OMG! ਜੁਗਾੜੂ ਪਾਕਿਸਤਾਨ ਦੇ ਇੱਕ ਹੋਰ ਜੁਗਾੜ ਦਾ ਵੀਡੀਓ ਵਾਇਰਲ, ਡੀਜ਼ਲ ਇੰਜਣ ਚਾਲੂ ਕਰਨ ਦਾ ਪਹਿਲਾਂ ਨਹੀਂ ਵੇਖਿਆ ਹੋਵੇਗਾ ਇਹ ਤਰੀਕਾ

Published: 

31 Oct 2023 13:53 PM

Desi Jugaad Video: ਇਹ ਵੀਡੀਓ 24 ਅਕਤੂਬਰ ਨੂੰ @hassanbhai5352 ਇੰਸਟਾਗ੍ਰਾਮ ਹੈਂਡਲ ਤੋਂ ਪੋਸਟ ਕੀਤਾ ਗਿਆ ਸੀ। ਉਨ੍ਹਾਂ ਨੇ ਕੈਪਸ਼ਨ ਲਿਖਿਆ- ਸਾਈਕਲ ਨਾਲ ਡੀਜ਼ਲ ਇੰਜਣ ਸ਼ੁਰੂ ਕਰਨ ਦਾ ਸ਼ਾਨਦਾਰ ਵੀਡੀਓ। ਇਹ ਕਲਿੱਪ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤੱਕ 13 ਲੱਖ ਲਾਈਕਸ ਅਤੇ 21.8 ਮਿਲੀਅਨ (2 ਕਰੋੜ ਤੋਂ ਵੱਧ) ਵਿਊਜ਼ ਮਿਲ ਚੁੱਕੇ ਹਨ। ਸੈਂਕੜੇ ਯੂਜ਼ਰਸ ਨੇ ਕਮੈਂਟ ਵੀ ਕੀਤੇ ਹਨ।

OMG! ਜੁਗਾੜੂ ਪਾਕਿਸਤਾਨ ਦੇ ਇੱਕ ਹੋਰ ਜੁਗਾੜ ਦਾ ਵੀਡੀਓ ਵਾਇਰਲ, ਡੀਜ਼ਲ ਇੰਜਣ ਚਾਲੂ ਕਰਨ ਦਾ ਪਹਿਲਾਂ ਨਹੀਂ ਵੇਖਿਆ ਹੋਵੇਗਾ ਇਹ ਤਰੀਕਾ

hassanbhai5352

Follow Us On

ਉਂਝ ਤਾਂ ਪੂਰੀ ਦੁਨੀਆ ਕਦੇ ਨਾ ਕਦੇ ਜੁਗਾੜ ਕਰਕੇ ਆਪਣੇ ਕਈ ਜਰੂਰ ਕੰਮ ਪੂਰੇ ਕਰ ਲੈਂਦੀ ਹੈ, ਪਰ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਇਨ੍ਹਾਂ ਜੁਗਾੜਾਂ ਦੇ ਮਾਮਲੇ ਵਿੱਚ ਨੰਬਰ ਇੱਕ ਤੇ ਹੈ। ਹਰ ਆਏ ਦਿਨ ਇਥੋਂ ਅਜਿਹੇ ਅਜਿਹੇ ਜੁਗਾੜਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ ਕਿ ਲੋਕ ਵੇਖ ਕੇ ਹੈਰਾਨ ਹੋ ਜਾਂਦੇ ਹਨ। ਅਜਿਹੇ ਹੀ ਇੱਕ ਜੁਗਾੜ ਦੀ ਵੀਡੀਓ ਇਨ੍ਹਾਂ ਦਿਨੀਂ ਸੋਸ਼ਲ ਸੋਸ਼ਲ ਮੀਡੀਆ ‘ਤੇ ਖੂਬ ਵੇਖਣ ਨੂੰ ਮਿਲ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਲੋਕ ਕਾਫੀ ਹੈਰਾਨ ਹਨ ਤੇ ਨਾਲ ਹੀ ਆਪਣੇ ਰਿਐਕਸ਼ਨ ਵੀ ਪੋਸਟ ਕਰ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਇਸ ਕਲਿੱਪ ਨੂੰ ਦੋ ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਇਸ ਵਾਇਰਲ ਵੀਡੀਓ ਵਿੱਚ ਕੁਝ ਲੜਕੇ ਸਾਈਕਲ ਨਾਲ ਡੀਜ਼ਲ ਇੰਜਣ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਲੜਕੇ ਨੇ ਸਾਈਕਲ ਨਾਲ ਰੱਸੀ ਬੰਨ੍ਹੀ ਹੋਈ ਹੈ ਅਤੇ ਉਹ ਇਸ ਦੀ ਮਦਦ ਨਾਲ ਡੀਜ਼ਲ ਇੰਜਨ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਾਇਰਲ ਕਲਿੱਪ ‘ਚ ਦੇਖਿਆ ਜਾ ਸਕਦਾ ਹੈ ਕਿ ਡੀਜ਼ਲ ਇੰਜਣ ਦੁਆਲੇ ਰੱਸੀ ਲਪੇਟ ਕੇ ਸਾਈਕਲ ਨਾਲ ਬੰਨ੍ਹਿਆ ਗਿਆ ਹੈ। ਸਾਈਕਲ ਸਟੈਂਡ ‘ਤੇ ਹੈ, ਜਿਸ ‘ਤੇ ਇਕ ਲੜਕਾ ਬੈਠਾ ਹੈ। ਇੰਜਣ ਚਾਲੂ ਕਰਨ ਲਈ, ਦੂਜਾ ਵਿਅਕਤੀ ਸਾਈਕਲ ਸਵਾਰ ਨੂੰ ਧੱਕਾ ਦਿੰਦਾ ਹੈ, ਉਹ ਪੈਡਲ ਮਾਰਦਾ ਅੱਗੇ ਵਧਦਾ ਹੈ ਅਤੇ ਇੰਜਣ ਘੁੰਮਣਾ ਸ਼ੁਰੂ ਕਰ ਦਿੰਦਾ ਹੈ। ਜਿਵੇਂ ਹੀ ਰੱਸੀ ਲਗਭਗ ਖੁੱਲ੍ਹ ਜਾਂਦੀ ਹੈ ਤਾਂ ਇੰਜਣ ਚਾਲੂ ਹੋ ਜਾਂਦਾ ਹੈ।

ਇਸ ਵੀਡੀਓ ਤੇ ਸੋਸ਼ਲ ਮੀਡੀਆ ਯੂਜ਼ਰਸ ਜੋਰਦਾਰ ਕਮੈਂਟਸ ਕਰ ਰਹੇ ਹਨ। ਇਕ ਵਿਅਕਤੀ ਨੇ ਲਿਖਿਆ- ਇਸ ਤਰ੍ਹਾਂ ਇੰਜਣ ਕੌਣ ਸਟਾਰਟ ਕਰਦਾ ਹੈ ਭਰਾ? ਇੱਕ ਹੋਰ ਨੇ ਲਿਖਿਆ- ਪਾਕਿਸਤਾਨ ਵਿੱਚ ਇੱਕ ਆਮ ਦਿਨ।