What an Idea Uncle Ji ਕੀ ਤੁਸੀਂ ਕਦੇ ਲਿਆ ਹੈ ਕੂਕਰ ਵਾਲੀ ਕਾਫੀ ਦਾ ਮਜ਼ਾ? ਨਹੀਂ ਤਾਂ ਵੇਖੋ ਜਬਰਦਸਤ ਜੁਗਾੜ ਦਾ ਇਹ ਵੀਡੀਓ
Cooker Coffee Jugad Video: ਅੱਜਕੱਲ੍ਹ ਖਾਣ-ਪੀਣ ਨੂੰ ਲੈ ਕੇ ਕਈ ਤਰ੍ਹਾਂ ਦੇ ਐਕਸਪੈਰਿਮੈਂਟ ਦੇਖਣ ਨੂੰ ਮਿਲ ਰਹੇ ਹਨ। ਹਾਲਾਂਕਿ, ਜੇ ਤੁਸੀਂ ਇਸ ਨੂੰ ਟ੍ਰੈਂਡ ਨਾਲ ਵੀ ਜੋੜੋ ਤਾਂ ਤੁਸੀਂ ਦੇਖੋਗੇ ਕਿ ਜੇ ਤੁਸੀਂ ਕੁਝ ਵੱਖਰਾ ਨਹੀਂ ਕਰਦੇ ਹੋ, ਤਾਂ ਤੁਹਾਡੀਆਂ ਚੀਜ਼ਾਂ ਨਹੀਂ ਵਿਕਣਗੀਆਂ। ਇਸ ਕਲਿੱਪ ਨੂੰ ਇੰਸਟਾਗ੍ਰਾਮ 'ਤੇ @thegreatindianfoodie ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ।
Photo Credit: thegreatindianfoodie (tv9hindi.com)
ਜੁਗਾੜ ਦੇ ਮਾਮਲੇ ਵਿੱਚ ਸਾਡੇ ਭਾਰਤੀਆਂ ਦਾ ਕੋਈ ਮੁਕਾਬਲਾ ਨਹੀਂ ਹੈ। ਇਹ ਸਾਡੀ ਟੈਕਨਾਲੋਜੀ ਦਾ ਹੀ ਚਮਤਕਾਰ ਹੈ ਕਿ ਅਸੀਂ ਬੇਕਾਰ ਚੀਜ਼ਾਂ ਵਿੱਚ ਜਾਨ ਪਾ ਕੇ ਉਨ੍ਹਾਂ ਨੂੰ ਉਪਯੋਗੀ ਬਣਾ ਸਕਦੇ ਹਾਂ। ਇਸ ਨੂੰ ਦੇਖ ਕੇ ਆਮ ਆਦਮੀ ਹੀ ਨਹੀਂ ਸਗੋਂ ਵੱਡੇ-ਵੱਡੇ ਇੰਜੀਨੀਅਰਾਂ ਦੇ ਵੀ ਹੋਸ਼ ਉੱਡ ਜਾਂਦੇ ਹਨ। ਇਹੀ ਕਾਰਨ ਹੈ ਕਿ ਜਦੋਂ ਵੀ ਕੋਈ ਵੀਡੀਓ ਇੰਟਰਨੈੱਟ ‘ਤੇ ਆਉਂਦੀ ਹੈ ਤਾਂ ਲੋਕ ਨਾ ਸਿਰਫ ਇਸ ਨੂੰ ਦੇਖਦੇ ਹਨ ਸਗੋਂ ਇਸ ਨੂੰ ਵਧ-ਚੜ੍ਹ ਕੇ ਸ਼ੇਅਰ ਵੀ ਕਰਦੇ ਹਨ। ਹਾਲ ਹੀਵਿੱਚ, ਅਜਿਹਾ ਹੀ ਇੱਕ ਵੀਡੀਓ ਸਾਨੂੰ ਦੇਖਣ ਨੂੰ ਮਿਲਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਅੱਜਕੱਲ੍ਹ ਖਾਣ-ਪੀਣ ਨੂੰ ਲੈ ਕੇ ਕਈ ਤਰ੍ਹਾਂ ਦੇ ਐਕਸਪੈਰਿਮੈਂਟ ਦੇਖਣ ਨੂੰ ਮਿਲ ਰਹੇ ਹਨ। ਚਾਹ ਦਾ ਸਵਾਦ ਲੈਣਾ ਹੋਵੇ ਜਾਂ ਕਾਫੀ ਦਾ, ਹਰ ਕੋਈ ਇਹੀ ਚਾਹੁੰਦਾ ਹੈ ਕਿ ਉਸਨੂੰ ਇਨ੍ਹਾਂ ਦਾ ਹਰ ਵਾਰ ਵੱਖਰਾ ਹੀ ਆਨੰਦ ਆਵੇ। ਵੱਖਰੇ ਸਵਾਦ ਲਈ ਲੋਕ ਚਾਹ-ਕਾਫੀ ਨੂੰ ਬਣਾਉਣ ਲਈ ਕਈ ਵਾਰ ਵੱਖਰੇ ਤਰੀਕੇ ਵੀ ਅਪਨਾਉਂਦੇ ਹਨ। ਅਜਿਹਾ ਹੀ ਇੱਕ ਕੌਫੀ ਬਣਾਉਣ ਦਾ ਵੀਡੀਓ ਇਨ੍ਹੀਂ ਦਿਨੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇੱਥੇ ਵੀਡੀਓ ਦੇਖੋ
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਬਜ਼ੁਰਗ ਵਿਅਕਤੀ ਸਾਈਕਲ ‘ਤੇ ਪੂਰੇ ਕਾਫੀ ਸੈੱਟਅੱਪ ਦੇ ਨਾਲ ਆਪਣੀ ਕਾਫੀ ਵੇਚ ਰਿਹਾ ਹੈ। ਬਜ਼ੁਰਗ ਵਿਅਕਤੀ ਨੇ ਕੌਫੀ ਵਿੱਚ ਸਟੀਪ ਲਗਾਉਣ ਲਈ ਤਗੜਾ ਜੁਗਾੜ ਬੈਠਾਇਆ ਹੈ। ਜਿਸ ਨੂੰ ਦੇਖ ਕੇ ਤੁਸੀਂ ਯਕੀਨਨ ਦੰਗ ਰਹਿ ਜਾਵੋਗੇ। ਦਰਅਸਲ, ਵਿਅਕਤੀ ਨੇ ਕਾਫੀ ਨੂੰ ਸਟੀਮ ਦੇਣ ਲਈ ਕੁਕਰ ਦੀ ਮਦਦ ਲਈ ਹੈ ਅਤੇ ਇਸ ਤੋਂ ਨਿਕਲਣ ਵਾਲੀ ਸਟੀਮ ਨਾਲ ਇਹ ਕੌਫੀ ਤਿਆਰ ਹੋ ਰਹੀ ਹੈ।
ਕਾਫੀ ਨੂੰ ਸਟੀਮ ਕਰਨ ਦਾ ਤਰੀਕਾ ਜਬਰਦਸਤ ਹੈ, ਪਰ ਹਰ ਕੋਈ ਇਸਨੂੰ ਟ੍ਰਾਈ ਨਹੀਂ ਕਰ ਸਕਦਾ। ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਬਜੁਰਗ ਸ਼ਖਸ ਦੇ ਜੁਗਾੜ ਦੀ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਕਿਹਾ, ‘ਭਰਾ, ਇਹ ਜੁਗਾੜ ਭਾਰਤ ਤੋਂ ਬਾਹਰ ਨਹੀਂ ਜਾਣਾ ਚਾਹੀਦਾ।’ ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ‘ਦੇਸੀ ਜੁਗਾੜ ਜ਼ਿੰਦਾਬਾਦ।’
