦੇ ਹਨ ਅਤੇ ਡਾਂਡੀਆ, ਗਰਬਾ ਖੇਡਦੇ ਹਨ। ਜਿਸਨੂੰ ਧਾਰਮਿਕ ਅਤੇ ਸੱਭਿਆਚਾਰਕ ਫੈਸਟ ਕਿਹਾ ਜਾਂਦਾ ਹੈ। ਹਾਲਾਂਕਿ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਕੀ ਥੋੜ੍ਹਾ ਵੱਖਰਾ ਹੈ ।

ਵੀਡੀਓ ਵਿੱਚ ਕੁੜੀ ਗਰਬਾ ਖੇਡ ਰਹੀ ਹੈ, ਪਰ ਇਸ ਵਿੱਚ ਉਸਦੇ ਸਟਾਈਲ ਨਾਲੋਂ ਉਸਦੀ ਡਰੈੱਸ ਦੀ ਚਰਚਾ ਜ਼ਿਆਦਾ ਹੋ ਰਹੀ ਹੈ। ਵੀਡੀਓ ਵਿੱਚ ਕੁੜੀ ਗਰਬਾ ਨਾਈਟ ਵਿੱਚ ਹਿੱਸਾ ਲੈਂਦੀ ਦਿਖਾਈ ਦੇ ਰਹੀ ਹੈ। ਉਸਨੇ ਕਾਲੀ ਸਲੀਵਲੇਸ ਵੈਸਟਰਨ ਡਰੈੱਸ ਪਾਈ ਹੋਈ ਹੈ। ਉਹ ਪੂਰੇ ਮਜੇ ਨਾਲ ਗਰਬਾ ਧੁਨ ‘ਤੇ ਨੱਚਦੀ ਨਜ਼ਰ ਆ ਰਹੀ ਹੈ। ਉਸਦਾ ਡਾਂਸ ਇੰਨਾ ਮਜੇਦਾਰ ਹੈ ਕਿ ਉਹ ਕੈਮਰੇ ਵਿੱਚ ਵਾਰ-ਵਾਰ ਕੈਦ ਹੋ ਜਾਂਦੀ ਹੈ।

ਕਿਉਂ ਟ੍ਰੋਲ ਹੋਈ ਕੁੜੀ

ਜਿਵੇਂ ਹੀ ਵੀਡੀਓ ਵਾਇਰਲ ਹੋਇਆ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਕੁੜੀ ਨੂੰ ਨਿਸ਼ਾਨਾ ਬਣਾਇਆ। ਲੋਕਾਂ ਨੇ ਲਿਖਿਆ ਕਿ ਗਰਬਾ ਅਤੇ ਡਾਂਡੀਆ ਵਰਗੇ ਧਾਰਮਿਕ ਫੈਸਟੀਵਲ ਲਈ ਟ੍ਰੈਡਿਸ਼ਨਲ ਪਾਣਾ ਜਰੂਰੀ ਹੈ। ਉਨ੍ਹਾਂ ਦਾ ਮੰਨਣਾ ਇਹ ਹੈ ਕਿ ਅਜਿਹੀ ਵੈਸਟਰਨ ਡ੍ਰੈੱਸ ਵਿੱਚ ਹਿੱਸਾ ਲੈਣਾ ਸੱਭਿਆਚਾਰ ਅਤੇ ਪਰੰਪਰਾ ਦਾ ਅਪਮਾਨ ਹੈ। ਇੰਟਰਨੈੱਟ ਦੀ ਦੁਨੀਆ ਵਿੱਚ ਹਰ ਮੁੱਦਾ ਤੇਜ਼ੀ ਨਾਲ ਵਧਦਾ ਹੈ।

ਵੀਡੀਓ ਦੇਖੋ

ਇਸੇ ਤਰ੍ਹਾਂ ਇਸ ਵੀਡੀਓ ‘ਤੇ ਹੋਰ ਵੀ ਕਈ ਕਮੈਂਟਸ ਆਏ ਹਨ। ਜਿੱਥੇ ਕੁਝ ਯੂਜ਼ਰਸ ਨੇ ਔਰਤ ਦੇ ਡਾਂਸ ਅਤੇ ਆਤਮਵਿਸ਼ਵਾਸ ਦੀ ਪ੍ਰਸ਼ੰਸਾ ਕੀਤੀ ਹੈ । ਉੱਥੇ ਹੀ ਕੁਝ ਨੇ ਸੱਭਿਆਚਾਰ ਅਤੇ ਮਾਣ-ਸਨਮਾਨ ਨੂੰ ਲੈ ਕੇ ਉਸਦੀ ਆਲੋਚਨਾ ਵੀ ਕੀਤੀ ਹੈ। ਇੱਕ ਯੂਜਰ ਨੇ ਲਿਖਿਆ ਕਿ ਨਰਾਤੇ ਸਿਰਫ਼ ਮਨੋਰੰਜਨ ਦਾ ਤਿਉਹਾਰ ਹੀ ਨਹੀਂ ਹਨ। ਸਗੋਂ ਇਹ ਧਾਰਮਿਕ ਮਹੱਤਵ ਵਾਲਾ ਤਿਉਹਾਰ ਹੈ। ਇਸ ਲਈ ਡਰੈੱਸ ਅਤੇ ਵਿਵਹਾਰ ਢੁਕਵਾਂ ਹੋਣਾ ਚਾਹੀਦਾ ਹੈ। ਦੂਜੇ ਯੂਜ਼ਰ ਨੇ ਕਿਹਾ ਕਿ ਕਿਸੇ ਦੀ ਨਿੱਜੀ ਪਸੰਦ ‘ਤੇ ਇੰਨਾ ਇਤਰਾਜ਼ ਕਰਨਾ ਸਹੀ ਨਹੀਂ ਹੈ।