Viral Video: ਬੰਦੇ ਦੀ ਹਿੰਮਤ ਨੂੰ ਸਲਾਮ, ਤੇਂਦੂਏ ਨੂੰ ਪਾਲਤੂ ਕੁੱਤੇ ਵਾਂਗ ਖੁਆਇਆ ਖਾਣਾ

Published: 

21 Nov 2025 14:15 PM IST

Leopord Viral Video: ਜਦੋਂ ਜਾਨਵਰਾਂ ਨਾਲ ਪਿਆਰ ਅਤੇ ਸਮਝਦਾਰੀ ਨਾਲ ਪੇਸ਼ ਜਾਵੇ ਤਾਂ ਅਸੰਭਵ ਜਾਪਦੀਆਂ ਚੀਜ਼ਾਂ ਵੀ ਸੰਭਵ ਹੋ ਜਾਂਦੀਆਂ ਹਨ। ਇਸ ਵਾਇਰਲ ਵੀਡੀਓ ਵਿੱਚ ਕੁਝ ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ। ਆਦਮੀ ਦਾ ਤੇਂਦੂਏ ਨਾਲ ਅਨੋਖਾ ਰਿਸ਼ਤਾ ਸੱਚਮੁੱਚ ਸ਼ਾਨਦਾਰ ਹੈ। ਇਸ ਦ੍ਰਿਸ਼ ਨੇ ਲੋਕਾਂ ਨੂੰ ਹੈਰਾਨ ਵੀ ਕੀਤਾ ਹੈ ਅਤੇ ਦਿਲਾਂ ਨੂੰ ਵੀ ਛੂਹ ਲਿਆ ਹੈ।

Viral Video: ਬੰਦੇ ਦੀ ਹਿੰਮਤ ਨੂੰ ਸਲਾਮ, ਤੇਂਦੂਏ ਨੂੰ ਪਾਲਤੂ ਕੁੱਤੇ ਵਾਂਗ ਖੁਆਇਆ ਖਾਣਾ

Image Credit source: X/@mohammad681650

Follow Us On

ਜੰਗਲੀ ਜਾਨਵਰਾਂ ਦੇ ਨੇੜੇ ਜਾਣਾ ਮੌਤ ਨੂੰ ਦਾਅਵਤ ਦੇਣ ਦੇ ਬਰਾਬਰ ਹੈ ਅਤੇ ਖਾਸ ਕਰਕੇ ਸ਼ੇਰ, ਬਾਘ ਅਤੇ ਤੇਂਦੂਏ, ਕਿਸੇ ਨੂੰ ਕਦੇ ਵੀ ਉਨ੍ਹਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ। ਹਾਲਾਂਕਿ, ਕੁਝ ਲੋਕ ਹਨ ਜੋ ਇਨ੍ਹਾਂ ਭਿਆਨਕ ਜਾਨਵਰਾਂ ਨੂੰ ਇਸ ਤਰ੍ਹਾਂ ਕਾਬੂ ਕਰਦੇ ਹਨ ਜਿਵੇਂ ਉਹ ਕਿਸੇ ਪਾਲਤੂ ਕੁੱਤੇ ਨੂੰ ਕਾਬੂ ਕਰ ਰਹੇ ਹੋਣ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨਾਲ ਲੋਕ ਹੈਰਾਨ ਅਤੇ ਡਰੇ ਹੋਏ ਹਨ। ਇਸ ਵੀਡੀਓ ਵਿੱਚ, ਇੱਕ ਸ਼ਖਸ ਪਾਲਤੂ ਕੁੱਤੇ ਵਾਂਗ ਤੇਂਦੂਏ ਨੂੰ ਖਾਣਾ ਖੁਆਉਂਦਾ ਦਿਖਾਈ ਦੇ ਰਿਹਾ ਹੈ। ਜਿਸ ਜਾਨਵਰ ਦਾ ਨਾਮ ਲੈਣ ‘ਤੇ ਹੀ ਆਮ ਤੌਰ ‘ਤੇ ਲੋਕਾਂ ਡਰ ਨਾਲ ਕੰਬ ਜਾਂਦੇ ਹਨ, ਇਹ ਆਦਮੀ ਇਸਦੇ ਸਾਹਮਣੇ ਇੰਨਾ ਆਰਾਮ ਨਾਲ ਖੜ੍ਹਾ ਹੈ, ਜਿਵੇਂ ਉਹ ਉਸਦਾ ਦੋਸਤ ਹੋਵੇ।

ਵੀਡੀਓ ਵਿੱਚ, ਤੁਸੀਂ ਇੱਕ ਆਦਮੀ ਨੂੰ ਬੱਠਲ ਵਿੱਚ ਜੰਗਲੀ ਜਾਨਵਰਾਂ ਲਈ ਭੋਜਨ ਲੈ ਕੇ ਖੜ੍ਹਾ ਦੇਖ ਸਕਦੇ ਹੋ। ਉਸੇ ਵੇਲ੍ਹੇ ਦੋ ਤੇਂਦੂਏ ਉਸ ਵੱਲ ਭੱਜਦੇ ਹੋਏ ਨਜਰ ਆਉਂਦੇ ਹਨ। ਪਹਿਲਾਂ ਤਾਂ ਉਹ ਆਪਸ ਵਿੱਚ ਲੜ ਪਏ, ਪਰ ਫਿਰ ਉਨ੍ਹਾਂ ਵਿੱਚੋਂ ਇੱਕ ਦੂਜੇ ਪਾਸੇ ਵੱਲ ਭੱਜ ਗਿਆ। ਫਿਰ ਉਸ ਆਦਮੀ ਨੇ ਤੇਂਦੂਏ ਦੇ ਸਿਰ ਨੂੰ ਸਹਿਲਾਇਆ ਅਤੇ ਖਾਣੇ ਨਾਲ ਭਰਿਆ ਬੱਠਲ ਉਸ ਦੇ ਸਾਹਮਣੇ ਰੱਖ ਦਿੱਤਾ। ਤੇਂਦੂਆ ਖੁਸ਼ੀ ਨਾਲ ਉਸਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ ਅਤੇ ਆਦਮੀ ਉਸਦੇ ਸਿਰ ਹੱਥ ਫੇਰਦਾ ਰਹਿੰਦਾ ਹੈ। ਆਮ ਤੌਰ ‘ਤੇ, ਅਜਿਹਾ ਦ੍ਰਿਸ਼ ਉਦੋਂ ਦੇਖਿਆ ਜਾਂਦਾ ਹੈ ਜਦੋਂ ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਖਾਣਾ ਖੁਆਉਂਦੇ ਹਨ, ਪਰ ਇੱਥੇ, ਇਹ ਭਿਆਨਕ ਤੇਂਦੂਆ ਸੀ, ਅਤੇ ਆਦਮੀ ਨੇ ਸ਼ਾਨਦਾਰ ਹਿੰਮਤ ਦਿਖਾਈ। ਇਹ ਦ੍ਰਿਸ਼ ਕਾਫ਼ੀ ਹੈਰਾਨ ਕਰਨ ਵਾਲਾ ਸੀ।

ਖੂੰਖਾਰ ਤੇਂਦੂਏ ਨੂੰ ਖੁਆਇਆ ਖਾਣਾ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਅਕਾਊਂਟੈਂਟ @mohammad681650 ਦੁਆਰਾ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਗਿਆ ਹੈ, “ਰੱਬ ਨਾ ਕਰੇ, ਤੁਸੀਂ ਖੇਤਾਂ ਵਿੱਚ ਕੰਮ ਕਰ ਰਹੇ ਹੋ ਅਤੇ ਤੇਂਦੂਆ ਤੁਹਾਡੇ ਵੱਲ ਭੱਜਦਾ ਹੋਇਆ ਆਵੇ। ਤੁਸੀਂ ਕੀ ਕਰੋਗੇ?” ਕੀ ਤੁਸੀਂ ਇਸ ਕਿਸਾਨ ਵਾਂਗ ਖੜ੍ਹੇ ਹੋਵੋਗੇ ਜਾਂ ਭੱਜ ਜਾਓਗੇ?

ਇਸ ਸਿਰਫ਼ 29-ਸਕਿੰਟ ਦੇ ਵੀਡੀਓ ਨੂੰ 88,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਸੈਂਕੜੇ ਲੋਕਾਂ ਨੇ ਇਸਨੂੰ ਲਾਈਕ ਵੀ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਨੇ ਕਿਹਾ, “ਤੁਹਾਡੀ ਹਿੰਮਤ ਦਾ ਜਵਾਬ ਨਹੀਂ, ਭਰਾ। ਹਰ ਕਿਸੇ ਕੋਲ ਇਸ ਪੱਧਰ ਦੀ ਹਿੰਮਤ ਨਹੀਂ ਹੁੰਦੀ।” ਇੱਕ ਹੋਰ ਨੇ ਕਿਹਾ, “ਇਹ ਸੱਚਮੁੱਚ ਦਿਲ ਦਹਿਲਾ ਦੇਣ ਵਾਲਾ ਹੈ! ਜੇਕਰ ਅਜਿਹਾ ਦ੍ਰਿਸ਼ ਅਚਾਨਕ ਸਾਹਮਣੇ ਆਉਂਦਾ ਹੈ, ਤਾਂ ਜ਼ਿਆਦਾਤਰ ਲੋਕ ਘਬਰਾ ਜਾਣਗੇ ਅਤੇ ਭੱਜਣ ਬਾਰੇ ਸੋਚਣਗੇ।”

ਇੱਥੇ ਦੇਖੋ ਵੀਡੀਓ