ਐਂਬੂਲੈਂਸ ਬੀਮਾਰ ਮਾਲਕ ਨੂੰ ਲੈ ਕੇ ਜਾ ਰਹੀ ਸੀ, ਪਿੱਛੇ-ਪਿੱਛੇ ਭੱਜਦਾ ਨਜ਼ਰ ਆਇਆ ਕੁੱਜਾ; VIDEO ਦੇਖ ਕੇ ਭਾਵੁਕ ਹੋਏ ਲੋਕ | viral-video-shows-loyal-dog-chases-ambulance-carrying-owner-emotional-video goes viral users comments detail in punjabi Punjabi news - TV9 Punjabi

Emotional Video: ਬੀਮਾਰ ਮਾਲਕ ਨੂੰ ਲੈ ਕੇ ਜਾ ਰਹੀ ਸੀ ਐਂਬੂਲੈਂਸ, ਪਿੱਛੇ-ਪਿੱਛੇ ਭੱਜਦਾ ਨਜ਼ਰ ਆਇਆ ਕੁੱਤਾ; VIDEO ਦੇਖ ਕੇ ਭਾਵੁਕ ਹੋਏ ਲੋਕ

Updated On: 

13 Sep 2024 18:59 PM

Dog Viral Video: ਇਸ ਵੀਡੀਓ ਨੂੰ X 'ਤੇ @TaraBull808 ਹੈਂਡਲ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 44 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਯੂਜ਼ਰ ਨੇ ਕੈਪਸ਼ਨ 'ਚ ਲਿਖਿਆ ਹੈ, 'ਇੱਕ ਕੁੱਤਾ ਆਪਣੇ ਮਾਲਕ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੇ ਪਿੱਛੇ ਭੱਜ ਰਿਹਾ ਸੀ। ਜਦੋਂ ਈਐਮਐਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ, ਤਾਂ ਉਸਨੂੰ ਅੰਦਰ ਜਾਣ ਦਿੱਤਾ ।

Emotional Video: ਬੀਮਾਰ ਮਾਲਕ ਨੂੰ ਲੈ ਕੇ ਜਾ ਰਹੀ ਸੀ ਐਂਬੂਲੈਂਸ, ਪਿੱਛੇ-ਪਿੱਛੇ ਭੱਜਦਾ ਨਜ਼ਰ ਆਇਆ ਕੁੱਤਾ; VIDEO ਦੇਖ ਕੇ ਭਾਵੁਕ ਹੋਏ ਲੋਕ

ਕੁੱਤੇ ਦੀ ਵਫਾਦਾਰੀ ਨੇ ਲੋਕਾਂ ਨੂੰ ਕੀਤਾ ਭਾਵੁਕ

Follow Us On

ਕੁੱਤੇ ਜਿੰਨਾ ਵਫ਼ਾਦਾਰ ਸੰਸਾਰ ਵਿੱਚ ਕੋਈ ਹੋਰ ਜਾਨਵਰ ਨਹੀਂ ਹੈ। ਇਹ ਬੇਜੁਬਾਨ ਆਪਣੇ ਮਾਲਕ ਨੂੰ ਇੰਨਾ ਪਿਆਰ ਕਰਦਾ ਹੈ ਕਿ ਲੋੜ ਪੈਣ ‘ਤੇ ਮਾਲਕ ਲਈ ਆਪਣੀ ਜਾਨ ਕੁਰਬਾਨ ਕਰਨ ਤੋਂ ਵੀ ਨਹੀਂ ਝਿਜਕਦਾ। ਕੁੱਤੇ ਅਤੇ ਉਸ ਦੇ ਮਾਲਕ ਦੇ ਆਪਸੀ ਪਿਆਰ ਨੂੰ ਦਰਸਾਉਂਦੀ ਇਕ ਅਜਿਹੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਭਾਵੁਕ ਹੋ ਗਏ ਹਨ।

ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਇੱਕ ਕੁੱਤਾ ਐਂਬੂਲੈਂਸ ਦੇ ਪਿੱਛੇ ਭੱਜਦਾ ਦੇਖ ਸਕਦੇ ਹੋ। ਅਸਲ ‘ਚ ਐਂਬੂਲੈਂਸ ‘ਚ ਉਸ ਦਾ ਬੀਮਾਰ ਮਾਲਕ ਸੀ, ਜਿਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਵੀਡੀਓ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਇਹ ਵਫ਼ਾਦਾਰ ਪਾਲਤੂ ਜਾਨਵਰ, ਆਪਣੇ ਮਾਲਕ ਨੂੰ ਪਰੇਸ਼ਾਨੀ ਵਿੱਚ ਇਕੱਲੇ ਛੱਡਣਾ ਬਰਦਾਸ਼ਤ ਨਹੀਂ ਕਰ ਪਾਉਂਦਾ ਹੈ, ਐਂਬੂਲੈਂਸ ਦਾ ਪਿੱਛਾ ਕਰਦਾ ਹੈ ਜਦੋਂ ਤੱਕ ਇੱਕ ਮੈਡੀਕਲ ਅਫਸਰ ਉਸਨੂੰ ਐਂਬੂਲੈਂਸ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਇਸ ਵੀਡੀਓ ਨੂੰ ਦੇਖ ਕੇ ਲੋਕ ਭਾਵੁਕ ਹੋ ਗਏ ਹਨ।

ਇਸ ਵੀਡੀਓ ਨੂੰ X ‘ਤੇ @TaraBull808 ਹੈਂਡਲ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 44 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਯੂਜ਼ਰ ਨੇ ਕੈਪਸ਼ਨ ‘ਚ ਲਿਖਿਆ ਹੈ, ‘ਇੱਕ ਕੁੱਤਾ ਆਪਣੇ ਮਾਲਕ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੇ ਪਿੱਛੇ ਭੱਜ ਰਿਹਾ ਸੀ। ਜਦੋਂ ਈਐਮਐਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ, ਤਾਂ ਉਸਨੂੰ ਅੰਦਰ ਜਾਣ ਦਿੱਤਾ ਗਿਆ।

ਕੁੱਤੇ ਅਤੇ ਮਾਲਕ ਦੇ ਵਿਚਕਾਰ ਸਬੰਧ ਨੂੰ ਦਰਸਾਉਂਦੀ ਇਸ ਵੀਡੀਓ ‘ਤੇ ਕਈ ਯੂਜਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਟਿੱਪਣੀ ਕੀਤੀ, ਇਸ ਵੀਡੀਓ ਨੇ ਮੇਰਾ ਦਿਨ ਬਣਾ ਦਿੱਤਾ ਹੈ। ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਨਸਾਨ ਇਹ ਡਿਜ਼ਰਵ ਨਹੀਂ ਕਰਦੇ। ਇਹ ਬੇਜੁਬਾਨ ਲੋਕ ਸਾਡੇ ਲਈ ਕੀ ਕੁਝ ਨਹੀਂ ਕਰਦੇ ਅਤੇ ਅਸੀਂ ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ, ਇਸ ਦੁਨੀਆ ਵਿੱਚ ਕੁੱਤੇ ਜਿੰਨਾ ਵਫ਼ਾਦਾਰ ਕੋਈ ਨਹੀਂ ਹੈ। ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਇਹ ਇਨਸਾਨ ਦੇ ਸਭ ਤੋਂ ਚੰਗੇ ਦੋਸਤ ਹਨ, ਜੋ ਕਦੇ ਧੋਖਾ ਨਹੀਂ ਦਿੰਦੇ।

Exit mobile version