Surprising Video: 27 ਦੇਸ਼ ਘੁੰਮ ਆਏ ਦੋ ਦੋਸਤ, ਉਹ ਵੀ ਸਿਰਫ਼ 6 ਲੱਖ ਰੁਪਏ ਵਿੱਚ, ਜਾਣੋ ਕਿਵੇਂ?

Published: 

12 Sep 2024 14:25 PM IST

Tommaso Farinam ਅਤੇ Adrian Lafuente: ਯੂਰਪ ਦੇ ਦੋ ਦੋਸਤਾਂ ਨੇ, ਟੋਮਾਸੋ ਫਰਨਿਮ (25) ਅਤੇ ਐਡ੍ਰੀਅਨ ਲਾਫੁਏਂਤੇ (27) ਨੂੰ ਮਿਲੋ, ਜਿਨ੍ਹਾਂ ਨੇ ਪਲੇਨ ਵਿੱਚ ਪੈਰ ਰੱਖੇ ਬਗੈਰ 15 ਮਹੀਨਿਆਂ ਵਿੱਚ 27 ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਇੱਥੇ ਜਾਣੋ. ਇਨ੍ਹਾਂ ਦੀ ਪੂਰੀ ਕਹਾਣੀ .....

Surprising Video: 27 ਦੇਸ਼ ਘੁੰਮ ਆਏ ਦੋ ਦੋਸਤ, ਉਹ ਵੀ ਸਿਰਫ਼ 6 ਲੱਖ ਰੁਪਏ ਵਿੱਚ, ਜਾਣੋ ਕਿਵੇਂ?

6 ਲੱਖ ਰੁਪਏ ਵਿੱਚ 27 ਦੇਸ਼ ਘੁੰਮ ਆਏ ਦੋ ਦੋਸਤ

Follow Us On

ਇਟਲੀ ਦੇ ਰਹਿਣ ਵਾਲੇ 25 ਸਾਲਾ ਟੋਮਾਸੋ ਫਰਿਨਮ ਅਤੇ ਸਪੇਨ ਦੇ 27 ਸਾਲਾ ਐਡਰੀਅਨ ਲਾਫੁਏਂਤੇ ਆਪਣੀ ਯਾਤਰਾ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਈਕੋ-ਫਰੈਂਡਲੀ ਯਾਤਰਾ ਨੂੰ ਅਪਣਾਇਆ ਹੈ। ਉੱਡਣ ਦੀ ਬਜਾਏ ਦੋਵੇਂ ਕਿਸ਼ਤੀਆਂ ਰਾਹੀਂ ਦੁਨੀਆ ਦੀ ਯਾਤਰਾ ਕਰ ਰਹੇ ਹਨ। ਪਿਛਲੇ 15 ਮਹੀਨਿਆਂ ਵਿੱਚ, ਫਰੀਨਮ ਅਤੇ ਲੈਫੁਏਂਤੇ 27 ਦੇਸ਼ ਘੁੰਮ ਚੁੱਕੇ ਹਨ। ਦੋਵੇਂ ਦੋਸਤ ਆਪਣੇ ਆਪ ਨੂੰ ‘ਟਿਕਾਊ’ ਖੋਜੀ ਕਹਿੰਦੇ ਹਨ।

ਦੁਨੀਆ ਭਰ ਵਿੱਚ ਘੁੰਮਣਾ ਅਤੇ ਨਵੀਆਂ ਚੀਜ਼ਾਂ ਨੂੰ ਐਕਸਪਲੋਰ ਕਰਨਾ ਬਹੁਤ ਸਾਰੇ ਲੋਕਾਂ ਦਾ ਸ਼ੌਕ ਹੁੰਦਾ ਹੈ। ਫਰਨਿਮਮ ਅਤੇ ਲਾਫੁਏਂਤੇ ਨਾਂ ਦੇ ਯੂਰਪ ਦੇ ਦੋ ਦੋਸਤ ਅਜਿਹੇ ਹੀ ਯਾਤਰੀ ਹਨ, ਜਿਨ੍ਹਾਂ ਨੇ ਪਿਛਲੇ ਸਾਲ ਹੀ ਦੁਨੀਆ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੇ ਸਫਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਦੋਵੇਂ ਹੁਣ ਤੱਕ 27 ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ, ਉਹ ਵੀ ਬਿਨਾਂ ਜਹਾਜ਼ ‘ਚ ਬੈਠੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਕੇ ਉਨ੍ਹਾਂ ਨੇ ਨਾ ਸਿਰਫ਼ ਵਾਤਾਵਰਨ ਨੂੰ ਸੰਭਾਲਿਆ ਹੈ, ਸਗੋਂ ਆਪਣੇ ਪੈਸੇ ਦੀ ਵੀ ਬੱਚਤ ਕੀਤੀ ਹੈ।

ਆਪਣੀ ਯਾਤਰਾ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਸਨ ਦੋਵੇਂ ਦੋਸਤ

ਇਟਲੀ ਦੇ ਰਹਿਣ ਵਾਲੇ 25 ਸਾਲਾ ਟੋਮਾਸੋ ਫਰਿਨਮ ਅਤੇ ਸਪੇਨ ਦੇ 27 ਸਾਲਾ ਐਡਰੀਅਨ ਲਾਫੁਏਂਤੇ ਆਪਣੀ ਯਾਤਰਾ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਈਕੋ-ਫਰੈਂਡਲੀ ਯਾਤਰਾ ਨੂੰ ਅਪਣਾਇਆ ਹੈ। ਉੱਡਣ ਦੀ ਬਜਾਏ ਦੋਵੇਂ ਕਿਸ਼ਤੀਆਂ ਰਾਹੀਂ ਦੁਨੀਆ ਦੀ ਯਾਤਰਾ ਕਰ ਰਹੇ ਹਨ। ਪਿਛਲੇ 15 ਮਹੀਨਿਆਂ ਵਿੱਚ, ਫਰੀਨਮ ਅਤੇ ਲੈਫੁਏਂਤੇ 27 ਦੇਸ਼ ਘੁੰਮ ਚੁੱਕੇ ਹਨ। ਦੋਵੇਂ ਦੋਸਤ ਆਪਣੇ ਆਪ ਨੂੰ ‘ਟਿਕਾਊ’ ਖੋਜੀ ਕਹਿੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਨੇ ਨਾ ਸਿਰਫ਼ ਵਾਤਾਵਰਣ ਦੀ ਮਦਦ ਕੀਤੀ ਹੈ, ਸਗੋਂ ਉਨ੍ਹਾਂ ਦੇ ਪੈਸੇ ਦੀ ਵੀ ਬਚਤ ਕੀਤੀ ਹੈ। ਦੋਵੇਂ ਦੋਸਤ ਸਿਰਫ਼ 7,700 ਡਾਲਰ (ਲਗਭਗ 6,46,000 ਰੁਪਏ) ਵਿੱਚ ਹੁਣ ਤੱਕ 27 ਦੇਸ਼ ਘੁੰਮ ਚੁੱਕੇ ਹਨ। ਇਕ ਮੀਡੀਆ ਆਉਟਲੇਟ ਨਾਲ ਗੱਲ ਕਰਦੇ ਹੋਏ ਦੋਹਾਂ ਨੇ ਦੱਸਿਆ ਕਿ ਪਹਿਲੀ ਵਾਰ ਜਦੋਂ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਕਿਸ਼ਤੀ ‘ਤੇ ਯਾਤਰਾ ਕਰਨ ਬਾਰੇ ਸੁਣਿਆ ਤਾਂ ਉਹ ਘਬਰਾ ਗਏ। ਖਾਸ ਕਰਕੇ ਜਦੋਂ ਉਨ੍ਹਾਂ ਨੇ ਦੱਸਿਆ ਕਿ ਉਹ ਬਿਨਾਂ ਕਿਸੇ ਤਜ਼ਰਬੇ ਦੇ ਪ੍ਰਸ਼ਾਂਤ ਮਹਾਸਾਗਰ ਲੰਘਣ ਵਾਲੇ ਹਨ।

ਇੱਥੇ ਵੀਡੀਓ ਦੇਖੋ

ਫਰਿਨਮ ਨੇ ਦੱਸਿਆ ਕਿ ਪਨਾਮਾ ਦੀ ਖਾੜੀ ਨੂੰ ਪਾਰ ਕਰਨਾ ਆਸਾਨ ਨਹੀਂ ਸੀ। ਪਹਿਲੇ 10 ਦਿਨ ਬਹੁਤ ਖਤਰਨਾਕ ਸਨ। ਇਸ ਦੌਰਾਨ ਸਾਨੂੰ ਤੂਫਾਨਾਂ, ਤੇਜ਼ ਹਵਾਵਾਂ ਅਤੇ ਵੱਡੀਆਂ ਲਹਿਰਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ, ਅਜਿਹੇ ਸਮੇਂ ਡੁੱਬਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਪਰ ਅਸੀਂ ਹਾਰ ਨਹੀਂ ਮੰਨੀ। ਦੋਵਾਂ ਦੋਸਤਾਂ ਨੇ ਪਿਛਲੇ ਸਾਲ ਗਰਮੀਆਂ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਦੱਖਣੀ ਅਮਰੀਕਾ ਪਹੁੰਚਣ ਲਈ ਲਗਭਗ 39 ਦਿਨ ਸਮੁੰਦਰ ਵਿਚ ਬਿਤਾਏ।