ਰੇਲਵੇ ਕਰਾਸਿੰਗ ‘ਤੇ ਸਟੇਸ਼ਨ ਮਾਸਟਰ ਅਤੇ ਡਰਾਈਵਰ ਦੇ ਕਾਰਨ ਲੱਗਿਆ ਜਾਮ, ਟਰੇਨ ਰੁਕਵਾ ਕੇ ਕੀਤੀ ਅਜਿਹੀ ਹਰਕਤ, ਲੋਕ ਲੈ ਰਹੇ ਮਜ਼ੇ

Published: 

29 Aug 2024 19:29 PM

Train Video Viral: ਟਰੇਨ ਨਾਲ ਜੁੜੀਆਂ ਵੀਡੀਓਜ਼ ਸੋਸ਼ਲ ਮੀਡੀਆ ਦੀ ਦੁਨੀਆ 'ਚ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਲੋਕ ਨਾ ਸਿਰਫ ਦੇਖਦੇ ਹਨ ਸਗੋਂ ਇਕ-ਦੂਜੇ ਨਾਲ ਸ਼ੇਅਰ ਵੀ ਕਰਦੇ ਹਨ। ਅਜੋਕੇ ਸਮੇਂ 'ਚ ਵੀ ਕੁਝ ਅਜਿਹਾ ਹੀ ਲੋਕਾਂ 'ਚ ਚਰਚਾ ਵਿੱਚ ਹੈ। ਜਿੱਥੇ ਰੇਲਵੇ ਕਰਾਸਿੰਗ 'ਤੇ ਟਰੇਨ ਕਾਰਨ ਲੰਮਾ ਜਾਮ ਲੱਗ ਗਿਆ। ਹੁਣ ਇਸ ਜਾਮ ਦਾ ਕਾਰਨ ਜਾਣਨ ਤੋਂ ਬਾਅਦ ਹਰ ਕੋਈ ਇਸ ਤੇ ਮਜ਼ੇ ਲੈ ਰਿਹਾ ਹੈ।

ਰੇਲਵੇ ਕਰਾਸਿੰਗ ਤੇ ਸਟੇਸ਼ਨ ਮਾਸਟਰ ਅਤੇ ਡਰਾਈਵਰ ਦੇ ਕਾਰਨ ਲੱਗਿਆ ਜਾਮ, ਟਰੇਨ ਰੁਕਵਾ ਕੇ ਕੀਤੀ ਅਜਿਹੀ ਹਰਕਤ, ਲੋਕ ਲੈ ਰਹੇ ਮਜ਼ੇ

ਰੇਲਵੇ ਕਰਾਸਿੰਗ 'ਤੇ ਸਟੇਸ਼ਨ ਮਾਸਟਰ ਅਤੇ ਡਰਾਈਵਰ ਕਰਕੇ ਲੱਗਿਆ ਜਾਮ

Follow Us On

ਭਾਰਤੀ ਰੇਲਵੇ ਆਪਣੀ ਲੇਟ ਲਤੀਫੀ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਨਵਾਬਾਂ ਵਾਲੇ ਸ਼ੌਕ ਹਨ। ਕਈ ਵਾਰ ਇਸ ਚੱਕਰ ਵਿਚ ਲੋਕ ਕੁਝ ਅਜਿਹਾ ਕਰ ਵੀ ਦਿੰਦੇ ਹਨ ਜਿਸ ‘ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹਾ ਹੀ ਇੱਕ ਵੀਡੀਓ ਇਨੀ ਦਿਨੀ ਚਰਚਾ ਵਿੱਚ ਹੈ। ਜਿੱਥੇ ਸਟੇਸ਼ਨ ਮਾਸਟਰ ਅਤੇ ਟਰੇਨ ਡਰਾਈਵਰ ਨੇ ਅਜਿਹਾ ਕੁਝ ਕੀਤਾ, ਜਿਸ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ ਅਤੇ ਕਹੋਗੇ- ਹਾਂ, ਇਹ ਕਰ ਲਓ ਪਹਿਲਾਂ।

ਟਰੇਨ ਨਾਲ ਜੁੜੀਆਂ ਵੀਡੀਓਜ਼ ਸੋਸ਼ਲ ਮੀਡੀਆ ਦੀ ਦੁਨੀਆ ‘ਚ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਲੋਕ ਨਾ ਸਿਰਫ ਦੇਖਦੇ ਹਨ ਸਗੋਂ ਇਕ-ਦੂਜੇ ਨਾਲ ਸ਼ੇਅਰ ਵੀ ਕਰਦੇ ਹਨ। ਅਜੋਕੇ ਸਮੇਂ ‘ਚ ਵੀ ਕੁਝ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ਤੇ ਜਬਰਦਸਤ ਵਾਇਰਲ ਹੋ ਰਿਹਾ ਹੈ। ਜਿੱਥੇ ਰੇਲਵੇ ਕਰਾਸਿੰਗ ‘ਤੇ ਟਰੇਨ ਕਾਰਨ ਲੰਮਾ ਜਾਮ ਲੱਗ ਗਿਆ। ਹੁਣ ਇਸ ਜਾਮ ਦਾ ਕਾਰਨ ਜਾਣਨ ਤੋਂ ਬਾਅਦ ਹਰ ਕੋਈ ਇਸ ਦੇ ਮਜ਼ੇ ਲੈ ਰਿਹਾ ਹੈ। ਦਰਅਸਲ, ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਸਟੇਸ਼ਨ ਮਾਸਟਰ ਨੇ ਲੋਕੋ ਪਾਇਲਟ ਨੂੰ ਸਨੈਕਸ ਅਤੇ ਅਖਬਾਰ ਦੇਣ ਲਈ ਟਰੇਨ ਨੂੰ ਰੁਕਵਾ ਦਿੱਤਾ।

ਇੱਥੇ ਵੀਡੀਓ ਦੇਖੋ

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਟਰੇਨ ਰੇਲਵੇ ਕਰਾਸਿੰਗ ‘ਤੇ ਖੜ੍ਹੀ ਦਿਖਾਈ ਦੇ ਰਹੀ ਹੈ। ਇੰਜਣ ਦੇ ਕੋਲ ਸਟੇਸ਼ਨ ਮਾਸਟਰ ਅਤੇ ਲੋਕੋ ਪਾਇਲਟ ਇੱਕ ਦੂਜੇ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਜਦੋਂ ਕਿ ਫਾਟਕ ਬੰਦ ਹੈ ਅਤੇ ਦੋਵੇਂ ਪਾਸੇ ਵਾਹਨ ਖੜ੍ਹੇ ਹਨ, ਜਿਨ੍ਹਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਹ ਸਾਰੇ ਟਰੇਨ ਦੇ ਲੰਘਣ ਦਾ ਇੰਤਜ਼ਾਰ ਕਰ ਰਹੇ ਹੋਣ ਪਰ ਇਸ ਨਾਲ ਦੋਵਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਉੱਥੇ ਮੌਜੂਦ ਇੱਕ ਰਾਹਗੀਰ ਨੇ ਇਸ ਸਥਿਤੀ ਨੂੰ ਆਪਣੇ ਕੈਮਰੇ ‘ਚ ਕੈਦ ਕਰਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤਾ, ਜਿਸ ਨੂੰ ਲੈ ਕੇ ਹੁਣ ਲੋਕਾਂ ‘ਚ ਕਾਫੀ ਹੈਰਾਨੀ ਹੈ।

ਇਸ ਵੀਡੀਓ ਨੂੰ X ‘ਤੇ @ShivrattanDhil1 ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਖਬਰ ਲਿਖੇ ਜਾਣ ਤੱਕ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਹੁਣ ਸਮਝ ਆਇਆ ਕਿ ਟਰੇਨ ਲੇਟ ਕਿਉਂ ਹੋ ਜਾਂਦੀ ਹੈ।’