Viral Video: ਮਹਿਲਾ ਨੇ ਪਾਗਲਪਨ ਦੀਆਂ ਹੱਦਾਂ ਕੀਤੀਆਂ ਪਾਰ, ਸੜਕ ਵਿਚਾਲੇ ਬਣਾਈ ਰੀਲ, ਰੋਡ ‘ਤੇ ਲੱਗਿਆ ਲੰਬਾ ਜਾਮ, ਦੇਖੋ Video

Published: 

26 Dec 2024 22:00 PM

Woman Made Reel on Road: ਪੰਜਾਬ ਦੇ ਨਵਾਂਸ਼ਹਿਰ 'ਚ ਇਕ ਮਹਿਲਾ ਨੇ ਭੰਗੜਾ ਪਾ ਕੇ ਰੀਲ ਬਣਾਉਂਦੇ ਹੋਏ ਟ੍ਰੈਫਿਕ ਨਿਯਮਾਂ ਨੂੰ ਛਿਕੇ ਟੰਗਿਆ। ਮਹਿਲਾ ਸਬਜ਼ੀ ਮੰਡੀ ਵਿੱਚ ਇੱਕ ਦੁਕਾਨ ਅੱਗੇ ਕੁਰਸੀ ਲੈ ਕੇ ਸੜਕ ਦੇ ਵਿਚਕਾਰ ਪਹੁੰਚ ਗਈ। ਉਸ ਨੇ ਆਪਣਾ ਮੋਬਾਈਲ ਫ਼ੋਨ ਕੁਰਸੀ 'ਤੇ ਰੱਖਿਆ ਅਤੇ ਸੜਕ 'ਤੇ ਹੀ ਰੀਲਾਂ ਬਣਾਉਣਾ ਸ਼ੁਰੂ ਕਰ ਦਿੱਤਾ। ਔਰਤ ਸੜਕ ਦੇ ਵਿਚਕਾਰ ਰੀਲ ਬਣਾਉਣ ਦੇ ਦੌਰਾਨ ਟਰੈਫਿਕ ਜਾਮ ਹੋ ਗਿਆ।

Viral Video: ਮਹਿਲਾ ਨੇ ਪਾਗਲਪਨ ਦੀਆਂ ਹੱਦਾਂ ਕੀਤੀਆਂ ਪਾਰ, ਸੜਕ ਵਿਚਾਲੇ ਬਣਾਈ ਰੀਲ, ਰੋਡ ਤੇ ਲੱਗਿਆ ਲੰਬਾ ਜਾਮ, ਦੇਖੋ Video
Follow Us On

ਪੰਜਾਬ ਦੇ ਨਵਾਂਸ਼ਹਿਰ ‘ਚ ਇਕ ਮਹਿਲਾ ਨੂੰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਦੇਖਿਆ ਗਿਆ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਉਸ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਮਹਿਲਾ ਨੇ ਲੋਕਾਂ ਦੀ ਜਾਨ ਖਤਰੇ ‘ਚ ਪਾ ਕੇ ਸੜਕ ਦੇ ਵਿਚਕਾਰ ਰੀਲ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਸੜਕ ‘ਤੇ ਆਉਣ-ਜਾਣ ਵਾਲੇ ਕਈ ਵਾਹਨ ਰੁਕ ਗਏ। ਸੜਕ ਦੇ ਵਿਚਕਾਰ ਇੱਕ ਮਹਿਲਾ ਦੀ ਰੀਲ ਬਣਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਮਾਮਲਾ ਨਵਾਂਸ਼ਹਿਰ ਦਾ ਹੈ ਜਿੱਥੇ ਇੱਕ ਮਹਿਲਾ ਨੇ ਭੰਗੜਾ ਪਾ ਕੇ ਰੀਲ ਬਣਾਉਂਦੇ ਹੋਏ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਮਹਿਲਾ ਸਬਜ਼ੀ ਮੰਡੀ ਵਿੱਚ ਇੱਕ ਦੁਕਾਨ ਅੱਗੇ ਕੁਰਸੀ ਲੈ ਕੇ ਸੜਕ ਦੇ ਵਿਚਕਾਰ ਪਹੁੰਚ ਗਈ। ਉਸ ਨੇ ਆਪਣਾ ਮੋਬਾਈਲ ਫ਼ੋਨ ਕੁਰਸੀ ‘ਤੇ ਰੱਖਿਆ ਅਤੇ ਸੜਕ ‘ਤੇ ਹੀ ਰੀਲਾਂ ਬਣਾਉਣਾ ਸ਼ੁਰੂ ਕਰ ਦਿੱਤਾ। ਮਹਿਲਾ ਵੱਲੋਂ ਸੜਕ ਦੇ ਵਿਚਕਾਰ ਰੀਲ ਬਣਾਉਣ ਕਾਰਨ ਟਰੈਫਿਕ ਜਾਮ ਹੋ ਗਿਆ। ਪਰ ਮਹਿਲਾ ਰੀਲ ਬਣਾਉਂਦੀ ਰਹੀ। ਇਸ ਦੌਰਾਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਸਮੇਤ ਕਈ ਵਾਹਨ ਸੜਕ ਤੇ ਖੜ੍ਹੇ ਹੋ ਗਏ, ਜਿਸ ਕਾਰਨ ਜਾਮ ਲੱਗ ਗਿਆ।

ਸੜਕ ਦੇ ਵਿਚਾਲੇ ਮਹਿਲਾ ਨੇ ਬਣਾਈ ਰੀਲ

ਲੋਕ ਸੋਸ਼ਲ ਮੀਡੀਆ ‘ਤੇ ਰੀਲਾਂ ਨੂੰ ਸ਼ੇਅਰ ਕਰਨ ਅਤੇ ਮਸ਼ਹੂਰ ਹੋਣ ਲਈ ਕਈ ਤਰ੍ਹਾਂ ਦੇ ਜੋਖਮ ਲੈਣ ਤੋਂ ਨਹੀਂ ਡਰਦੇ? ਰੀਲ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਲਈ ਇਕ ਮਹਿਲਾ ਨੇ ਸੜਕ ਦੇ ਵਿਚਕਾਰ ਰੀਲ ਬਣਾਉਣੀ ਸ਼ੁਰੂ ਕਰ ਦਿੱਤੀ। ਰੀਲ ਬਣਾਉਂਦੇ ਸਮੇਂ ਸੜਕ ‘ਤੇ ਜਾਮ ਲੱਗ ਗਿਆ। ਹਾਲਾਂਕਿ ਮਹਿਲਾ ਇਸ ਗੱਲ ਤੋਂ ਪਰੇਸ਼ਾਨ ਨਹੀਂ ਸੀ ਪਰ ਉਹ ਰੀਲ ਬਣਾਉਣ ‘ਚ ਲੱਗੀ ਹੋਈ ਸੀ। ਜਾਣਕਾਰੀ ਮੁਤਾਬਕ ਮਹਿਲਾ ਭੰਗੜਾ ਰੀਲ ਬਣਾ ਰਹੀ ਸੀ। ਸੜਕ ਦੇ ਵਿਚਕਾਰ ਕੁਰਸੀ ‘ਤੇ ਮੋਬਾਈਲ ਰੱਖ ਕੇ ਰੀਲ ਬਣਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋਂ- ਪਿਤਾ ਨੂੰ ਆਪਣੇ ਪੁੱਤਰ ਦੀ ਪ੍ਰੇਮਿਕਾ ਨਾਲ ਹੋ ਗਿਆ ਪਿਆਰ, ਬ੍ਰੇਕਅੱਪ ਕਰਵਾ ਖੁਦ ਕਰਾ ਲਿਆ ਵਿਆਹ

ਵੀਡੀਓ ਹੋਇਆ ਵਾਇਰਲ

ਜਾਣਕਾਰੀ ਮੁਤਾਬਕ ਰੀਲ ਬਣਾਉਣ ਤੋਂ ਬਾਅਦ ਮਹਿਲਾ ਉੱਥੋਂ ਗਾਇਬ ਹੋ ਗਈ। ਮਹਿਲਾ ਜਦੋਂ ਭੰਗੜਾ ਰੀਲ ਬਣਾ ਰਹੀ ਸੀ ਤਾਂ ਕਿਸੇ ਨੇ ਰੀਲ ਬਣਾਉਣ ਵਾਲੀ ਮਹਿਲਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

Exit mobile version