Viral Video: ਮੋਰਾਂ ਵਾਂਗ ਸੜਕ ‘ਤੇ ਪਹਿਲਾਂ ਪਾਉਂਦਾ ਦਿਖਿਆ 8 ਫੁੱਟ ਲੰਬਾ ਮਗਰਮੱਛ, ਦੇਖ ਕੇ ਲੋਕਾਂ ਦੇ ਸੁੱਕੇ ਸਾਹ, ਵੇਖੋ VIDEO

Updated On: 

02 Jul 2024 10:49 AM IST

Viral Video: ਮਹਾਰਾਸ਼ਟਰ ਦੇ ਰਤਨਾਗਿਰੀ ਦੇ ਚਿਪਲੂਨ ਇਲਾਕੇ ਤੋਂ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ। ਇੱਥੇ ਤੇਜ਼ ਬਾਰਿਸ਼ ਦੌਰਾਨ 8 ਫੁੱਟ ਲੰਬਾ ਮਗਰਮੱਛ ਸੜਕ 'ਤੇ ਘੁੰਮਦਾ ਦੇਖਿਆ ਗਿਆ, ਜਿਸ ਨੂੰ ਦੇਖ ਕੇ ਲੋਕਾਂ 'ਚ ਦਹਿਸ਼ਤ ਫੈਲ ਗਈ।

Viral Video: ਮੋਰਾਂ ਵਾਂਗ ਸੜਕ ਤੇ ਪਹਿਲਾਂ ਪਾਉਂਦਾ ਦਿਖਿਆ 8 ਫੁੱਟ ਲੰਬਾ ਮਗਰਮੱਛ, ਦੇਖ ਕੇ ਲੋਕਾਂ ਦੇ ਸੁੱਕੇ ਸਾਹ, ਵੇਖੋ VIDEO

ਮਹਾਰਾਸ਼ਟਰ ਦੇ ਰਤਨਾਗਿਰੀ 'ਚ ਸੜਕ 'ਤੇ ਦੇਖਿਆ ਗਿਆ ਮਗਰਮੱਛ. Image Credit source: X/@ParveenKaswan

Follow Us On

Viral Video: ਕਲਪਨਾ ਕਰੋ ਕਿ ਤੁਸੀਂ ਮੀਂਹ ਵਿੱਚ ਰਾਤ ਨੂੰ ਸੜਕ ਤੋਂ ਲੰਘ ਰਹੇ ਹੋ, ਜਦੋਂ ਇੱਕ ਵਿਸ਼ਾਲ ਮਗਰਮੱਛ ਤੁਹਾਡੇ ਵੱਲ ਦੌੜਨਾ ਸ਼ੁਰੂ ਕਰਦਾ ਹੈ, ਤਾਂ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਹੋਵੇਗੀ? ਸਪੱਸ਼ਟ ਤੌਰ ‘ਤੇ, ਸਿਰਫ ਕਲਪਨਾ ਕਰਨ ਨਾਲ ਤੁਹਾਡੀ ਰੂਹ ਕੰਬਣੀ ਸ਼ੁਰੂ ਹੋ ਜਾਵੇਗੀ। ਮਹਾਰਾਸ਼ਟਰ ਦੇ ਰਤਨਾਗਿਰੀ ਤੋਂ ਅਜਿਹਾ ਹੀ ਇਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਲੋਕ ਚੀਕ-ਚਿਹਾੜਾ ਪੈ ਗਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਰਤਨਾਗਿਰੀ ਦੇ ਚਿਪਲੂਨ ਇਲਾਕੇ ‘ਚ ਐਤਵਾਰ ਰਾਤ ਨੂੰ 8 ਫੁੱਟ ਲੰਬਾ ਮਗਰਮੱਛ ਸੜਕ ‘ਤੇ ਘੁੰਮਦਾ ਦੇਖਿਆ ਗਿਆ, ਜਿਸ ਨੇ ਰਾਹਗੀਰਾਂ ‘ਚ ਦਹਿਸ਼ਤ ਫੈਲਾ ਦਿੱਤੀ। ਉਨ੍ਹਾਂ ਵਿਚੋਂ ਕੁਝ ਨੇ ਤੁਰੰਤ ਇਹ ਦ੍ਰਿਸ਼ ਆਪਣੇ ਮੋਬਾਈਲ ਫੋਨਾਂ ਵਿਚ ਰਿਕਾਰਡ ਕਰ ਲਿਆ ਅਤੇ ਕੁਝ ਘੰਟਿਆਂ ਵਿੱਚ ਹੀ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਮਗਰਮੱਛ ਸੜਕ ‘ਤੇ ਖੁਸ਼ੀ-ਖੁਸ਼ੀ ਘੁੰਮ ਰਿਹਾ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਕੋਲ ਵਹਿਣ ਵਾਲੀ ਸ਼ਿਵ ਨਦੀ ‘ਚ ਕਈ ਮਗਰਮੱਛ ਰਹਿੰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਮਗਰਮੱਛ ਸ਼ਿਵ ਨਦੀ ‘ਚੋਂ ਹੀ ਨਿਕਲ ਕੇ ਸੜਕ ‘ਤੇ ਆ ਗਿਆ ਹੋਵੇਗਾ।

ਇੱਥੇ ਵੀਡੀਓ ਦੇਖੋ

ਮਹਾਰਾਸ਼ਟਰ ‘ਚ ਮਾਨਸੂਨ ਦੇ ਦਾਖਲ ਹੋਣ ਤੋਂ ਬਾਅਦ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਨਦੀਆਂ-ਨਾਲਿਆਂ ‘ਚ ਉਛਾਲ ਹੈ। ਸੰਭਵ ਹੈ ਕਿ ਇਹ ਮਗਰਮੱਛ ਨਦੀ ‘ਚੋਂ ਨਿਕਲ ਕੇ ਰਸਤਾ ਭਟਕ ਗਿਆ ਹੋਵੇ। ਇਹ ਵੀਡੀਓ ਇੱਕ ਆਟੋ ਰਿਕਸ਼ਾ ਚਾਲਕ ਵੱਲੋਂ ਬਣਾਈ ਗਈ ਹੈ, ਜਿਸ ਵਿੱਚ ਸੜਕਾਂ ‘ਤੇ ਕਈ ਹੋਰ ਵਾਹਨ ਵੀ ਦੇਖੇ ਜਾ ਸਕਦੇ ਹਨ। ਡਰਾਈਵਰ ਮਗਰਮੱਛ ਦਾ ਪਿੱਛਾ ਕਰ ਰਿਹਾ ਸੀ ਅਤੇ ਉਸ ਦੀ ਵੀਡੀਓ ਰਿਕਾਰਡ ਕਰ ਰਿਹਾ ਸੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਗਰਮੱਛ ਰਿਹਾਇਸ਼ੀ ਖੇਤਰ ਵਿੱਚ ਦਾਖਲ ਹੋਇਆ ਹੋਵੇ। ਅਜਿਹੀ ਹੀ ਇੱਕ ਘਟਨਾ ਗੁਜਰਾਤ ਦੇ ਵਡੋਦਰਾ ਵਿੱਚ ਵਾਪਰੀ ਜਦੋਂ ਵਿਸ਼ਵਾਮਿੱਤਰੀ ਨਦੀ ਵਿੱਚੋਂ ਇੱਕ 12 ਫੁੱਟ ਲੰਬਾ ਮਗਰਮੱਛ ਸੜਕ ਉੱਤੇ ਆ ਗਿਆ। ਜਿਸ ਨੂੰ ਬਾਅਦ ਵਿੱਚ ਜੰਗਲਾਤ ਵਿਭਾਗ ਦੀ ਟੀਮ ਨੇ ਫੜ ਕੇ ਵਾਪਸ ਦਰਿਆ ਵਿੱਚ ਛੱਡ ਦਿੱਤਾ।