Viral Video: ਬੁਆਏਫ੍ਰੈਂਡ ਦੀਆਂ ਬਾਹਾਂ 'ਚ ਲਿਪਟ ਕੇ ਮੈਚ ਦੇਖ ਰਹੀ ਸੀ ਕੁੜੀ, ਫਿਰ ਕੈਮਰਾਮੈਨ ਨੇ ਕਰ ਦਿੱਤਾ ਫੋਕਸ | viral video girl watching cricket match with his boyfriend cameraman rotates camera on them Punjabi news - TV9 Punjabi

Viral Video: ਬੁਆਏਫ੍ਰੈਂਡ ਦੀਆਂ ਬਾਹਾਂ ‘ਚ ਲਿਪਟ ਕੇ ਮੈਚ ਦੇਖ ਰਹੀ ਸੀ ਕੁੜੀ, ਫਿਰ ਕੈਮਰਾਮੈਨ ਨੇ ਕਰ ਦਿੱਤਾ ਫੋਕਸ

Updated On: 

30 Mar 2024 16:29 PM

ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਟੇਡੀਅਮ ' ਇੱਕ ਕਪਲ ਬੈਠ ਕੇ ਮੈਚ ਦੇਖ ਰਿਹਾ ਹੈ। ਮੈਚ ਦੇ ਦੌਰਾਨ ਕੁੜੀ ਆਪਣੇ ਬੁਆਏਫ੍ਰੈਂਡ ਦੀਆਂ ਬਾਹਾਂ ' ਲਿਪਟੀ ਹੋਈ ਹੁੰਦੀ, ਫਿਰ ਅਚਾਨਕ ਨਾਲ ਕੈਮਰਾਮੈਨ ਕਪਲ 'ਤੇ ਫੋਕਸ ਕਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਵੱਡੀ ਸਕ੍ਰੀਨ 'ਤੇ ਦਿਖਾਉਣਾ ਲੱਗਦਾ ਹੈ। ਇਸ ਦੌਰਾਨ ਜਦੋਂ ਕਪਲ 'ਚੋਂ ਕੁੜੀ ਦੀ ਨਿਗਾਹ ਸਕ੍ਰੀਨ 'ਤੇ ਪੈਂਦੀ ਹੈ ਤਾਂ ਉਸ ਦੇ ਹੋਸ਼ ਉੱਡ ਜਾਂਦੇ ਹਨ।

Viral Video: ਬੁਆਏਫ੍ਰੈਂਡ ਦੀਆਂ ਬਾਹਾਂ ਚ ਲਿਪਟ ਕੇ ਮੈਚ ਦੇਖ ਰਹੀ ਸੀ ਕੁੜੀ, ਫਿਰ ਕੈਮਰਾਮੈਨ ਨੇ ਕਰ ਦਿੱਤਾ ਫੋਕਸ

ਵਾਇਰਲ ਵੀਡੀਓ (Pic Source:X/@ShaileshHudda)

Follow Us On

ਤੁਸੀਂ ਦੇਖਿਆ ਹੋਵੇਗਾ ਕਿ ਮੈਚ ਦੌਰਾਨ ਕੈਮਰਾਮੈਨ ਦਰਸ਼ਕਾਂ ਦੇ ਵੱਲ ਫੋਕਸ ਕਰ ਦਿੰਦਾ ਹੈ। ਲੋਕਾਂ ਨੂੰ ਸਕ੍ਰੀਨ ‘ਤੇ ਦਰਸ਼ਰਕਾਂ ਦੇ ਐਕਸਪ੍ਰੈਸ਼ਨ ਦੇਖਣ ਨੂੰ ਮਿਲਦੇ ਹਨ, ਪਰ ਕਈ ਸਟੇਡੀਅਮ ‘ਚ ਆਏ ਦਰਸ਼ਕ ਅਜਿਹੀ ਸਥਿਤੀ ‘ਚ ਕੈਮਰੇ ‘ਚ ਕੈਦ ਹੋ ਜਾਂਦੇ ਹਨ ਕਿ ਜਿਸ ਦਾ ਅਫ਼ਸੋਸ ਉਨ੍ਹਾਂ ਨੂੰ ਬਾਰ-ਬਾਰ ਹੁੰਦਾ ਹੈ। ਕਈ ਵਾਰ ਕ ਕੈਮਰਾਮੈਨ ਦੀ ਸ਼ੈਤਾਨੀ ਵੀ ਦੇਖਣ ਨੂੰ ਮਿਲਦੀ ਹੈ ਅਤੇ ਕੈਮਰਾਮੈਨ ਦਰਸ਼ਕਾਂ ਤੋਂ ਕੈਮਰਾ ਜਲਦੀ ਹਟਾਉਂਦਾ ਵੀ ਨਹੀਂ ਅਤੇ ਕੁਝ ਸਮੇਂ ਤੱਕ ਉਨ੍ਹਾਂ ਨੂੰ ਸ੍ਰਕੀਨ ‘ਤੇ ਰੱਖਦਾ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਟੇਡੀਅਮ ‘ ਇੱਕ ਕਪਲ ਬੈਠ ਕੇ ਮੈਚ ਦੇਖ ਰਿਹਾ ਹੈ। ਮੈਚ ਦੇ ਦੌਰਾਨ ਕੁੜੀ ਆਪਣੇ ਬੁਆਏਫ੍ਰੈਂਡ ਦੀਆਂ ਬਾਹਾਂ ‘ ਲਿਪਟੀ ਹੋਈ ਹੁੰਦੀ, ਫਿਰ ਅਚਾਨਕ ਨਾਲ ਕੈਮਰਾਮੈਨ ਕਪਲ ‘ਤੇ ਫੋਕਸ ਕਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਵੱਡੀ ਸਕ੍ਰੀਨ ‘ਤੇ ਦਿਖਾਉਣਾ ਲੱਗਦਾ ਹੈ। ਇਸ ਦੌਰਾਨ ਜਦੋਂ ਕਪਲ ‘ਚੋਂ ਕੁੜੀ ਦੀ ਨਿਗਾਹ ਸਕ੍ਰੀਨ ‘ਤੇ ਪੈਂਦੀ ਹੈ ਤਾਂ ਉਸ ਦੇ ਹੋਸ਼ ਉੱਡ ਜਾਂਦੇ ਹਨ। ਇਸ ਦੌਰਾਨ ਉਸ ਦੇ ਬੁਆਏਫ੍ਰੈਂਡ ਦੀ ਨਜ਼ਰ ਸ੍ਰਕੀਨ ‘ਤੇ ਪੈਂਦੀ ਹੈ ਤਾਂ ਉਹ ਖੁਸ਼ੀ ਨਾਲ ਹੱਥ ਹਿਲਾਉਂਦਾ ਹੈ, ਪਰ ਬਾਅਦ ‘ਚ ਉਸ ਨੂੰ ਸਮਝ ਆਉਂਦਾ ਹੈ ਕਿ ਉਹ ਇਸ ਵੇਲੇ ਪੁਰੀ ਦੁਨੀਆਂ ‘ਚ ਦੇਖੇ ਜਾ ਰਹੇ ਹਨ। ਅਜਿਹਾ ਸੋਚ ਕੇ ਉਹ ਘਬਰਾ ਜਾਂਦਾ ਹੈ ਅਤੇ ਟੋਪੀ ਨਾਲ ਆਪਣਾ ਚਿਹਰਾ ਢੱਕ ਲੈਂਦਾ ਹੈ। ਫਿਰ ਇਸ ਤੋਂ ਬਾਅਦ ਕੁੜੀ ਵੀ ਆਪਣਾ ਚਿਹਰਾ ਢੱਕ ਲੈਂਦੀ ਹੈ ਅਤੇ ਇਸ਼ਾਰਿਆਂ ਨਾਲ ਕੈਮਰਾਮੈਨ ਨੂੰ ਕੈਮਰਾ ਹਟਾਉਣ ਨੂੰ ਕਹਿੰਦੀ ਹੈ।

ਵੀਡੀਓ ਨੂੰ @ShaileshHudda ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਦੇਖ ਲੋਕ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਦੀਦੀ ਦੇ ਨਾਲ ਜਾ ਮੋਏ-ਮੋਏ ਹੇ ਗਿਆ। ਇੱਕ ਹੋਰ ਯੂਜ਼ਰ ਨੇ ਲਿਖਿਆ- ਦੀਦੀ ਜਦੋਂ ਘਰ ਜਾਵੇਗੀ ਦਾ ਪਾਪਾ ਉਸ ਨੂੰ ਕੁੱਟਣਗੇ।

Exit mobile version