Viral Video: ਗਲੀ ‘ਚ ਮਜ਼ੇ ਨਾਲ ਜਾ ਰਿਹਾ ਸੀ ਸ਼ਖਸ…ਅਚਾਨਕ ਗਾਂ ਨੇ ਚੁੱਕ ਕੇ ਇੰਝ ਪਟਕਿਆ ਯਾਦ ਆ ਗਈ ਨਾਨੀ, ਵੀਡੀਓ ਵੇਖ ਕੇ ਕੰਬ ਜਾਵੇਗੀ ਰੂਹ

Published: 

30 Aug 2024 18:05 PM

Animal Viral Video: ਸੋਸ਼ਲ ਮੀਡੀਆ 'ਤੇ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਗਾਂ ਨੇ ਇੱਕ ਵਿਅਕਤੀ ਨੂੰ ਸਿੰਘਾਂ ਤੇ ਚੁੱਕ ਕੇ ਹੇਠਾਂ ਸੁੱਟ ਦਿੱਤਾ। ਜਿਸ ਤਰ੍ਹਾਂ ਗਾਂ ਨੇ ਆਦਮੀ ਨੂੰ ਸੁੱਟਿਆ ਹੈ, ਉਸ ਨੂੰ ਦੇਖ ਕੇ ਲੋਕ ਦੰਗ ਰਹਿ ਗਏ।

Viral Video: ਗਲੀ ਚ ਮਜ਼ੇ ਨਾਲ ਜਾ ਰਿਹਾ ਸੀ ਸ਼ਖਸ...ਅਚਾਨਕ ਗਾਂ ਨੇ ਚੁੱਕ ਕੇ ਇੰਝ ਪਟਕਿਆ ਯਾਦ ਆ ਗਈ ਨਾਨੀ, ਵੀਡੀਓ ਵੇਖ ਕੇ ਕੰਬ ਜਾਵੇਗੀ ਰੂਹ

ਇੰਸਟਾਗ੍ਰਾਮ: 'muneshdevi34'

Follow Us On

Viral Video: ਜੇਕਰ ਤੁਸੀਂ ਸੋਸ਼ਲ ਮੀਡੀਆ ਦੀ ਦੁਨੀਆ ‘ਚ ਘੁੰਮ ਰਹੇ ਹੋ ਤਾਂ ਤੁਹਾਨੂੰ ਕੁਝ ਅਜਿਹੇ ਵੀਡੀਓ ਦੇਖਣ ਨੂੰ ਜਰੂਰ ਮਿਲ ਜਾਣਗੇ, ਜਿਨ੍ਹਾਂ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਕੁਝ ਇੰਨੇ ਮਜ਼ਾਕੀਆ ਹੁੰਦੇ ਹਨ ਕਿ ਉਨ੍ਹਾਂ ਨੂੰ ਦੇਖ ਕੇ ਹਾਸਾ ਹੀ ਨਹੀਂ ਰੁੱਕਦਾ ਹੈ। ਜਦਕਿ ਕੁਝ ਅਜਿਹੇ ਵੀਡੀਓਜ਼ ਵੀ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਰੂਹ ਤੱਕ ਕੰਬ ਜਾਂਦੀ ਹੈ। ਜਦੋਂ ਕਿ ਕੁਝ ਵੀਡੀਓ ਸਿੱਧੇ ਦਿਲ ਨੂੰ ਛੂਹ ਜਾਂਦੇ ਹਨ। ਇਸੇ ਕੜੀ ‘ਚ ਇਕ ਹੋਰ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵਾਇਰਲ ਵੀਡੀਓ (Today Viral Video) ਵਿੱਚ ਗਾਂ ਨੇ ਇੱਕ ਵਿਅਕਤੀ ਨੂੰ ਇਸ ਤਰ੍ਹਾਂ ਸਿੰਘਾਂ ਤੇ ਚੁੱਕ ਕੇ ਪਟਕਿਆ ਜਿਸ ਨੂੰ ਉਹ ਸਾਰੀ ਉਮਰ ਨਹੀਂ ਭੁੱਲ ਸਕੇਗਾ। ਸਥਿਤੀ ਇਹ ਹੈ ਕਿ ਲੋਕ ਇਸ ਵੀਡੀਓ ਨੂੰ ਲੈ ਕੇ ਕਾਫੀ ਕੁਮੈਂਟਸ ਵੀ ਕਰ ਰਹੇ ਹਨ।

ਅਸੀਂ ਸਾਰੇ ਜਾਣਦੇ ਹਾਂ ਕਿ ਗਾਂ ਦਾ ਸੁਭਾਅ ਬਹੁਤ ਸ਼ਾਂਤ ਹੁੰਦਾ ਹੈ। ਪਰ, ਜਦੋਂ ਵੀ ਕੋਈ ਗਾਂ ਗੁੱਸੇ ਵਿੱਚ ਆਉਂਦੀ ਹੈ, ਤਾਂ ਉਹ ਤਾਂਡਵ ਵੀ ਮਚਾ ਦਿੰਦੀ ਹੈ। ਤੁਹਾਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਗਾਵਾਂ ਦੇ ਕਈ ਅਣੋਖੇ ਵੀਡੀਓ ਦੇਖਣ ਨੂੰ ਮਿਲਣਗੇ। ਇਸ ਵਾਇਰਲ ਵੀਡੀਓ ‘ਚ ਤੁਹਾਨੂੰ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲੇਗਾ। ਵੀਡੀਓ ‘ਚ ਤੁਸੀਂ ਗਾਂ ਨੂੰ ਇੱਕ ਪੱਥਰ ਨਾਲ ਬੰਨ੍ਹੇ ਹੋਏ ਦੇਖ ਸਕਦੇ ਹੋ। ਉਸ ਦੇ ਆਲੇ-ਦੁਆਲੇ ਲੋਕ ਵੀ ਖੜ੍ਹੇ ਹਨ। ਉਸੇ ਵੇਲ੍ਹੇ ਇੱਕ ਵਿਅਕਤੀ ਉੱਥੋਂ ਲੰਘਣਦਾ ਹੈ, ਜਿਸਨੂੰ ਵੇਖ ਕੇ ਅਚਾਨਕ ਗਾਂ ਗੁੱਸੇ ਵਿੱਚ ਆ ਜਾਂਦੀ ਹੈ ਅਤੇ ਵਿਅਕਤੀ ਨੂੰ ਆਪਣੇ ਸਿੰਘਾਂ ਤੇ ਚੁੱਕ ਕੇ ਹਵਾ ਵਿੱਚ ਸੁੱਟ ਦਿੰਦੀ ਹੈ। ਇਸ ਵੀਡੀਓ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਉਸ ਵਿਅਕਤੀ ਦੀ ਕੀ ਹਾਲਤ ਹੋ ਗਈ ਹੈ…

ਇੱਥੇ ਵੇਖੋ ਵਾਇਰਲ ਵੀਡੀਓ

ਗਓ ਮਾਤਾ ਦਾ ਤਾਂਡਵ ਰੂਪ

ਵੀਡੀਓ ਦੇਖ ਕੇ ਤੁਸੀਂ ਜਰੂਰ ਹੈਰਾਨ ਰਹਿ ਗਏ ਹੋਵੋਗੇ। ਜਿਸ ਨੇ ਵੀ ਇਹ ਨਜ਼ਾਰਾ ਦੇਖਿਆ ਉਹ ਦੇਖਦਾ ਹੀ ਰਹਿ ਗਿਆ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ‘muneshdevi34’ ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਜਦਕਿ ਹਜ਼ਾਰਾਂ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ। ਜਿੱਥੇ ਕੁਝ ਲੋਕ ਇਸ ਦ੍ਰਿਸ਼ ਦਾ ਆਨੰਦ ਲੈ ਰਹੇ ਹਨ, ਉੱਥੇ ਹੀ ਕੁਝ ਲੋਕ ਵਿਅਕਤੀ ਦੀ ਹਾਲਤ ‘ਤੇ ਚਿੰਤਾ ਵੀ ਪ੍ਰਗਟ ਕਰ ਰਹੇ ਹਨ। ਕੁਝ ਲੋਕ ਕਹਿੰਦੇ ਹਨ ਕਿ ਲੱਗਦਾ ਹੈ ਅੱਜ ਮਾਂ ਗਓ ਗੁੱਸੇ ਵਿੱਚ ਹੈ।