Viral Video: ਮਣੀਕਰਣਿਕਾ ਘਾਟ ‘ਤੇ ਲੋਕਾਂ ਨੇ ਔਰਤ ਨਾਲ ਕੀਤੀ ਬਦਸਲੂਕੀ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਇੱਕ ਮਹਿਲਾ ਇੱਕ ਆਦਮੀ ਨਾਲ ਘਾਟ ਦੀ ਪੌੜੀਆਂ ਤੇ ਖੜੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦਿਖਾਈ ਦਿੰਦਾ ਹੈ ਕਿ ਕੁੱਝ ਲੋਕ ਉਸ ਮਹਿਲਾ 'ਤੇ ਬੋਤਲ ਨਾਲ ਪਾਣੀ ਸੁੱਟ ਰਹੇ ਹਨ। ਲੋਕਾਂ ਦੀ ਇਸ ਗਲਤ ਹਰਕਤ ਨੂੰ ਰੋਕਣ ਦੀ ਬਜਾਏ, ਉੱਥੇ ਖੜੇ ਹੋਰ ਲੋਕ ਇਸ ਦਾ ਆਨੰਦ ਲੈ ਰਹੇ ਹਨ।
ਵਾਇਰਲ ਵੀਡੀਓ (Pic Source:X/@rnsaai)
ਕਾਸ਼ੀ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾ ਚੋਂ ਇੱਕ ਹੈ, ਇੱਥੇ ਹਰ ਰੋਜ਼ ਵੱਡੀ ਗਿਣਤੀ ‘ਚ ਸ਼ਰਧਾਲੂ ਘੁੰਮਣ ਅਤੇ ਮਹਾਦੇਵ ਦੇ ਦਰਸ਼ਨਾਂ ਲਈ ਆਉਂਦੇ ਹਨ। ਦੁਨੀਆ ਭਰ ‘ਚ ਕਾਸ਼ੀ ਦੀ ਛਵੀ ਬਹੁੱਤ ਸ਼ਾਨਦਾਰ ਹੈ। ਪਰ ਇਸ ਸਮੇਂ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਕਾਸ਼ੀ ਦੀ ਛਵੀ ‘ਤੇ ਦਾਗ ਲਗਾਉਣ ਦਾ ਕੰਮ ਕਰ ਸਕਦਾ ਹੈ। ਵਾਇਰਲ ਵੀਡੀਓ ‘ਚ ਇੱਕ ਔਰਤ ਦੇ ਨਾਲ ਕੁੱਝ ਲੋਕ ਬਦਸਲੂਕੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਸ਼ਰਮਿੰਦਾ ਹੋ ਜਾਵੋਗੇ, ਪਰ ਵੀਡੀਓ ‘ਚ ਨਜ਼ਰ ਆ ਰਹੇ ਲੋਕਾਂ ਨੂੰ ਕਿਸੇ ਗੱਲ ਦੀ ਸ਼ਰਮ ਨਹੀਂ ਆ ਰਹੀ ਹੈ। ਆਓ ਤੁਹਾਨੂੰ ਦੱਸਦੇ ਹੈ ਕਿ ਵਾਇਰਲ ਵੀਡੀਓ ‘ਚ ਕੀ ਦਿਖਾਈ ਦੇ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇੱਕ ਮਹਿਲਾ ਇੱਕ ਆਦਮੀ ਨਾਲ ਘਾਟ ਦੀ ਪੌੜੀਆਂ ਤੇ ਖੜੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਕੁੱਝ ਲੋਕ ਉਸ ਮਹਿਲਾ ‘ਤੇ ਬੋਤਲ ਨਾਲ ਪਾਣੀ ਸੁੱਟ ਰਹੇ ਹਨ। ਲੋਕਾਂ ਦੀ ਇਸ ਗਲਤ ਹਰਕਤ ਨੂੰ ਰੋਕਣ ਦੀ ਬਜਾਏ, ਉੱਥੇ ਖੜੇ ਹੋਰ ਲੋਕ ਇਸ ਦਾ ਆਨੰਦ ਲੈ ਰਹੇ ਹਨ। ਜਦੋਂ ਉਹ ਔਰਤ ਗੁੱਸਾ ਕਰਦੀ ਹੈ ਤਾਂ ਉੱਥੇ ਖੜੇ ਲੋਕ ਬਦਸਲੂਕੀ ਕਰਨ ਵਾਲੇ ਵਿਅਕਤੀਆਂ ਨੂੰ ਰੋਕਣ ਦੀ ਬਜਾਏ ਔਰਤ ਨੂੰ ਉੱਥੋਂ ਜਾਣ ਲਈ ਕਹਿੰਦੇ ਹਨ ਅਤੇ ਉਸ ਨਾਲ ਖੜੇ ਵਿਅਕਤੀ ਨੂੰ ਵੀ ਉੱਥੋਂ ਜਾਣ ਲਈ ਕਹਿੰਦੇ ਹਨ। ਵੀਡੀਓ ‘ਚ ਲੋਕਾਂ ਨੂੰ ਜਾਓ ਭੌਜੀ ਜਾਓ, ਹੋਲੀ ਹੈ, ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਪੂਰੇ ਵੀਡੀਓ ‘ਚ ਲੋਕ ਉਸ ਔਰਤ ‘ਤੇ ਪਾਣੀ ਸੁੱਟਦੇ ਹੋਏ ਨਜ਼ਰ ਆ ਰਹੇ ਹਨ।
ये उत्तर प्रदेश वाराणसी मणिकर्णिका घाट का वीडियो जहाँ किस तरह से हिन्दू महिला को हिन्दू समुदाय के लोग परेसान कर रहे हैं , pic.twitter.com/kKjtFJDRAN
— Mαɳιʂԋ Kυɱαɾ αԃʋσƈαƚҽ 🇮🇳🇮🇳 (@Manishkumarttp) March 27, 2024
ਇਸ ਵੀਡੀਓ ਨੂੰ ਮਾਈਕ੍ਰੋ ਬਲੋਗਿੰਗ ਪਲੈਟਫਾਰਮ ‘ਤੇ ਮਨੀਸ਼ ਕੁਮਾਰ ਨਾਂ ਦੇ ਵਿਅਕਤੀ ਨੇ ਸ਼ੇਅਰ ਕੀਤਾ ਹੈ। ਵੀਡੀਓ ਮਣੀਕਰਣਿਕਾ ਘਾਟ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਬਹੁੱਤ ਹੀ ਸ਼ਰਮਨਾਕ ਵਿਵਹਾਰ ਹੈ। ਦੂਜੇ ਯੂਜ਼ਰ ਨੇ ਲਿਖਿਆ- ਇਹ ਬਹੁੱਤ ਹੀ ਅਫ਼ਸੋਸ ਦੀ ਗੱਲ ਹੈ। ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ- ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੇ ਲੋਕਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।
