Weird Video: ਨਾਲੇ ਦੇ ਕਿੱਚੜ ਨਾਲ ਲੱਥਪੱਥ ਦੋ ਮੁੰਡੇ ਹੋਏ ਮੁੱਕੋ-ਮੁੱਕੀ, ਫੇਰ ਝਾੜੂ ਤੇ ਡੰਡਿਆਂ ਨਾਲ ਹੋਈ ਤਬੀਅਤ ਸਾਫ਼ | viral video two boys fighting in drain a person beat with broom & lathi video goes viral see in punjabi Punjabi news - TV9 Punjabi

Weird Video: ਨਾਲੇ ਦੇ ਕਿੱਚੜ ਨਾਲ ਲੱਥਪੱਥ ਦੋ ਮੁੰਡੇ ਹੋਏ ਮੁੱਕੋ-ਮੁੱਕੀ, ਫੇਰ ਝਾੜੂ ਤੇ ਡੰਡਿਆਂ ਨਾਲ ਸਾਫ਼ ਹੋਈ ਤਬੀਅਤ

Published: 

26 Oct 2024 14:45 PM

Boys Drain Fighting Video Viral : ਇਸ ਵੀਡੀਓ ਨੂੰ @gharkekalesh ਹੈਂਡਲ ਨਾਲ X ਪਲੇਟਫਾਰਮ 'ਤੇ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 87 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।

Weird Video: ਨਾਲੇ ਦੇ ਕਿੱਚੜ ਨਾਲ ਲੱਥਪੱਥ ਦੋ ਮੁੰਡੇ ਹੋਏ ਮੁੱਕੋ-ਮੁੱਕੀ, ਫੇਰ ਝਾੜੂ ਤੇ ਡੰਡਿਆਂ ਨਾਲ ਸਾਫ਼ ਹੋਈ ਤਬੀਅਤ

Photo X@gharkekalesh

Follow Us On

ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕੋਈ ਨਾ ਕੋਈ ਛਾਇਆ ਹੀ ਰਹਿੰਦਾ ਹੈ। ਹਰ ਰੋਜ਼ ਲੋਕ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਵੀਡੀਓ ਅਪਲੋਡ ਕਰਦੇ ਹਨ ਜਿਨ੍ਹਾਂ ਨੂੰ ਲੱਖਾਂ ਲੋਕ ਵੇਖਦੇ ਹਨ। ਲੋਕਾਂ ਦਾ ਧਿਆਨ ਖਿੱਚਣ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਸਭ ਤੋਂ ਵੱਧ ਵਾਇਰਲ ਹੁੰਦੀ ਹੈ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ… ਜਿਸ ਵਿੱਚ ਦੋ ਮੁੰਡੇ ਆਪਸ ਵਿੱਚ ਗੁੱਥਮ-ਗੁੱਥਾ ਹੋ ਰਹੇ ਹਨ। ਪਰ ਜਿਸ ਥਾਂ ਤੇ ਦੋਵੇਂ ਲੜ ਰਹੇ ਹਨ, ਉਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੇ ਸੋਚਣ ਨੂੰ ਮਜਬੂਰ ਹੋ ਜਾਵੋਗੇ ਕਿ ਅਜਿਹੀ ਜਗ੍ਹਾ ‘ਤੇ ਕੌਣ ਲੜਦਾ ਹੈ।

ਨਾਲੇ ਵਿੱਚ ਭਿੜੇ ਦੋ ਮੁੰਡੇ

ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿਚ ਦੇਖਿਆ ਜਾ ਰਿਹਾ ਹੈ ਕਿ ਦੋ ਲੜਕੇ ਨਾਲੇ ਵਿਚ ਖੜ੍ਹੇ ਹਨ। ਦੋਵਾਂ ਦੇ ਸਾਰੇ ਸਰੀਰ ‘ਤੇ ਨਾਲੇ ਦਾ ਚਿੱਕੜ ਹੈ ਅਤੇ ਇਸੇ ਹਾਲਤ ‘ਚ ਇਕ ਦੂਜੇ ਨਾਲ ਲੜ ਰਹੇ ਹਨ। ਕਈ ਵਾਰ ਪਹਿਲਾ ਦੂਜੇ ਨੂੰ ਮਾਰ ਦਿੰਦਾ ਹੈ ਅਤੇ ਕਈ ਵਾਰ ਦੂਜਾ ਪਹਿਲੇ ਨੂੰ ਮਾਰ ਦਿੰਦਾ ਹੈ। ਇਸ ਤਰ੍ਹਾਂ ਦੋਵੇਂ ਨਾਲੇ ‘ਚ ਲਗਾਤਾਰ ਹੀ ਲੜ ਰਹੇ ਹਨ। ਦੋਵੇਂ ਲੜਦੇ-ਲੜਦੇ ਨਾਲੇ ‘ਚ ਡਿੱਗੇ ਜਾਂ ਫਿਰ ਖੜੇ ਹੋ ਕੇ ਉੱਥੇ ਹੀ ਲੜਣਾ ਸ਼ੁਰੂ ਹੋ ਗਏ। ਥੋੜੀ ਹੀ ਦੇਰ ਬਾਅਦ ਇੱਕ ਸ਼ਖਸ ਝਾੜੂ ਲੈ ਕੇ ਆਉਂਦਾ ਹੈ ਅਤੇ ਉਨ੍ਹਾਂ ‘ਤੇ ਵਰ੍ਹਾਉਣਾ ਸ਼ੁਰੂ ਕਰ ਦਿੰਦਾ ਹੈ, ਜਿਸ ਤੋਂ ਬਾਅਦ ਉਹ ਨਾਲੇ ‘ਚੋਂ ਬਾਹਰ ਆ ਜਾਂਦੇ ਹਨ। ਪਰ ਜੰਗ ਇੱਥੇ ਹੀ ਖਤਮ ਹੀ ਨਹੀਂ ਹੁੰਦੀ, ਬਾਹਰ ਆ ਕੇ ਵੀ ਦੋਵੇਂ ਲੜਦੇ ਰਹਿੰਦੇ ਹਨ, ਜਿਸਤੋਂ ਬਾਅਦ ਇੱਕ ਹੋਰ ਸ਼ਖਸ ਉਨ੍ਹਾਂ ਪਿੱਛੇ ਡੰਡਾ ਲੈਕੇ ਦੌੜਦਾ ਹੈ ਤੇ ਇੱਕ ਨੂੰ ਲਾ ਦਿੰਦਾ ਹੈ।

ਇੱਥੇ ਵਾਇਰਲ ਵੀਡੀਓ ਦੇਖੋ

ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਜਬਰਦਸਤ ਐਂਟਰਟੇਨਮੈਂਟ। ਇਕ ਹੋਰ ਯੂਜ਼ਰ ਨੇ ਲਿਖਿਆ- ਬਾਥਰੂਮ ਜਾ ਕੇ ਲੜੋ ਭਈ। ਤੀਜੇ ਯੂਜ਼ਰ ਨੇ ਲਿਖਿਆ- ਅਜਿਹਾ ਲੱਗਦਾ ਹੈ ਕਿ ਇਹ ਦੋ ਕਾਕਰੋਚ ਹਨ ਜੋ ਦੀਵਾਲੀ ਦੀ ਸਫ਼ਾਈ ਦੌਰਾਨ ਨਿਕਲੇ ਸਨ। ਚੌਥੇ ਯੂਜ਼ਰ ਨੇ ਲਿਖਿਆ- ਨਾਲਾ ਵੀ ਨਹੀਂ ਛੱਡਿਆ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਬਹੁਤ ਗੰਦਾ ਹੈ, ਕੁਝ ਸ਼ਰਮ ਕਰੋ।

Exit mobile version