Viral Video: ਬੈਲਗੱਡੀ ‘ਤੇ ਨਿਕਲੀ ਬਰਾਤ, ਭਾਰਤ ਦੀ ਸਾਦਗੀ ਅਤੇ ਪਰੰਪਰਾ ਦੀ ਮੁੜ ਦੁਆਈ ਯਾਦ; ਦੇਖੋ ਵੀਡੀਓ

Updated On: 

16 Mar 2026 13:02 PM IST

Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖ ਕੇ ਕਈ ਲੋਕਾਂ ਨੂੰ ਪੁਰਾਣੇ ਦਿਨਾਂ ਦੀ ਯਾਦ ਆ ਗਈ, ਜਦੋਂ ਪਿੰਡਾਂ ਵਿੱਚ ਬੈਲਗੱਡੀਆਂ 'ਤੇ ਬਰਾਤ ਨਿਕਲਦੀ ਸੀ। ਉਨ੍ਹਾਂ ਦਿਨਾਂ ਵਿੱਚ, ਸਾਦਗੀ ਅਤੇ ਪਰੰਪਰਾ ਨੂੰ ਖਾਸ ਅਹਿਮੀਅਤ ਦਿੱਤੀ ਜਾਂਦੀ ਸੀ, ਅਤੇ ਵਿਆਹ ਦੀ ਅਸਲ ਖੁਸ਼ੀ ਵੀ ਇਸੇ ਸਾਦਗੀ ਵਿੱਚ ਨਜਰ ਆਉਂਦੀ ਸੀ।

Viral Video: ਬੈਲਗੱਡੀ ਤੇ ਨਿਕਲੀ ਬਰਾਤ, ਭਾਰਤ ਦੀ ਸਾਦਗੀ ਅਤੇ ਪਰੰਪਰਾ ਦੀ ਮੁੜ ਦੁਆਈ ਯਾਦ; ਦੇਖੋ ਵੀਡੀਓ

Image Credit source: Instagram/deoria_wale_bhaiya

ਪਹਿਲੇ ਦੇ ਜਮਾਨੇ ਵਿੱਚ ਗੱਡੀਆਂ ਤਾਂ ਹੁੰਦੀਆਂ ਨਹੀਂ ਸਨ, ਖਾਸ ਕਰਕੇ ਪਿੰਡਾਂ ਵਿੱਚ ਤਾਂ ਕੋਈ ਵੀ ਮੋਟਰ ਕਾਰ ਵੇਖਣ ਨੂੰ ਨਹੀਂ ਮਿਲਦੀ ਸੀ। ਉਦੋਂ ਸੜਕਾਂ ਤੇ ਘੋੜਾ ਗੱਡੀ ਅਤੇ ਬੈਲਗੱਡੀ ਹੀ ਸੜਕਾਂ ‘ਤੇ ਇੱਕੋ ਇੱਕ ਵਾਹਨ ਸਨ। ਲੋਕ ਇਨ੍ਹਾਂ ਵਾਹਨਾਂ ‘ਤੇ ਹੀ ਹਰ ਜਗ੍ਹਾ ਯਾਤਰਾ ਕਰਦੇ ਸਨ। ਇੱਥੋਂ ਤੱਕ ਕਿ ਬਰਾਤ ਵੀ ਇਨ੍ਹਾਂ ਬੈਲਗੱਡੀਆਂ ‘ਤੇ ਹੀ ਨਿਕਲਦੀ ਸੀ। ਪਰ ਇਨ੍ਹਾਂ ਬੈਲਗੱਡੀਆਂ ਦੀ ਥਾਂ ਹੁਣ ਵੱਡੀਆਂ, ਲਗਜ਼ਰੀ ਕਾਰਾਂ ਨੇ ਲੈ ਲਈ ਹੈ। ਇਸ ਵੇਲ੍ਹੇ ਇੱਕ ਦਿਲਚਸਪ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜੋ ਭਾਰਤ ਦੀ ਸਾਦਗੀ ਅਤੇ ਪਰੰਪਰਾ ਦੀ ਯਾਦ ਕਰਵਾ ਰਿਹਾ ਹੈ ਜੋ ਪੁਰਾਣੇ ਸਮਿਆਂ ਵਿੱਚ ਮੌਜੂਦ ਸੀ। ਦਰਅਸਲ, ਇਸ ਵੀਡੀਓ ਵਿੱਚ ਇੱਕ ਬਰਾਤ ਬੈਲਗੱਡੀ ‘ਤੇ ਨਿਕਲਦੀ ਹੋਈ ਨਜਰ ਆ ਰਹੀ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਦੇਵਰੀਆ ਦਾ ਹੈ, ਜਿੱਥੇ ਬੈਲਗੱਡੀਆਂ ‘ਤੇ ਇੱਕ ਅਣੋਖੀ ਬਰਾਤ ਕੱਢੀ ਗਈ। ਵੀਡੀਓ ਵਿੱਚ ਨਜਰ ਆ ਰਿਹਾ ਹੈ ਕਿ ਕਿਵੇਂ ਬੈਲ ਗੱਡੀਆਂ ਨੂੰ ਸਜਾਇਆ ਗਿਆ ਹੈ ਅਤੇ ਉਨ੍ਹਾਂ ਵਿੱਚ ਵਿਆਹ ਦੇ ਸਮਾਨ ਰੱਖਿਆ ਗਿਆ ਹੈ। ਇਹ ਦ੍ਰਿਸ਼ ਬਹੁਤ ਹੀ ਰਵਾਇਤੀ ਅਤੇ ਆਕਰਸ਼ਕ ਦਿਖਾਈ ਦੇ ਰਿਹਾ ਹੈ। ਅੱਜਕੱਲ੍ਹ, ਲਾੜਾ ਆਮ ਤੌਰ ‘ਤੇ ਲਗਜ਼ਰੀ ਕਾਰ, ਘੋੜਾ, ਜਾਂ ਕਈ ਵਾਰ ਮਹਿੰਗੀਆਂ ਸੁਪਰਕਾਰਾਂ ਵਿੱਚ ਵਿਆਹਾਂ ਵਿੱਚ ਐਂਟਰੀ ਕਰਦਾ ਹੈ। ਬਹੁਤ ਸਾਰੀਆਂ ਥਾਵਾਂ ‘ਤੇ, ਲੋਕ ਆਪਣੀ ਦੌਲਤ ਦਿਖਾਉਣ ਲਈ ਫਾਰਚੂਨਰ, BMW, ਜਾਂ ਹੋਰ ਮਹਿੰਗੀਆਂ ਗੱਡੀਆਂ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਦੇਵਰੀਆ ਵਿੱਚ ਇਸ ਬਰਾਤ ਨੇ ਇੱਕ ਵੱਖਰੀ ਉਦਾਹਰਣ ਕਾਇਮ ਕੀਤੀ ਹੈ। ਇਸ ਬੈਲ ਗੱਡੀਆਂ ਦੀ ਬਰਾਤ ਦਾ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਿਆ ਹੈ।

ਲੱਖਾਂ ਵਾਰ ਦੇਖਿਆ ਗਿਆ ਵੀਡੀਓ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ deoria_wale_bhaiya ਯੂਜ਼ਰਨੇਮ ਦੁਆਰਾ ਸ਼ੇਅਰ ਕੀਤਾ ਗਿਆ ਇਹ ਵੀਡੀਓ 50 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ, ਜਿਸ ਨੂੰ 276,000 ਤੋਂ ਵੱਧ ਲੋਕਾਂ ਨੇ ਲਾਈਕ ਅਤੇ ਟਿੱਪਣੀ ਕੀਤੀ ਹੈ।

ਵੀਡੀਓ ਨੂੰ ਦੇਖ ਕੇ, ਕਿਸੇ ਨੇ ਟਿੱਪਣੀ ਕੀਤੀ, “ਪਹਿਲਾਂ ਬਰਾਤ ਇਸੇ ਤਰ੍ਹਾਂ ਨਿਕਲਦੀ ਸੀ,” ਜਦੋਂ ਕਿ ਦੂਜੇ ਨੇ ਲਿੱਖਿਆ, “ਅੱਜ ਦੀ ਫਾਰਚੂਨਰ ਵੀ ਇਸਦਾ ਮੁਕਾਬਲਾ ਨਹੀਂ ਕਰ ਸਕਦੀ।” ਇਸੇ ਤਰ੍ਹਾਂ, ਇੱਕ ਹੋਰ ਯੂਜਰ ਨੇ ਲਿਖਿਆ, “ਇਸ ਬਰਾਤ ਨੇ ਪੈਸੇ ਦੀ ਬਚਤ ਕੀਤੀ, ਪ੍ਰਦੂਸ਼ਣ ਨੂੰ ਰੋਕਣ ਵਿੱਚ ਮਦਦ ਕੀਤੀ, ਅਤੇ ਸਾਡੇ ਪ੍ਰਾਚੀਨ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ।” ਇੱਕ ਹੋਰ ਨੇ ਅੱਗੇ ਕਿਹਾ, “ਮੈਂ ਵੀ ਇਸੇ ਤਰ੍ਹਾਂ ਦਾ ਵਿਆਹ ਕਰਾਂਗਾ।”

ਇੱਥੇ ਦੇਖੋ ਵੀਡੀਓ

Follow Us