Selfie Podium ‘ਤੇ ਸੱਸ ਨੇ ਨਵੀਂ ਨੂੰਹ ਨੂੰ ਦਿੱਤਾ ‘360 ਡਿਗਰੀ ਵਾਲਾ ਆਸ਼ੀਰਵਾਦ’, ਵੀਡੀਓ ਵੇਖ ਕੇ ਨਹੀਂ ਰੁਕੇਗਾ ਹਾਸਾ

Updated On: 

01 Mar 2024 13:22 PM

Viral Video: ਅੱਜ ਦੇ ਸਮੇਂ 'ਚ ਵਿਆਹ, ਬਰਾਤ ਜਾਂ ਕੋਈ ਹੋਰ ਪਾਰਟੀ ਹੋਵੇ, ਇਨ੍ਹਾਂ ਸਾਰੀਆਂ ਥਾਵਾਂ 'ਤੇ ਸੈਲਫੀ ਪੋਡੀਅਮ ਟ੍ਰੈਂਡ 'ਚ ਦੇਖਣ ਨੂੰ ਮਿਲਦਾ ਹੈ, ਇਹੀ ਕਾਰਨ ਹੈ ਕਿ ਇਸ ਸੈਲਫੀ ਪੋਡੀਅਮ 'ਚ 360 ਡਿਗਰੀ ਐਂਗਲ ਤੋਂ ਸੈਲਫੀ ਵੀਡੀਓ ਬਣਾਈ ਜਾਂਦੀ ਹੈ। ਪਰ ਇਨ੍ਹੀਂ ਦਿਨੀਂ ਇਸ ਪੋਡੀਅਮ ਦੀ ਅਜਿਹੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਵੱਖਰੇ ਹੀ ਤਰੀਕੇ ਨਾਲ ਆਸ਼ੀਰਵਾਦ ਲਿਆ ਜਾ ਰਿਹਾ ਹੈ।

Selfie Podium ਤੇ ਸੱਸ ਨੇ ਨਵੀਂ ਨੂੰਹ ਨੂੰ ਦਿੱਤਾ 360 ਡਿਗਰੀ ਵਾਲਾ ਆਸ਼ੀਰਵਾਦ, ਵੀਡੀਓ ਵੇਖ ਕੇ ਨਹੀਂ ਰੁਕੇਗਾ ਹਾਸਾ

Selfie Podium 'ਤੇ ਸੱਸ ਨੇ ਨਵੀਂ ਨੂੰਹ ਨੂੰ ਦਿੱਤਾ '360 ਡਿਗਰੀ ਵਾਲਾ ਆਸ਼ੀਰਵਾਦ'

Follow Us On

ਹੁਣ ਹਰ ਕੋਈ ਆਪਣੇ ਵਿਆਹ ਨੂੰ ਖਾਸ ਬਣਾਉਣ ‘ਚ ਲੱਗਾ ਹੋਇਆ ਹੈ। ਕਪਲ ਆਪਣੇ ਵਿਆਹ ਨੂੰ ਹਮੇਸ਼ਾ ਲਈ ਯਾਦਗਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ, ਕਈ ਵਾਰ ਲੋਕ ਚੀਜ਼ਾਂ ਨੂੰ ਖਾਸ ਬਣਾਉਣ ਲਈ ਚੀਜ਼ਾਂ ਨੂੰ ਵਿਗਾੜ ਦਿੰਦੇ ਹਨ ਅਤੇ ਜਦੋਂ ਇਹ ਵੀਡੀਓ ਇੰਟਰਨੈੱਟ ‘ਤੇ ਆਉਂਦੇ ਹਨ, ਤਾਂ ਉਹ ਤੇਜ਼ੀ ਨਾਲ ਵਾਇਰਲ ਹੋ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿੱਚ ਚਰਚਾ ਵਿੱਚ ਹੈ। ਜਿੱਥੇ ਲੋਕਾਂ ਵਿੱਚ ਆਸ਼ੀਰਵਾਦ ਦਾ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲਿਆ ਅਤੇ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਹੈ।

ਅੱਜ ਦੇ ਸਮੇਂ ਵਿੱਚ, ਵਿਆਹ, ਬਰਾਤ ਜਾਂ ਕੋਈ ਹੋਰ ਪਾਰਟੀ ਹੋਵੇ, ਇਨ੍ਹਾਂ ਸਾਰੀਆਂ ਥਾਵਾਂ ‘ਤੇ ਸੈਲਫੀ ਪੋਡੀਅਮ ਟ੍ਰੈਂਡ ‘ਚ ਦੇਖਣ ਨੂੰ ਮਿਲਦਾ ਹੈ, ਇਹੀ ਕਾਰਨ ਹੈ ਕਿ ਇਸ ਸੈਲਫੀ ਪੋਡੀਅਮ ‘ਚ 360 ਡਿਗਰੀ ਐਂਗਲ ਤੋਂ ਸੈਲਫੀ ਵੀਡੀਓ ਬਣਾਈ ਜਾਂਦੀ ਹੈ। ਜੋ ਬਹੁਤ ਕੂਲ ਨਜ਼ਰ ਆਉਂਦਾ ਹੈ ਅਤੇ ਕਪਲ ਦੇ ਨਾਲ-ਨਾਲ ਮਹਿਮਾਨਾਂ ਦੁਆਰਾ ਵੀ ਪਸੰਦ ਕੀਤਾ ਜਾਂਦਾ ਹੈ, ਪਰ ਇਨ੍ਹੀਂ ਦਿਨੀਂ ਇਸ ਪੋਡੀਅਮ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਬਹੁਤ ਹੀ ਯੂਨੀਕ ਤਰੀਕੇ ਨਾਲ ਆਸ਼ੀਰਵਾਦ ਲਿਆ ਜਾ ਰਿਹਾ ਹੈ।

ਇੱਥੇ ਵੀਡੀਓ ਦੇਖੋ

ਇਹ ਵੀ ਪੜ੍ਹੋ – ਆਫਿਸ ਚ ਕੁੜੀ ਨੇ ਕੀਤਾ ਸ਼ਾਨਦਾਰ Dance, ਵੀਡੀਓ ਇੰਟਰਨੈੱਟ ਤੇ ਹੋ ਰਹੀ ਵਾਇਰਲ

ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਲਾੜੀ ਭਾਰੀ ਲਹਿੰਗਾ ਅਤੇ ਗਹਿਣਿਆਂ ਨਾਲ ਲੱਦੀ ਹੋਈ ਹੈ ਅਤੇ ਸੈਲਫੀ ਪੋਡੀਅਮ ‘ਤੇ ਚੜ੍ਹ ਕੇ ਇਕ ਔਰਤ ਤੋਂ ਆਸ਼ੀਰਵਾਦ ਲੈ ਰਹੀ ਹੈ। ਇੱਥੇ ਦਿਲਚਸਪ ਗੱਲ ਇਹ ਹੈ ਕਿ ਜਿਸ ਔਰਤ ਤੋਂ ਦੁਲਹਨ ਆਸ਼ੀਰਵਾਦ ਲੈ ਰਹੀ ਹੈ, ਉਹ ਵੀ ਪੋਡੀਅਮ ‘ਤੇ ਖੜ੍ਹੀ ਹੈ। ਦੋਹਾਂ ਨੇ ਇਕ-ਦੂਜੇ ਨਾਲ ਇਸ ਤਰ੍ਹਾਂ ਐਡਜਸਟ ਕੀਤਾ ਹੈ ਕਿ ਕਿਸੇ ਦਾ ਵੀ ਹਾਸਾ ਨਹੀਂ ਰੁੱਕ ਰਿਹਾ ਹੈ।

ਇਸ ਕਲਿੱਪ ਨੂੰ ਇੰਸਟਾ ‘ਤੇ _mr_singh_saab ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਹ ਖਬਰ ਲਿਖੇ ਜਾਣ ਤੱਕ ਹਜ਼ਾਰਾਂ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਇਸ ਤਰ੍ਹਾਂ ਆਸ਼ੀਰਵਾਦ ਕੌਣ ਲੈਂਦਾ ਹੈ?’ ਜਦਕਿ ਦੂਜੇ ਨੇ ਲਿਖਿਆ, ‘ਜੇ ਡਿੱਗ ਗਏ ਤਾਂ ਆਸ਼ੀਰਵਾਦ ਲੈਂਦੇ ਰਹਿਣਾ ਬੱਸ।’ ਇਕ ਹੋਰ ਨੇ ਲਿਖਿਆ, ‘ਮਾਰਡਨ ਲੋਕਾਂ ਦਾ ਮਾਰਡਨ ਆਸ਼ੀਰਵਾਦ।’ ਇਸ ਤੋਂ ਇਲਾਵਾ ਹੋਰ ਵੀ ਕਈ ਯੂਜ਼ਰਸ ਨੇ ਵੀ ਮਜ਼ੰਦਾਰ ਕਮੈਂਟਸ ਕੀਤੇ ਹਨ।

Exit mobile version