ਵਾਇਰਲ ਵੀਡੀਓ (Pic Source: Instagram/tarunn_726)
ਸੋਸ਼ਲ ਮੀਡੀਆ ‘ਤੇ ਕਈ ਮਜ਼ੇਦਾਰ ਵੀਡੀਓਜ਼ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਹਨ। ਲੋਕ ਇੰਸਟਾਗ੍ਰਾਮ ‘ਤੇ ਆਪਣੇ ਡਾਂਸ ਰੀਲਸ ਸ਼ੇਅਰ ਕਰਦੇ ਹਨ। ਇਨ੍ਹਾਂ ‘ਚੋਂ ਕਈ ਬਹੁੱਤ ਹੀ ਸ਼ਾਨਦਾਹ ਹੁੰਦੀਆਂ ਹਨ। ਹੁਣ ਅਜਿਹਾ ਹੀ ਇੱਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਇੱਕ ਕਪਲ ਡੀਜੇ ਸਟੇਜ ‘ਤੇ ‘ਚੁਨਰੀ-ਚੁਨਰੀ’ ਗਾਣੇ ‘ਤੇ ਡਾਂਸ ਕਰ ਰਿਹਾ ਹੈ। ਇਹ ਵੀਡੀਓ ਕਾਫੀ ਸ਼ਾਨਦਾਰ ਹੈ, ਜੋ ਤੁਹਾਨੂੰ ਵੀ ਪਸੰਦ ਆਵੇਗਾ।
ਵੀਡੀਓ ‘ਚ ਤੁਸੀਂ ਦੇਖੋਗੇ ਕਿ ਪਹਿਲਾਂ ਕੁੜੀ ਡਾਂਸ ਕਰਨਾ ਸ਼ੁਰੂ ਕਰਦੀ ਹੈ ਤੇ ਫਿਰ ਮੁੰਡਾ ਡੀਜੇ ਸਟੇਜ ‘ਤੇ ਆਉਂਦਾ ਹੈ। ਦੋਵੇਂ ਮਿਲ ਕੇ ‘ਚੁਨਰੀ-ਚੁਨਰੀ’ ਗਾਣੇ ‘ਤੇ ਕਮਾਲ ਦਾ ਡਾਂਸ ਕਰਦੇ ਹਨ। ਉਨ੍ਹਾਂ ਦੀ ਕਮਿਸਟਰੀ ਤੇ ਮੂਵਸ ਸ਼ਾਨਦਾਰ ਹੈ।
ਇਸ ਵੀਡੀਓ ਨੂੰ ਇੰਸਟਾਗ੍ਰਾਮ ਹੈਂਡਲ @tarunn_726 ਵੱਲੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਮੁੰਡੇ ਨੇ ਸ਼ਾਨਦਾਰ ਡਾਂਸ ਕੀਤਾ ਹੈ। ਲੋਕ ਕਹਿ ਰਹੇ ਹਨ ਕਿ ਇਸ ਮੁੰਡੇ ਨੇ ਤਾਂ ਕੁੜੀ ਨੂੰ ਵੀ ਪਿੱਛੇ ਛੱਡ ਦਿੱਤਾ।
ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਪਹਿਲੀ ਵਾਰ ਕਿਸੇ ਮੁੰਡੇ ਨੂੰ ਕੁੜੀ ਨੂੰ ਇਗਨੋਰ ਕਰਦੇ ਹੋਏ ਡਾਂਸ ਕਰਦੇ ਹੋਏ ਦੇਖਿਆ ਹੈ। ਦੂਜੇ ਯੂਜ਼ਰ ਨੇ ਲਿਖਿਆ- ਕੁੜੀ ਨੂੰ ਲੱਗ ਰਿਹਾ ਹੈ ਕਿ ਕੋਈ ਮੈਨੂੰ ਤਾਂ ਦੇਖ ਲਓ। ਇੱਕ ਹੋਰ ਯੂਜ਼ਰ ਨੇ ਲਿਖਿਆ- ਦੋਹਾਂ ਨੇ ਕੀ ਸ਼ਾਨਦਾਰ ਡਾਂਸ ਕੀਤਾ ਹੈ।