ਖਾਲੀ ਬਾਲਟੀ ਨਾਲ ਇੱਕ ਸ਼ਖਸ ਨੇ ਮਹਿਲਾ ਨੂੰ ਬਣਾਇਆ ਤਿੰਨ ਵਾਰ ਬੇਵਕੂਫ, Video ਹੋਇਆ ਵਾਇਰਲ

Published: 

02 Jan 2025 14:13 PM

Viral Video: ਸੜਕ 'ਤੇ ਪੈਦਲ ਜਾ ਰਹੇ ਇਕ ਸ਼ਖਸ ਨੇ ਇਕ ਮਹਿਲਾ ਨਾਲ ਅਜਿਹਾ ਪ੍ਰੈਂਕ ਕੀਤਾ, ਜਿਸ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਆਦਮੀ ਨੇ ਖਾਲੀ ਬਾਲਟੀ ਨਾਲ ਮਹਿਲਾ ਨਾਲ ਕੀਤਾ ਪ੍ਰੈਂਕ। ਆਓ ਤੁਹਾਨੂੰ ਦੱਸਦੇ ਹਾਂ ਵਾਇਰਲ ਹੋ ਰਹੇ ਪ੍ਰੈਂਕ ਬਾਰੇ ਜਿਹੜਾ ਕਿ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਖਾਲੀ ਬਾਲਟੀ ਨਾਲ ਇੱਕ ਸ਼ਖਸ ਨੇ ਮਹਿਲਾ ਨੂੰ ਬਣਾਇਆ ਤਿੰਨ ਵਾਰ ਬੇਵਕੂਫ, Video ਹੋਇਆ ਵਾਇਰਲ
Follow Us On

ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਹਰ ਰੋਜ਼ ਕੋਈ ਨਾ ਕੋਈ ਚੀਜ਼ ਵਾਇਰਲ ਹੁੰਦੀ ਰਹਿੰਦੀ ਹੈ। ਜੇਕਰ ਤੁਸੀਂ ਵੀ ਦੂਜੇ ਲੋਕਾਂ ਦੀ ਤਰ੍ਹਾਂ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹੋ, ਤਾਂ ਤੁਸੀਂ ਵੀ ਕਈ ਵਾਇਰਲ ਵੀਡੀਓ ਅਤੇ ਫੋਟੋਆਂ ਦੇਖੀਆਂ ਹੋਣਗੀਆਂ। ਹਰ ਰੋਜ਼ ਕੁਝ ਨਵਾਂ ਅਤੇ ਵੱਖਰਾ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੁੰਦਾ ਹੈ।

ਲੜਾਈ, ਸਟੰਟ, ਡਾਂਸ, ਅਜੀਬੋ-ਗਰੀਬ ਹਰਕਤਾਂ ਤੋਂ ਇਲਾਵਾ ਪ੍ਰੈਂਕ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹਨ। ਪ੍ਰੈਂਕ ਵੀਡੀਓ ਉਹ ਹੁੰਦੇ ਹਨ ਜਿਸ ਵਿੱਚ ਇੱਕ ਸ਼ਖਸ ਦੂਜੇ ਸ਼ਖਸ ਨਾਲ ਮਜ਼ਾਕ ਕਰਦਾ ਹੈ ਜਾਂ ਉਸਨੂੰ ਕਿਸੇ ਤਰੀਕੇ ਨਾਲ ਮੂਰਖ ਬਣਾਉਂਦਾ ਹੈ ਅਤੇ ਉਸਦੀ ਪ੍ਰਤੀਕਿਰਿਆ ਰਿਕਾਰਡ ਕੀਤੀ ਜਾਂਦੀ ਹੈ। ਫਿਲਹਾਲ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਸ਼ਖਸ ਸਿਰ ‘ਤੇ ਬਾਲਟੀ ਲੈ ਕੇ ਜਾ ਰਿਹਾ ਹੈ। ਜਿਵੇਂ ਹੀ ਇੱਕ ਮਹਿਲਾ ਉਸ ਕੋਲੋਂ ਲੰਘਣ ਲੱਗੀ ਤਾਂ ਉਹ ਬਾਲਟੀ ਸੁੱਟਣ ਦਾ ਬਹਾਨਾ ਕਰਦਾ ਹੈ। ਮਹਿਲਾ ਨੂੰ ਲੱਗਦਾ ਹੈ ਕਿ ਬਾਲਟੀ ‘ਚੋਂ ਪਾਣੀ ਜਾਂ ਕੋਈ ਚੀਜ਼ ਉਸ ‘ਤੇ ਡਿੱਗੇਗੀ ਅਤੇ ਬਚਣ ਦੀ ਕੋਸ਼ਿਸ਼ ‘ਚ ਉਹ ਹੇਠਾਂ ਡਿੱਗ ਪਈ। ਇਸ ਤੋਂ ਬਾਅਦ ਉਸ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਸ਼ਖਸ ਵੱਲ ਵਧਦੀ ਹੈ ਤਾਂ ਉਹ ਫਿਰ ਅਜਿਹਾ ਹੀ ਕਰਦਾ ਹੈ ਅਤੇ ਮਹਿਲਾ ਫਿਰ ਤੋਂ ਬੱਚਣ ਲੱਗ ਜਾਂਦੀ ਹੈ। ਮਹਿਲਾ ਫਿਰ ਗੁੱਸੇ ਨਾਲ ਉਸ ਵੱਲ ਵਧਦੀ ਹੈ ਅਤੇ ਉਹ ਤੀਜੀ ਵਾਰ ਉਸੇ ਤਰ੍ਹਾਂ ਉਸ ਨੂੰ ਮੂਰਖ ਬਣਾਉਂਦਾ ਹੈ। ਇਸ ਤੋਂ ਬਾਅਦ ਉਹ ਬਾਲਟੀ ਛੱਡ ਕੇ ਭੱਜ ਜਾਂਦਾ ਹੈ ਅਤੇ ਮਹਿਲਾ ਉਸ ਦਾ ਪਿੱਛਾ ਕਰਦੀ ਹੈ। ਵੀਡੀਓ ਮਜ਼ਾਕੀਆ ਹੈ ਇਸ ਲਈ ਇਹ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋਂ- ChatGPT ਨਹੀਂ ਬਾਜ਼ਾਰ ਵਿੱਚ ਛਾਈ ChaiGPT, ਸਟਾਲ ਦੀ ਫੋਟੋ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ @tannokasa3 ਨਾਂਅ ਦੇ ਖਾਤੇ ਦੁਆਰਾ X ਪਲੇਟਫਾਰਮ ‘ਤੇ ਪੋਸਟ ਕੀਤਾ ਗਿਆ ਸੀ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਤੁਸੀਂ ਕਿੰਨੀ ਵਾਰ ਫਸੋਗੇ?’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਹਜ਼ਾਰਾਂ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਕਈ ਯੂਜ਼ਰਸ ਨੇ ਹੱਸਣ ਵਾਲੇ ਇਮੋਜੀ ਸ਼ੇਅਰ ਕੀਤੇ ਹਨ।