ਇਨਸਾਨਾਂ ਵਾਂਗ ਦੋ ਲੱਤਾਂ ‘ਤੇ ਦੌੜਦਾ ਦਿੱਖਿਆ ਬਾਂਦਰ, Viral Video ਨੇ ਕੀਤਾ ਲੋਕਾਂ ਨੂੰ ਹੈਰਾਨ

Published: 

16 Oct 2025 12:15 PM IST

Monkey Viral Video: ਇਸ ਵਾਇਰਲ ਵੀਡੀਓ ਵਿੱਚ, ਇੱਕ ਬਾਂਦਰ ਦੋ ਲੱਤਾਂ 'ਤੇ ਦੌੜਦਾ ਦੇਖਿਆ ਜਾ ਸਕਦਾ ਹੈ। ਉਹ ਜੰਗਲ ਦੇ ਵਿਚਕਾਰ ਇੱਕ ਤੰਗ ਰਸਤੇ 'ਤੇ ਇਸ ਤਰ੍ਹਾਂ ਦੌੜਦਾ ਹੈ, ਜਿਵੇਂ ਕਿ ਇੱਕ ਮਨੁੱਖ ਹੋਵੇ। ਦੌੜਦੇ ਸਮੇਂ ਬਾਂਦਰ ਦਾ ਸੰਤੁਲਨ ਕਮਾਲ ਦਾ ਹੈ। ਉਹ ਬਿਲਕੁਲ ਵੀ ਠੋਕਰ ਨਹੀਂ ਖਾਂਦਾ। ਪਰ ਜਦੋਂ ਵੀਡੀਓ ਬਣਾਉਣ ਵਾਲਾ ਸ਼ਖਸਲ ਉਸਦੇ ਨੇੜੇ ਪਹੁੰਚਦਾ ਹੈ, ਤਾਂ ਉਹ ਹੌਲੀ ਹੋ ਜਾਂਦਾ ਹੈ ਅਤੇ ਚੁਪਚਾਪ ਚਲਾ ਜਾਂਦਾ ਹੈ।

ਇਨਸਾਨਾਂ ਵਾਂਗ ਦੋ ਲੱਤਾਂ ਤੇ ਦੌੜਦਾ ਦਿੱਖਿਆ ਬਾਂਦਰ, Viral Video ਨੇ ਕੀਤਾ ਲੋਕਾਂ ਨੂੰ ਹੈਰਾਨ

Image Credit source: Reddit/u/CrunchyZedman

Follow Us On

Monkey Running Like Human Video: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਬਾਂਦਰ ਦਾ ਹੈਰਾਨ ਕਰ ਦੇਣ ਵਾਲਾ ਇੱਕ ਵੀਡੀਓ ਬਹੁਤ ਜ਼ਿਆਦਾ ਦੇਖਿਆ ਜਾ ਰਿਹਾ ਹੈ। ਦਰਅਸਲ, ਇਸ ਵਾਇਰਲ ਵੀਡੀਓ ਵਿੱਚ, ਬਾਂਦਰ ਚਾਰ ਲੱਤਾਂ ‘ਤੇ ਨਹੀਂ, ਸਗੋਂ ਮਨੁੱਖਾਂ ਵਾਂਗ ਦੋ ਲੱਤਾਂ ‘ਤੇ ਦੌੜਦਾ ਦਿਖਾਈ ਦੇ ਰਿਹਾ ਹੈ। ਇਹ ਦ੍ਰਿਸ਼ ਨਾ ਸਿਰਫ਼ ਨੇਟੀਜ਼ਨਸ ਨੂੰ ਹਸਾ ਰਿਹਾ ਹੈ, ਸਗੋਂ ਉਨ੍ਹਾਂ ਨੂੰ ਸੋਚਣ ਲਈ ਵੀ ਮਜਬੂਰ ਕਰ ਰਿਹਾ ਹੈ ਕਿ ਕੀ ਇਹ ਸਾਡੇ ਪੂਰਵਜ ਤੇ ਨਹੀਂ ਸਨ।

ਵਾਇਰਲ ਵੀਡੀਓ ਵਿੱਚ, ਇੱਕ ਬਾਂਦਰ ਦੋ ਲੱਤਾਂ ‘ਤੇ ਦੌੜਦਾ ਦੇਖਿਆ ਜਾ ਸਕਦਾ ਹੈ। ਉਹ ਜੰਗਲ ਵਿੱਚ ਤੰਗ ਰਸਤੇ ‘ਤੇ ਦੌੜਦਾ ਦਿੱਖਦਾ ਹੈ,ਉਹ ਵੀ ਇੱਕ ਮਨੁੱਖ ਵਾਂਗ। ਦੇਖਣ ਵਾਲੇ ਇਹ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਏ ਅਤੇ ਆਪਣੇ ਫ਼ੋਨਾਂ ਨਾਲ ਵੀਡੀਓ ਬਣਾਉਣ ਲੱਗ ਪਏ, ਕਿਉਂਕਿ ਬਾਂਦਰ ਆਮ ਤੌਰ ‘ਤੇ ਚਾਰਾਂ ਪੈਰਾਂ ‘ਤੇ ਤੁਰਦੇ ਦਿਖਾਈ ਦਿੰਦੇ ਹਨ।

ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਦੌੜਦੇ ਸਮੇਂ ਬਾਂਦਰ ਦਾ ਸੰਤੁਲਨ ਕਮਾਲ ਦਾ ਹੈ। ਉਹ ਬਿਲਕੁਲ ਵੀ ਠੋਕਰ ਨਹੀਂ ਖਾਂਦਾ। ਪਰ ਜਦੋਂ ਵੀਡੀਓ ਬਨਾਉਣ ਵਾਲਾ ਸ਼ਖਸ ਦੇ ਨੇੜੇ ਪਹੁੰਚਦਾ ਹੈ, ਤਾਂ ਉਹ ਹੌਲੀ ਹੋ ਜਾਂਦਾ ਹੈ ਅਤੇ ਚੁੱਪਚਾਪ ਚਲਾ ਜਾਂਦਾ ਹੈ।

ਸਾਹਮਣੇ ਆਇਆ ਦੌੜਣ ਦਾ ਇਮੋਸ਼ਨਲ ਕਾਰਨ

ਨੇਟੀਜ਼ਨਸ ਦੇ ਅਨੁਸਾਰ, ਇਹ ਵੀਡੀਓ ਵਿਦੇਸ਼ ਵਿੱਚ ਨੈਚੂਰੱਲ ਲਾਈਫ ਪਾਰਕ ਦਾ ਹੈ। ਇਸ ਬਾਂਦਰ ਨੇ ਕਿਸੇ ਕਾਰਨ ਆਪਣੀ ਇੱਕ ਬਾਂਹ ਗੁਆ ਦਿੱਤੀ, ਜਿਸ ਤੋਂ ਬਾਅਦ ਇਸ ਕਮੀ ਨੂੰ ਦੂਰ ਕਰਨ ਲਈ ਇਸਨੇ ਦੋ ਲੱਤਾਂ ‘ਤੇ ਤੁਰਨਾ ਅਤੇ ਦੌੜਨਾ ਸਿੱਖ ਲਿਆ।

ਬਾਂਦਰ ਦੀਆਂ ਹਰਕਤਾਂ ਨੇਟੀਜ਼ਨਸ ਨੂੰ ਹਸਾ ਰਹੀਆਂ ਹਨ, ਉੱਥੇ ਹੀ ਬਹੁਤ ਸਾਰੇ ਇਸਦੀ ਭਾਵਨਾ ਅਤੇ ਜੀਣ ਦੀ ਇੱਛਾ ਤੋਂ ਵੀ ਪ੍ਰੇਰਿਤ ਹੋ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, “ਇਸਦੀਆਂ ਹਰਕਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਬਾਂਦਰ ਸਾਡਾ ਪੂਰਵਜ ਸੀ “।

ਇੱਥੇ ਦੇਖੋ ਵੀਡੀਓ

slime running byu/CrunchyZedman inTheYardPodcast