ਸ਼ਖਸ ਨੇ ਕਾਰ 'ਚ ਲਗਾ ਦਿੱਤੀ ਗੰਨੇ ਦਾ ਜੂਸ ਕੱਢਣ ਵਾਲੀ ਮਸ਼ੀਨ, ਲੋਕ ਬੋਲੇ - ਰਹਿਮ ਕਰ ਭਰਾ! | viral video person installed sugarcane juice machine in old car users comments know full detail in punjabi Punjabi news - TV9 Punjabi

Ajab-Gajab: ਸ਼ਖਸ ਨੇ ਕਾਰ ‘ਚ ਲਗਾ ਦਿੱਤੀ ਗੰਨੇ ਦਾ ਜੂਸ ਕੱਢਣ ਵਾਲੀ ਮਸ਼ੀਨ, ਲੋਕ ਬੋਲੇ – ਰਹਿਮ ਕਰ ਭਰਾ!

Published: 

10 May 2024 15:10 PM

ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ @ChapraZila ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਭਾਰਤ 'ਚ ਕੁਝ ਵੀ ਸੰਭਵ ਹੈ, ਕਾਰ 'ਚ ਹੀ ਗੰਨੇ ਦੀ ਮਸ਼ੀਨ ਲਗਾਈ ਗਈ ਹੈ।' ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 19 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਬਹੁਤ ਵਧੀਆ ਆਇਡੀਆ। ਇਕ ਹੋਰ ਯੂਜ਼ਰ ਨੇ ਲਿਖਿਆ- ਦਿਮਾਗ ਦੇ ਨਾਲ ਚੰਗਾ ਸਕਿਲ।

Ajab-Gajab: ਸ਼ਖਸ ਨੇ ਕਾਰ ਚ ਲਗਾ ਦਿੱਤੀ ਗੰਨੇ ਦਾ ਜੂਸ ਕੱਢਣ ਵਾਲੀ ਮਸ਼ੀਨ, ਲੋਕ ਬੋਲੇ - ਰਹਿਮ ਕਰ ਭਰਾ!

photo: X (ਪਹਿਲਾਂ ਟਵਿੱਟਰ) 'ਤੇ @ChapraZila

Follow Us On

ਭਾਰਤ ਦੇ ਲੋਕ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਜੁਗਾੜੂ ਹਨ। ਤੁਸੀਂ ਕਿਸੇ ਵੀ ਇਲਾਕੇ ਜਾਂ ਗਲੀ ਵਿੱਚ ਜਾਓ, ਤੁਹਾਨੂੰ ਉੱਥੇ ਕੋਈ ਨਾ ਕੋਈ ਵਿਅਕਤੀ ਜੁਗਾੜ ਕਰਦਾ ਜ਼ਰੂਰ ਮਿਲੇਗਾ। ਇਹ ਅਸੀਂ ਇੰਝ ਨਹੀਂ ਕਹਿ ਰਹੇ ਹਾਂ, ਇਸ ਦੀਆਂ ਉਦਾਹਰਣਾਂ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲਦੀਆਂ ਹਨ। ਹਰ ਕੁਝ ਦਿਨਾਂ ਬਾਅਦ ਜੁਗਾੜ ਨਾਲ ਜੁੜੀ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀ ਹੈ। ਜੇਕਰ ਤੁਸੀਂ ਇੰਸਟਾਗ੍ਰਾਮ, ਟਵਿੱਟਰ ਅਤੇ ਫੇਸਬੁੱਕ ਵਰਗੇ ਪਲੇਟਫਾਰਮ ‘ਤੇ ਐਕਟਿਵ ਹੋ ਤਾਂ ਤੁਸੀਂ ਵੀ ਅਜਿਹੇ ਕਈ ਵੀਡੀਓ ਦੇਖੇ ਹੋਣਗੇ। ਨਹੀਂ ਵੇਖੇ ਤਾਂ ਇਹ ਖਬਰ ਤੇ ਵੀਡੀਓ ਜ਼ਰੂਰ ਪੜ੍ਹੋ ਤੇ ਵੇਖੋ।

ਸ਼ਖਸ ਨੇ ਕੀਤਾ ਗਜਬ ਦਾ ਜੁਗਾੜ

ਤੁਸੀਂ ਸਾਰੇ ਜਾਣਦੇ ਹੋ ਕਿ ਗਰਮੀਆਂ ਦੇ ਮੌਸਮ ‘ਚ ਲੋਕ ਠੰਡੀਆਂ ਚੀਜ਼ਾਂ ਜ਼ਿਆਦਾ ਖਾਂਦੇ-ਪੀਂਦੇ ਹਨ। ਗੰਨੇ ਦਾ ਰਸ ਵੀ ਇਹਨਾਂ ਵਿੱਚੋਂ ਇੱਕ ਹੈ। ਲੋਕ ਜਦੋਂ ਵੀ ਸੜਕ ‘ਤੇ ਨਿਕਲਦੇ ਹਨ ਤਾਂ ਗੰਨੇ ਦਾ ਰਸ ਜ਼ਰੂਰ ਪੀਂਦੇ ਹਨ। ਇਸ ਕਾਰਨ ਕਈ ਲੋਕ ਗਰਮੀਆਂ ਦੌਰਾਨ ਗੰਨੇ ਦਾ ਰਸ ਵੇਚਣਾ ਸ਼ੁਰੂ ਕਰ ਦਿੰਦੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਹੈਰਾਨੀਜਨਕ ਗਜਬ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੇ ਪੁਰਾਣੀ ਗੱਡੀ ਦੇ ਅੰਦਰ ਗੰਨੇ ਦਾ ਰਸ ਕੱਢਣ ਵਾਲੀ ਮਸ਼ੀਨ ਫਿੱਟ ਕੀਤੀ ਹੋਈ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ – ਇਕ ਹੱਥ ਚ ਮਾਈਕ,ਦੂਜੇ ਚ ਖਾਣੇ ਦੀ ਪਲੇਟ ਬੈਂਡ ਵਾਲੇ ਦਾ ਇਹ ਵੀਡੀਓ ਵੇਖ ਕੇ ਫੜ ਲਓਗੇ ਮੱਥਾ

Exit mobile version