Kid Singing Video: ਬਿਹਾਰ ਦੇ ਛਪਰਾ ਦਾ ਇੱਕ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਾਇਰਲ ਹੋਣ ਦੇ ਪਿੱਛੇ ਖਾਸ ਵਜ੍ਹਾ ਵੀ ਹੈ। ਦਰਅਸਲ ਵੀਡੀਓ ਵਿੱਚ ਇੱਕ ਗਰੀਬ ਪਰਿਵਾਰ ਦਾ ਬੱਚਾ ਆਪਣੀ ਦਰਦ ਭਰੀ ਆਵਾਜ਼ ਵਿੱਚ ਅਜਿਹਾ ਗੀਤ ਗਾ ਰਿਹਾ ਹੈ, ਜਿਸਨੂੰ ਸੁਣ ਕੇ ਸੋਸ਼ਲ ਮੀਡੀਆ ਯੂਜ਼ਰਜ਼ ਵੀ ਭਾਵੁੱਕ ਹੋ ਰਹੇ ਹਨ, ਨਾਲ ਹੀ ਉਹ ਆਪਣੇ ਕਮੈਂਟਸ ਵੀ ਸ਼ੇਅਰ ਕਰ ਰਹੇ ਹਨ।
ਛਪਰਾ ਜਿਲਾ ਨਾਂ ਦੇ ਟਵਿਟਰ ਅਕਾਉਂਟ ਤੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ ਕਿ ਬੱਚੇ ਦਾ ਇਹ ਗੀਤ ਤੁਹਾਡੇ ਦਿਲ ਨੂੰ ਛੂਹ ਜਾਵੇਗਾ। ਵੀਡੀਓ ਵਿੱਚ ਬੱਚੇ ਨੇ ਬਹੁਤ ਫਟੇ ਪੁਰਾਣੇ ਕੱਪੜੇ ਪਾਏ ਹੋਏ ਹਨ ਅਤੇ ਉਸਦੇ ਹੱਥ ਵਿੱਚ ਸੀਮਿੰਟ ਦਾ ਇੱਕ ਪਲਾਸਟਿਕ ਦਾ ਥੈਲਾ ਵੀ ਹੈ। ਇਹ ਲੜਕਾ ਲੱਕੜ ਦੇ ਤਖ਼ਤ ‘ਤੇ ਬੈਠ ਕੇ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ। ਬੱਚਾ ਜਿਹੜਾ ਗੀਤ ਵਿਚ ਗਾ ਰਿਹਾ ਹੈ, ਉਸ ਵਿੱਚ ਦੱਸ ਰਿਹਾ ਹੈ ਕਿ ਕਿਵੇਂ ਮਾਂ ਤੋਂ ਬਿਨਾਂ ਬੱਚੇ ਦੀ ਜ਼ਿੰਦਗੀ ਅਧੂਰੀ ਹੋ ਜਾਂਦੀ ਹੈ।
ਵੀਡੀਓ ਨੂੰ ਪਸੰਦ ਕਰ ਰਹੇ ਲੋਕ
ਟਵਿੱਟਰ ‘ਤੇ ਯੂਜ਼ਰਸ ਬੱਚੇ ਦੇ ਦਰਦ ਨੂੰ ਵੇਖ ਕੇ ਭਾਵੁੱਕ ਹੋ ਰਹੇ ਹਨ ਤਾਂ ਨਾਲ ਹੀ ਉਸਦੀ ਆਵਾਜ਼ ਦੀ ਵੀ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਬੱਚੇ ਬਾਰੇ ਲਿਖਿਆ ਕਿ ਇੰਨੀ ਖੂਬਸੂਰਤ ਆਵਾਜ਼ ਰੱਬ ਵੱਲੋਂ ਦਿੱਤਾ ਗਿਆ ਤੋਹਫਾ ਹੈ। ਕੁਝ ਯੂਜ਼ਰ ਬੱਚੇ ਦਾ ਦਰਦ ਵੀ ਦੇਖ ਰਹੇ ਹਨ। ਕੁਝ ਲੋਕ ਇਸ ਵੀਡੀਓ ‘ਚ ਸੋਨੂੰ ਸੂਦ ਨੂੰ ਵੀ ਟੈਗ ਕਰ ਰਹੇ ਹਨ ਅਤੇ ਬੱਚੇ ਲਈ ਮਦਦ ਦੀ ਅਪੀਲ ਕਰ ਰਹੇ ਹਨ।