Viral Video: ਔਰਤ ਦੇ ਵਾਲਾਂ ‘ਚ ਫਸਿਆ ਹੇਅਰ ਸਟ੍ਰੇਟਨਰ, ਫਿਰ ਹੋਇਆ ਵੱਡਾ ਹਾਦਸਾ

Updated On: 

22 Oct 2025 11:46 AM IST

Viral Video: ਬਿਊਟੀ ਪਾਰਲਰ ਦਾ ਇੱਕ ਵੀਡੀਓ ਇਨ੍ਹਾਂ ਦਿਨਾਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿੱਚ ਔਰਤ ਦੇ ਵਾਲਾਂ ਵਿੱਚ ਹੇਅਰ ਸਟ੍ਰੇਟਨਰ ਬੁਰੀ ਤਰ੍ਹਾਂ ਨਾਲ ਫਸ ਜਾਂਦਾ ਹੈ ਕਿ ਉਸ ਨੂੰ ਕੱਢਣ ਲਈ ਹਥੌੜਾ ਤੱਕ ਵਰਤਣਾ ਪੈਂਦਾ ਹੈ। ਵੀਡੀਓ ਨੂੰ X (ਪਹਿਲਾਂ ਟਵਿੱਟਰ) 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

Viral Video: ਔਰਤ ਦੇ ਵਾਲਾਂ ਚ ਫਸਿਆ ਹੇਅਰ ਸਟ੍ਰੇਟਨਰ, ਫਿਰ ਹੋਇਆ ਵੱਡਾ ਹਾਦਸਾ

Image Credit source: Social Media

Follow Us On

ਅੱਜ ਕੱਲ੍ਹ ਹੇਅਰ ਸਟਾਇਲਿੰਗ ਟੂਲ ਜਿਵੇਂ ਕਿ ਹੇਅਰ ਸਟ੍ਰੇਟਨਰ, ਕਰਲਰ ਅਤੇ ਡਰਾਇਰ ਔਰਤਾਂ ਦੇ ਹਰ ਰੋਜ਼ ਦਾ ਹਿੱਸਾ ਬਣ ਚੁੱਕੇ ਹਨ। ਖਾਸ ਮੌਕਿਆਂ ‘ਤੇ ਜਾਂ ਹਰ ਰੋਜ਼ ਦੀ ਜ਼ਿੰਦਗੀ ਵਿੱਚ ਵਾਲਾਂ ਨੂੰ ਸੁੰਦਰ ਅਤੇ ਸਟਾਇਲਿਸ਼ਟ ਲੁੱਕ ਦੇਣ ਲਈ ਇਹਨਾਂ ਦਾ ਇਸਤੇਮਾਲ ਆਮ ਗੱਲ ਹੈ। ਪਰ ਕਈ ਵਾਰ ਇਹ ਟੂਲ ਗਲਤ ਤਰੀਕੇ ਨਾਲ ਜਾਂ ਲਾਪਰਵਾਹੀ ਨਾਲ ਵਰਤੇ ਜਾਣ ਕਰਕੇ ਵੱਡੀ ਮੁਸੀਬਤ ਖੜੀ ਕਰ ਦਿੰਦੇ ਹਨ।

ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿੱਚ ਇੱਕ ਔਰਤ ਦੇ ਵਾਲਾਂ ਵਿੱਚ ਸਟ੍ਰੇਟਨਰ ਬਹੁਤ ਜ਼ੋਰ ਨਾਲ ਫਸ ਜਾਂਦਾ ਹੈ ਕਿ ਉਸ ਨੂੰ ਬਾਹਰ ਕੱਢਣ ਲਈ ਲੋਕਾਂ ਨੂੰ ਹਥੌੜੀ ਦੀ ਮਦਦ ਲੈਣੀ ਪੈਂਦੀ ਹੈ।

ਵੀਡੀਓ ਵਿੱਚ ਕੀ ਦਿਖਿਆ?

ਵੀਡੀਓ ਵਿੱਚ ਦੇਖਿਆ ਗਿਆ ਹੈ ਕਿ ਔਰਤ ਦੇ ਸਿਰ ਵਿੱਚ ਸਟ੍ਰੇਟਨਰ ਬੁਰੀ ਤਰ੍ਹਾਂ ਅਟਕ ਗਿਆ ਹੈ। ਉਹ ਦਰਦ ਨਾਲ ਤੜਪ ਰਹੀ ਹੈ ਅਤੇ ਦੋ ਲੋਕ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਵਿਅਕਤੀ ਸਟ੍ਰੇਟਨਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਉਹ ਸਫਲ ਨਹੀਂ ਹੁੰਦਾ ਤਾਂ ਉਸ ਨੂੰ ਤੋੜਨ ਦਾ ਫੈਸਲਾ ਕਰ ਲਿਆ ਜਾਂਦਾ ਹੈ।

ਫਿਰ ਬਹੁਤ ਧਿਆਨ ਨਾਲ ਹਥੌੜੀ ਦੀ ਮਦਦ ਨਾਲ ਸਟ੍ਰੇਟਨਰ ਦੇ ਹਿੱਸੇ ਕੀਤੇ ਜਾਂਦੇ ਹਨ ਤਾਂ ਜੋ ਔਰਤ ਦੇ ਵਾਲਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸ ਦੌਰਾਨ ਦੂਜੀ ਔਰਤ ਵਾਲਾਂ ਨੂੰ ਹੌਲੀ-ਹੌਲੀ ਸਿੱਧਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਸਟ੍ਰੇਟਨਰ ਖਿੱਚੇ ਬਿਨਾਂ ਹੀ ਬਾਹਰ ਨਿਕਲ ਜਾਵੇ।

ਔਰਤ ਦਰਦ ਨਾਲ ਚੀਕ ਪੈਂਦੀ ਹੈ ਅਤੇ ਆਲੇ-ਦੁਆਲੇ ਦੇ ਲੋਕ ਉਸ ਨੂੰ ਧੀਰਜ ਰੱਖਣ ਲਈ ਕਹਿੰਦੇ ਹਨ। ਕਾਫ਼ੀ ਸਮਾਂ ਲੱਗਣ ਤੋਂ ਬਾਅਦ ਆਖਿਰਕਾਰ ਸਟ੍ਰੇਟਨਰ ਟੁੱਟ ਜਾਂਦਾ ਹੈ ਅਤੇ ਔਰਤ ਦੇ ਵਾਲ ਸੁਰੱਖਿਅਤ ਰਹਿੰਦੇ ਹਨ।

ਜਦੋਂ ਸਟ੍ਰੇਟਨਰ ਪੂਰੀ ਤਰ੍ਹਾਂ ਹਟਾ ਦਿੱਤਾ ਜਾਂਦਾ ਹੈ ਤਾਂ ਸਭ ਲੋਕੇ ਸਾਹ ਵਿੱਚ ਸਾਹ ਆਉਂਦੇ ਹਨ। ਪਰ ਔਰਤ ਦੇ ਚਿਹਰੇ ‘ਤੇ ਡਰ ਅਤੇ ਦਰਦ ਸਪਸ਼ਟ ਦਿਖਾਈ ਦਿੰਦਾ ਹੈ।

ਇੱਥੇ ਦੇਖੋ ਵੀਡੀਓ:

ਇਹ ਘਟਨਾ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰਦੀ ਹੈ ਕਿ ਅਸੀਂ ਸੁੰਦਰਤਾ ਉਪਕਰਣਾਂ (beauty tools) ਦਾ ਇਸਤੇਮਾਲ ਕਿੰਨੀ ਸਾਵਧਾਨੀ ਨਾਲ ਕਰਦੇ ਹਾਂ। ਬਹੁਤ ਵਾਰ ਲੋਕ ਜਲਦੀ ਵਿੱਚ ਜਾਂ ਯੂਟਿਊਬ ਟਿਊਟੋਰਿਅਲ ਦੇਖ ਕੇ ਇਹ ਟੂਲ ਵਰਤਣ ਲੱਗਦੇ ਹਨ, ਪਰ ਹਰ ਕਿਸੇ ਦੇ ਵਾਲਾਂ ਦੀ ਬਣਾਵਟ ਅਤੇ ਟੂਲ ਦੀ ਗੁਣਵੱਤਾ ਵੱਖਰੀ ਹੁੰਦੀ ਹੈ।

ਗਲਤ ਤਾਪਮਾਨ, ਖਰਾਬ ਵਾਇਰਿੰਗ ਜਾਂ ਓਵਰਹੀਟਿੰਗ ਵਰਗੀਆਂ ਛੋਟੀਆਂ ਗਲਤੀਆਂ ਨਾ ਸਿਰਫ਼ ਵਾਲਾਂ ਨੂੰ ਫੂੰਕ ਸਕਦੀਆਂ ਹਨ, ਸਗੋਂ ਸਿਰ ਦੀ ਚਮੜੀ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਸਲਾਹ ਹੈ ਕਿ ਹੇਅਰ ਸਟਾਇਲਿੰਗ ਟੂਲਜ਼ ਵਰਤਣ ਸਮੇਂ ਹਮੇਸ਼ਾ ਸੁਰੱਖਿਆ ਅਤੇ ਸਾਵਧਾਨੀ ਨੂੰ ਪਹਿਲ ਦਿਓ।