GYM ‘ਚ ਕੁੜੀ ਨਾਲ ਵਾਪਰਿਆ ਅਜਿਹਾ ਹਾਦਸਾ, ਜ਼ਿੰਦਗੀ ਭਰ ਨਹੀਂ ਭੁੱਲ ਪਾਵੇਗੀ, ਵਾਇਰਲ ਵੀਡੀਓ ਵੇਖ ਕੇ ਡਰੇ ਲੋਕ

Updated On: 

07 Aug 2024 11:26 AM IST

Gym Viral Video: ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ @cctvidiots ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਆਪਣੇ ਸੈੱਟ ਦੇ ਅੱਧੇ ਰਸਤੇ 'ਚ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਕੋਚ ਨੇ ਉਸ ਨੂੰ ਚੈਸਟ ਕਰਸ਼ਰ ਲਈ ਨਹੀਂ ਸਗੋ ਸਕਲ ਕਰਸ਼ਰ ਕਰਨ ਲਈ ਕਿਹਾ ਸੀ।' ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ 78 ਹਜ਼ਾਰ ਲੋਕ ਦੇਖ ਚੁੱਕੇ ਹਨ।

GYM ਚ ਕੁੜੀ ਨਾਲ ਵਾਪਰਿਆ ਅਜਿਹਾ ਹਾਦਸਾ, ਜ਼ਿੰਦਗੀ ਭਰ ਨਹੀਂ ਭੁੱਲ ਪਾਵੇਗੀ, ਵਾਇਰਲ ਵੀਡੀਓ ਵੇਖ ਕੇ ਡਰੇ ਲੋਕ

GYM 'ਚ ਕੁੜੀ ਨਾਲ ਵਾਪਰਿਆ ਭਿਆਨਕ ਹਾਦਸਾ

Follow Us On

ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹਮੇਸ਼ਾ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਜਿਵੇਂ ਹੀ ਇੱਕ ਵੀਡੀਓ ਪੁਰਾਣਾ ਹੁੰਦਾ ਹੈ, ਇੱਕ ਹੋਰ ਵੀਡੀਓ ਵਾਇਰਲ ਹੋ ਜਾਂਦਾ ਹੈ। ਕਈ ਵਾਰ ਕਈ ਵੀਡੀਓਜ਼ ਇੱਕੋ ਸਮੇਂ ਵਾਇਰਲ ਹੁੰਦੇ ਹਨ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਅਤੇ ਤੁਸੀਂ ਵੀ ਅਜਿਹੇ ਵੀਡੀਓ ਜ਼ਰੂਰ ਦੇਖਦੇ ਹੋਵੋਗੇ। ਇਸ ਸਮੇਂ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਇੱਕ ਜਿਮ ਦਾ ਹੈ। ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਕੀ ਨਜ਼ਰ ਆ ਰਿਹਾ ਹੈ ਅਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲੋਕਾਂ ਨੇ ਕਿਵੇਂ ਪ੍ਰਤੀਕਿਰਿਆ ਦਿੱਤੀ।

ਜਿੰਮ ‘ਚ ਕੁੜੀ ਨਾਲ ਕੀ ਹੋਇਆ?

ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਚੇਸਟ ਬਟਰਫਲਾਈ ਮਸ਼ੀਨ ‘ਤੇ ਬੈਠ ਕੇ ਐਕਸਰਸਾਈਜ਼ ਕਰ ਰਿਹਾ ਹੈ। ਉਸਦੇ ਖੱਬੇ ਪਾਸੇ ਇੱਕ ਕੁੜੀ ਖੜੀ ਹੈ ਜੋ ਆਪਣੇ ਫੋਨ ਵਿੱਚ ਬਿਜ਼ੀ ਹੈ। ਕੁਝ ਸਮਾਂ ਕਸਰਤ ਕਰਨ ਤੋਂ ਬਾਅਦ, ਵਿਅਕਤੀ ਰੁਕ ਜਾਂਦਾ ਹੈ ਅਤੇ ਕੁਝ ਸਕਿੰਟਾਂ ਬਾਅਦ ਉਹ ਮਸ਼ੀਨ ਦਾ ਹੈਂਡਲ ਛੱਡ ਦਿੰਦਾ ਹੈ। ਜਿਵੇਂ ਹੀ ਆਦਮੀ ਹੈਂਡਲ ਛੱਡਦਾ ਹੈ, ਇਹ ਸਿੱਧਾ ਉਸ ਕੁੜੀ ਦੇ ਚਿਹਰੇ ‘ਤੇ ਜਾ ਲੱਗਦਾ ਹੈ ਜੋ ਨੇੜੇ ਖੜ੍ਹੀ ਹੋ ਕੇ ਫੋਨ ਦਾ ਇਸਤੇਮਾਲ ਕਰ ਰਹੀ ਸੀ। ਮਸ਼ੀਨ ਦਾ ਹੈਂਡਲ ਲੱਗਦਿਆ ਹੀ ਕੁੜੀ ਹੇਠਾਂ ਡਿੱਗ ਪੈਂਦੀ ਹੈ। ਜਿਵੇਂ ਹੀ ਔਰਤ ਹੇਠਾਂ ਡਿੱਗਦੀ ਹੈ, ਉਹ ਆਪਣਾ ਸਿਰ ਫੜ ਕੇ ਬੈਠ ਜਾਂਦੀ ਹੈ।

ਇੱਥੇ ਵਾਇਰਲ ਵੀਡੀਓ ਦੇਖੋ

ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਕਤਲ ਦੀ ਕੋਸ਼ਿਸ਼ ਕੈਮਰੇ ਵਿੱਚ ਕੈਦ ਹੋ ਗਈ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ- ਜਿਮ ਵਿੱਚ ਮੋਬਾਈਲ ਵਰਤਣ ਦੇ ਫਾਇਦੇ। ਤੀਜੇ ਯੂਜ਼ਰ ਨੇ ਲਿਖਿਆ- ਉਹ ਫ਼ੋਨ ਕਿਉਂ ਵਰਤ ਰਹੀ ਸੀ ਅਤੇ ਵਰਕਆਉਟ ਕਿਉਂ ਨਹੀਂ ਕਰ ਰਹੀ ਸੀ? ਚੌਥੇ ਯੂਜ਼ਰ ਨੇ ਲਿਖਿਆ- ਦੋਵੇਂ ਆਪੋ-ਆਪਣੀ ਥਾਂ ‘ਤੇ ਗਲਤ ਹਨ, ਪਰ ਉਹ ਵਿਅਕਤੀ ਪੂਰੀ ਤਰ੍ਹਾਂ ਬੇਵਕੂਫ ਹੈ। ਜਦਕਿ ਇੱਕ ਯੂਜ਼ਰ ਨੇ ਲਿਖਿਆ- ਉਸਨੂੰ ਕਾਫੀ ਤੇਜ਼ ਲੱਗੀ ਹੋਵੇਗੀ।