ਆਵਾਰਾ ਕੁੱਤੇ ਨੇ ਮੁੰਡੇ ‘ਤੇ ਕੀਤਾ ਹਮਲਾ, ਤਮਾਸ਼ਬੀਨ ਬਣ ਕੇ ਦੇਖਦੇ ਰਹੇ ਲੋਕ, ਵੀਡੀਓ ਵੇਖ ਕੇ ਉੱਡ ਜਾਣਗੇ ਹੋਸ਼

Updated On: 

10 Apr 2024 10:45 AM IST

Dog Attacks: ਦਿੱਲੀ-NCR ਵਿੱਚ ਆਵਾਰਾ ਕੁੱਤਿਆਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਤਾਜ਼ਾ ਘਟਨਾ ਗਾਜ਼ੀਆਬਾਦ ਦੀ ਹੈ, ਜਿੱਥੇ ਇਕ ਆਵਾਰਾ ਕੁੱਤੇ ਨੇ 15 ਸਾਲ ਦੇ ਲੜਕੇ 'ਤੇ ਹਮਲਾ ਕਰ ਦਿੱਤਾ, ਜਦੋਂ ਕਿ ਆਸ-ਪਾਸ ਖੜ੍ਹੇ ਲੋਕ ਤਮਾਸ਼ਬੀਨ ਬਣ ਕੇ ਦੇਖਦੇ ਰਹੇ ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ।

ਆਵਾਰਾ ਕੁੱਤੇ ਨੇ ਮੁੰਡੇ ਤੇ ਕੀਤਾ ਹਮਲਾ, ਤਮਾਸ਼ਬੀਨ ਬਣ ਕੇ ਦੇਖਦੇ ਰਹੇ ਲੋਕ, ਵੀਡੀਓ ਵੇਖ ਕੇ ਉੱਡ ਜਾਣਗੇ ਹੋਸ਼

ਵਾਇਰਲ ਵੀਡੀਓ (pic credit: Pixabay/Twitter/@gharkekalesh)

Follow Us On
ਭਾਵੇਂ ਕੁੱਤਿਆਂ ਨੂੰ ਦੁਨੀਆ ਦਾ ਸਭ ਤੋਂ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਹੈ, ਪਰ ਆਵਾਰਾ ਕੁੱਤਿਆਂ ਨੂੰ ਕਿਸੇ ਵੀ ਤਰ੍ਹਾਂ ਵਫ਼ਾਦਾਰ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਇਨ੍ਹਾਂ ਦੇ ਹਮਲਿਆਂ ਨਾਲ ਸਬੰਧਤ ਘਟਨਾਵਾਂ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਅਜਿਹੀਆਂ ਘਟਨਾਵਾਂ ਦੇਸ਼ ਭਰ ਵਿਚ ਦੇਖਣ-ਸੁਣਨ ਨੂੰ ਮਿਲ ਰਹੀਆਂ ਹਨ। ਕਈ ਵਾਰ ਇਹ ਆਵਾਰਾ ਕੁੱਤੇ ਲੋਕਾਂ ‘ਤੇ ਹਮਲਾ ਕਰਕੇ ਉਨ੍ਹਾਂ ਦਾ ਐਨਾ ਖੂਨ ਵਹਾਉਂਦੇ ਹਨ ਕਿ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ। ਫਿਲਹਾਲ ਸੋਸ਼ਲ ਮੀਡੀਆ ‘ਤੇ ਆਵਾਰਾ ਕੁੱਤੇ ਦੇ ਹਮਲੇ ਨਾਲ ਜੁੜੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਨਾ ਸਿਰਫ ਹੈਰਾਨ ਹਨ ਸਗੋਂ ਗੁੱਸੇ ਨਾਲ ਵੀ ਵਿੱਚ ਵੀ ਹਨ। ਦਰਅਸਲ, ਇਕ ਆਵਾਰਾ ਕੁੱਤੇ ਨੇ 15 ਸਾਲ ਦੇ ਲੜਕੇ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੱਟਣਾ ਸ਼ੁਰੂ ਕਰ ਦਿੱਤਾ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉੱਥੇ ਮੌਜੂਦ ਲੋਕ ਅਜਿਹੇ ਸਨ ਜੋ ਬੱਚੇ ਦੀ ਮਦਦ ਕਰ ਸਕਦੇ ਸਨ ਪਰ ਉਹ ਸਿਰਫ਼ ਦਰਸ਼ਕ ਬਣ ਕੇ ਦੇਖਦੇ ਰਹੇ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁੱਤੇ ਨੇ ਲੜਕੇ ‘ਤੇ ਹਮਲਾ ਕੀਤਾ ਅਤੇ ਉਸ ਨੂੰ ਵੱਢਣਾ ਸ਼ੁਰੂ ਕਰ ਦਿੱਤਾ, ਜਦੋਂ ਕਿ ਲੋਕ ਉਸਦੀ ਮਦਦ ਕਰਨ ਦੀ ਬਜਾਏ ਤਮਾਸ਼ਾ ਦੇਖ ਰਹੇ ਸਨ। ਫਿਰ ਜਦੋਂ 2-3 ਹੋਰ ਕੁੱਤੇ ਉਥੇ ਆ ਗਏ ਤਾਂ ਉਹ ਵੀ ਜਾ ਕੇ ਆਪਣੇ ਘਰਾਂ ਵਿਚ ਲੁਕ ਗਏ। ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਅਤੇ ਕੁਝ ਹੀ ਸਮੇਂ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਗਾਜ਼ੀਆਬਾਦ ਦੀ ਹੈ।

ਦੇਖੋ ਵਾਇਰਲ ਵੀਡੀਓ

ਕੁੱਤੇ ਦੇ ਹਮਲੇ ਦੀ ਇਹ ਦਿਲ ਦਹਿਲਾ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @gharkekalesh ਨਾਮ ਦੀ ਆਈਡੀ ਨਾਲ ਸ਼ੇਅਰ ਕੀਤੀ ਗਈ ਹੈ। ਸਿਰਫ 44 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਹ ਵੀ ਪੜ੍ਹੋ- ਅਖਾੜੇ ਚ ਬਦਮਾਸ਼ਾਂ ਨੇ ਪਹਿਲਵਾਨਾਂ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਗੁਰੂਗ੍ਰਾਮ ਦਾ ਵੀਡੀਓ ਵਾਇਰਲ ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਗੁੱਸੇ ‘ਚ ਟਿੱਪਣੀ ਕੀਤੀ, ‘ਇਸ ਸੰਤਰੀ ਕਮੀਜ਼ ਵਾਲੇ ਵਿਅਕਤੀ ਨੂੰ ਬੱਚੇ ਦੀ ਮਦਦ ਕਰਨੀ ਚਾਹੀਦੀ ਸੀ। ਘੱਟੋ-ਘੱਟ ਉਸ ਨੂੰ ਕੋਈ ਸੋਟੀ ਜਾਂ ਪੱਥਰ ਚੁੱਕਣਾ ਚਾਹੀਦਾ ਸੀ ਤਾਂ ਕਿ ਕੁੱਤੇ ਨੂੰ ਡਰਾਇਆ ਜਾ ਸਕੇ, ਜਦੋਂ ਕਿ ਕੁਝ ਯੂਜ਼ਰ ਕਹਿ ਰਹੇ ਹਨ ਕਿ ‘ਸੜਕਾਂ ‘ਤੇ ਆਵਾਰਾ ਕੁੱਤਿਆਂ ਦਾ ਆਤੰਕ ਵਧ ਰਿਹਾ ਹੈ। ਉਨ੍ਹਾਂ ਬਾਰੇ ਕੁਝ ਕਰਨਾ ਪਵੇਗਾ।