Viral Video: ਮਾਂ ਤੋਂ ਵਿੱਛੜੇ ਨੰਨ੍ਹੇ ਹਾਥੀ ਦੇ ਪਿੱਛੇ ਪਏ ਸ਼ੇਰ ਤਾਂ ਦਿਖਾਈ ਬਹਾਦੁਰੀ, ਇੱਕ ਦਹਾੜ ਮਾਰ ਕੇ ਭਜਾਇਆ ਵਾਪਸ, ਵੇਖੋ ਸ਼ਾਨਦਾਰ ਵੀਡੀਓ

Updated On: 

02 Oct 2023 06:31 AM

Trending Video: ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 31 ਲੱਖ ਤੋਂ ਵੱਧ ਵਿਊਜ਼ ਅਤੇ ਦੋ ਹਜ਼ਾਰ ਲਾਈਕਸ ਮਿਲ ਚੁੱਕੇ ਹਨ। ਨਾਲ ਹੀ ਕਈ ਯੂਜ਼ਰਸ ਨੇ ਫੀਡਬੈਕ ਵੀ ਦਿੱਤਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ਹਾਥੀ ਦੇ ਬੱਚੇ ਨੇ ਕਮਾਲ ਕਰ ਦਿੱਤਾ। ਦੂਜੇ ਨੇ ਕਿਹਾ ਕਿ ਗੰਨੂ ਦੇ ਸ਼ੋਰ ਨੇ ਸ਼ੇਰ ਨੂੰ ਵੀ ਡਰਾ ਦਿੱਤਾ।

Viral Video: ਮਾਂ ਤੋਂ ਵਿੱਛੜੇ ਨੰਨ੍ਹੇ ਹਾਥੀ ਦੇ ਪਿੱਛੇ ਪਏ ਸ਼ੇਰ ਤਾਂ ਦਿਖਾਈ ਬਹਾਦੁਰੀ, ਇੱਕ ਦਹਾੜ ਮਾਰ ਕੇ ਭਜਾਇਆ ਵਾਪਸ, ਵੇਖੋ ਸ਼ਾਨਦਾਰ ਵੀਡੀਓ
Follow Us On

ਜੰਗਲ ਦੇ ਰਾਜੇ (ਸ਼ੇਰ) ਹਾਥੀਆਂ ਤੋਂ ਦੂਰ ਰਹਿੰਦੇ ਹਨ। ਪਰ ਜਦੋਂ ਉਨ੍ਹਾਂ ਨੂੰ ਝੁੰਡ ਤੋਂ ਵੱਖਰਾ ਹਾਥੀ ਮਿਲਦਾ ਹੈ, ਤਾਂ ਉਹ ਉਸ ‘ਤੇ ਹਮਲਾ ਕਰਨ ਤੋਂ ਨਹੀਂ ਝਿਜਕਦੇ। ਅਜਿਹਾ ਇੱਕ ਹਾਥੀ ਦੇ ਬੱਚੇ ਨਾਲ ਹੋਇਆ, ਜੋ ਆਪਣੀ ਮਾਂ ਤੋਂ ਵੱਖ ਹੋ ਗਿਆ ਸੀ। ਅਜਿਹੇ ‘ਚ ਜਦੋਂ ਉਹ ਆਪਣੀ ਮਾਂ ਨੂੰ ਲੱਭ ਰਿਹਾ ਸੀ ਤਾਂ ਸ਼ੇਰਾਂ ਦੇ ਟੋਲੇ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪਰ ਗੰਨੂ ਨੇ ਹਿੰਮਤ ਨਹੀਂ ਹਾਰੀ ਅਤੇ ਬਹਾਦਰੀ ਨਾਲ ਸ਼ੇਰਾਂ ਦਾ ਮੁਕਾਬਲਾ ਕੀਤਾ, ਅਤੇ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਰਿਹਾ।

ਹੁਣ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕ ਇਸ ਬਹਾਦਰ ਬੱਚੇ ਦੀ ਤਾਰੀਫ ਕਰ ਰਹੇ ਹਨ। ਕਿਉਂਕਿ ਭਈ… ਇੱਕ-ਦੋ ਨਹੀਂ…ਤਿੰਨ-ਚਾਰ ਸ਼ੇਰਾਂ ਤੋਂ ਬਚਣਾ ਕੋਈ ਆਸਾਨ ਗੱਲ ਨਹੀਂ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਹਾਥੀ ਦਾ ਬੱਚਾ, ਜੋ ਆਪਣੇ ਝੁੰਡ ਤੋਂ ਵੱਖ ਹੋ ਗਿਆ ਹੈ, ਆਪਣੀ ਮਾਂ ਨੂੰ ਲੱਭ ਰਿਹਾ ਹੈ। ਜਦੋਂ ਕਿ ਤਿੰਨ ਸ਼ੇਰ ਉਸ ਦਾ ਬੁਰੀ ਤਰ੍ਹਾਂ ਪਿੱਛਾ ਕਰ ਰਹੇ ਹਨ। ਹਾਲਾਂਕਿ, ਗੰਨੂ ਆਪਣੇ ਆਪ ਨੂੰ ਬਚਾਉਣ ਲਈ ਤੇਜ਼ੀ ਨਾਲ ਅੱਗੇ ਵਧਦਾ ਰਹਿੰਦਾ ਹੈ ਅਤੇ ਵਾਰ-ਵਾਰ ਪਿੱਛੇ ਮੁੜਦਾ ਹੈ। ਜਿਵੇਂ ਹੀ ਸ਼ੇਰ ਉਸ ਦੇ ਬਹੁਤ ਨੇੜੇ ਆਉਂਦਾ ਹੈ, ਉਹ ਪਿੱਛੇ ਮੁੜਦਾ ਹੈ ਅਤੇ ਉੱਚੀ ਉੱਚੀ ਚੀਕਦਾ ਹੈ ਤਾਂ ਜੋ ਸ਼ੇਰ ਪਿੱਛੇ ਹਟ ਜਾਣ। ਪਰ ਉਹ ਉਸਦਾ ਪਿੱਛਾ ਨਹੀਂ ਕਰਦੇ। ਪਰ ਅੰਤ ਵਿੱਚ ਉਹ ਉਨ੍ਹਾਂ ਨੂੰ ਡਰਾ ਕੇ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ। ਖੈਰ, ਇਹ ਨਹੀਂ ਪਤਾ ਲੱਗਾ ਕਿ ਉਹ ਆਪਣੀ ਮਾਂ ਨੂੰ ਲੱਭ ਸਕਿਆ ਕਿ ਨਹੀਂ, ਪਰ ਸ਼ਿਕਾਰੀਆਂ ਦੇ ਸ਼ਿਕੰਜੇ ਚੋਂ ਜਰੂਰ ਬੱਚ ਨਿਕਲਿਆ।

ਜੰਗਲ ਦੇ ਇਸ ਅਦਭੁਤ ਪਲ ਨੂੰ 55 ਸਾਲਾ ਬ੍ਰੈਂਟ ਸ਼ਨੱਪ (Brent Schnupp) ਨੇ ਹਾਲ ਹੀ ਵਿੱਚ ਦੱਖਣੀ ਅਫਰੀਕਾ ਦੇ ਕਰੂਗਰ ਨੈਸ਼ਨਲ ਪਾਰਕ ਵਿੱਚ ਇੱਕ ਸਫਾਰੀ ਦੌਰਾਨ ਕੈਦ ਕੀਤਾ। ਬਰੈਂਟ ਵਰਜੀਨੀਆ, ਯੂਐਸਏ ਵਿੱਚ ਇੱਕ ਪੈਰਾ ਮੈਡੀਕਲ ਫਾਇਰਫਾਈਟਰ ਹਿ। ਉਨ੍ਹਾਂ ਨੇ ਕਲਿੱਪ ਨੂੰ ਲੇਟੈਸਟ ਸਾਈਟਿੰਗਜ਼ (LatestSightings) ਨਾਲ ਸਾਂਝਾ ਕੀਤਾ, ਜਿਨ੍ਹਾਂ ਨੇ ਇਸਨੂੰ 26 ਸਤੰਬਰ ਨੂੰ ਆਪਣੇ ਯੂਟਿਊਬ ਚੈਨਲ ‘ਤੇ ਪੋਸਟ ਕੀਤਾ ਤਾਂ ਇਹ ਵਾਇਰਲ ਹੋ ਗਿਆ।