Viral: ਪਾਕਿਸਤਾਨ ਵਿੱਚ ਹੈ ਦੁਨੀਆ ਦਾ ਸਭ ਤੋਂ ਸਸਤਾ ਹੋਟਲ! ਮਿਲਦੀਆਂ ਹਨ ਇਹ ਸਹੂਲਤਾਂ; ਦੇਖੋ ਵਾਇਰਲ Video

Updated On: 

28 Oct 2025 14:50 PM IST

Cheapest Hotel in the World! ਜੇ ਤੁਸੀਂ ਦੁਨੀਆ ਦਾ ਸਭ ਤੋਂ ਸਸਤਾ ਹੋਟਲ ਨਹੀਂ ਦੇਖਿਆ, ਤਾਂ ਹੁਣ ਦੇਖ ਲਵੋ। ਇਹ ਗੁਆਂਢੀ ਦੇਸ਼ ਪਾਕਿਸਤਾਨ ਦੇ ਪੇਸ਼ਾਵਰ ਚ ਸਥਿਤ ਇਹ ਕਾਰਵਾਂਸੇਰੀ (Caravanserai) ਹੋਟਲ ਤੁਹਾਨੂੰ ਹੈਰਾਨ ਕਰ ਦੇਵੇਗਾ। ਇੱਥੇ ਸਿਰਫ਼ 70 ਪਾਕਿਸਤਾਨੀ ਰੁਪਏ (ਭਾਰਤੀ ਕਰੰਸੀ ਵਿੱਚ ਲਗਭਗ 22 ਰੁਪਏ) ਖਰਚ ਕਰਕੇ ਰਾਤ ਗੁਜ਼ਾਰਨ ਦਾ ਮੌਕਾ ਮਿਲਦਾ ਹੈ ਅਤੇ ਇੱਕ ਆਇਰਿਸ਼ ਵਲੌਗਰ ਨੇ ਇਸ ਦੀ ਝਲਕ ਦੁਨੀਆ ਨੂੰ ਦਿਖਾਈ ਹੈ।

Viral: ਪਾਕਿਸਤਾਨ ਵਿੱਚ ਹੈ ਦੁਨੀਆ ਦਾ ਸਭ ਤੋਂ ਸਸਤਾ ਹੋਟਲ! ਮਿਲਦੀਆਂ ਹਨ ਇਹ ਸਹੂਲਤਾਂ; ਦੇਖੋ ਵਾਇਰਲ Video

Image Credit source: Instagram/@djjsimpson

Follow Us On

ਟ੍ਰੈਵਲ ਵਲੌਗਰ ਡੇਵਿਡ ਸਿਮਸਨ, ਜਿਨ੍ਹਾਂ ਨੂੰ ‘ਦ ਟ੍ਰੈਵਲ ਫਿਊਜਿਟਿਵ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਪੇਜ @djjsimpson ਉੱਤੇ ਇੱਕ ਵੀਡੀਓ ਸ਼ੇਅਰ ਕੀਤੀ, ਜੋ ਦੇਖਦੇ ਹੀ ਵੇਖਦੇ ਵਾਇਰਲ ਹੋ ਗਈ। ਇਸ ਵਿੱਚ ਡੇਵਿਡ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਸਸਤਾ ਹੋਟਲ ਹੈ।

ਜੇ ਤੁਸੀਂ ਸੋਚ ਰਹੇ ਹੋ ਕਿ 22 ਰੁਪਏ ਵਿੱਚ ਤੁਹਾਨੂੰ ਸ਼ਾਨਦਾਰ ਕਮਰਾ ਮਿਲੇਗਾ, ਤਾਂ ਥੋੜ੍ਹਾ ਰੁਕੋ। ਇਹ ਲਗਭਗ 100 ਸਾਲ ਪੁਰਾਣੀ ਇੱਕ ਯਾਤਰੀ ਸਰਾਏੇ ਹੈ ਅਤੇ ਇੱਥੇ ਦੀਆਂ ਸਹੂਲਤਾਂ ਅੱਜ ਵੀ ਪੁਰਾਣੇ ਸਮੇ ਦੀ ਯਾਦ ਦਿਵਾਉਂਦੀਆਂ ਹਨ। ਸੱਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਹੋਟਲ ਵਿੱਚ ਬਿਸਤਰੇ ਕਮਰੇ ਦੇ ਅੰਦਰ ਨਹੀਂ, ਸਗੋਂ ਛੱਤ ਤੇ ਖੁੱਲ੍ਹੇ ਆਸਮਾਨ ਹੇਠਾਂ ਲੱਗਾਏ ਜਾਂਦੇ ਹਨ ।

ਕਿਹੜੀਆਂ ਸਹੂਲਤਾਂ ਦਿੰਦਾ ਹੈ ਹੋਟਲ?

ਤੁਹਾਨੂੰ ਇਸ ਹੋਟਲ ਵਿੱਚ ਬਿਸਤਰੇ ਦੇ ਨਾਂ ਤੇ ਇੱਕ ਪੁਰਾਣਾ ਮੰਜਾ ਮਿਲਦਾ ਹੈ ਇਸਦੇ ਨਾਲ ਹੀ ਇੱਕ ਸਾਫ਼ ਚਾਦਰ, ਪਰਸਨਲ ਪੱਖਾ, ਸ਼ੇਅਰਡ ਬਾਥਰੂਮ ਅਤੇ ਨਾਲ ਮਿਲਦੀ ਹੈ ਮੁਫ਼ਤ ਚਾਹ!

ਬਜਟ ਯਾਤਰੀਆਂ ਲਈ ਜੰਨਤ

ਵੀਡੀਓ ਮੁਤਾਬਕ ਇੱਥੇ ਹਰ ਰੋਜ਼ 50 ਤੋਂ 100 ਯਾਤਰੀ ਰੁਕਦੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਸਥਾਨਕ ਯਾਤਰੀ, ਬਾਈਕਰਸ ਅਤੇ ਬਜਟ ਬੈਕਪੈਕਰਸ ਸ਼ਾਮਲ ਹੁੰਦੇ ਹਨ। ਵਲੌਗਰ ਨੇ ਦੱਸਿਆ ਕਿ ਇਹ ਪੇਸ਼ਾਵਰ ਦੀ ਪੁਰਾਤਨ ਵਿਰਾਸਤ ਦਾ ਖ਼ਾਸ ਹਿੱਸਾ ਹੈ, ਜਿੱਥੇ ਵਪਾਰੀ ਅਤੇ ਤੀਰਥ ਯਾਤਰੀ ਰਹਿੰਦੇ ਹਨ।

ਇੱਥੇ ਦੇਖੋ ਵੀਡੀਓ