Viral Video: ਫਲਾਈਟ ‘ਚ ਮੁੰਡੇ ਨੇ ਏਅਰ ਹੋਸਟਸ ਤੋਂ ਕੀਤੀ ਅਜੀਬ Demand, ਸੁਣ ਕੇ ਹਵਾ ਵਿੱਚ ਹੀ ਹਿੱਲ ਗਈ ਕੁੜੀ

Updated On: 

03 Nov 2025 14:20 PM IST

Viral Video:ਇਕ ਬੰਦੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸ ਨੇ ਏਅਰ ਹੋਸਟਸ ਕੋਲੋ ਅਜੀਬੋ-ਗਰੀਬ ਮੰਗ ਕੀਤੀ। ਜਿਵੇਂ ਹੀ ਇਹ ਵੀਡੀਓ ਲੋਕਾਂ ਤੱਕ ਪਹੁੰਚੀ ਵੀਡੀਓ ਤੁਰੰਤ ਵਿੱਚ ਹੀ ਚਰਚਾ ਦਾ ਵਿਸ਼ਾ ਬਣ ਗਈ। ਇਸ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਗਿਆ ਹੈ ਅਤੇ ਇਹ ਦੇਖਦੇ ਹੀ ਦੇਖਦੇ ਲੋਕਾਂ ਵਿਚ ਵਾਇਰਲ ਹੋ ਗਿਆ।

Viral Video: ਫਲਾਈਟ ਚ ਮੁੰਡੇ ਨੇ ਏਅਰ ਹੋਸਟਸ ਤੋਂ ਕੀਤੀ ਅਜੀਬ Demand, ਸੁਣ ਕੇ ਹਵਾ ਵਿੱਚ ਹੀ ਹਿੱਲ ਗਈ ਕੁੜੀ

Image Credit source: Social Media

Follow Us On

ਫਲਾਈਟ ਵਿੱਚ ਕੇਬਿਨ ਕ੍ਰੂਅ ਦਾ ਕੰਮ ਹੁੰਦਾ ਹੈ ਪੈਸੇਂਜਰ ਦੀ ਸਹਾਇਤਾ ਕਰਨਾ ਅਤੇ ਉਨ੍ਹਾਂ ਦਾ ਸਫਰ ਆਰਾਮਦਾਇਕ ਬਣਾਉਣਾ। ਪਰ ਅੱਜਕੱਲ੍ਹ ਕੁਝ ਲੋਕ ਵਾਇਰਲ ਹੋਣ ਦੀ ਖਾਤਰ ਹਰ ਥਾਂ ਕੰਟੈਂਟ ਬਣਾਉਣ ਦਾ ਮੌਕਾ ਲੱਭਦੇ ਹਨ। ਹਾਲ ਹੀ ਵਿੱਚ ਇੰਟਰਨੈੱਟ ਤੇ ਇਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਕ ਯਾਤਰੀ ਦਾ ਮਜ਼ਾਕੀਆ ਸਵਾਲ ਏਅਰ ਹੋਸਟਸ ਨੂੰ ਹੈਰਾਨ ਕਰ ਦਿੰਦਾ ਹੈ।

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਸ਼ਖਸ ਜਹਾਜ਼ ਦੇ ਅੰਦਰ ਕੈਮਰਾ ਚਾਲੂ ਕਰਕੇ ਏਅਰ ਹੋਸਟਸ ਨੂੰ ਲੱਭਦਾ ਹੋਇਆ ਉਸਦੀ ਸੀਟ ਤੱਕ ਜਾਂਦਾ ਹੈ। ਜਿਵੇਂ ਹੀ ਉਹ ਉਸਦੇ ਕੋਲ ਪਹੁੰਚਦਾ ਹੈ, ਉਹ ਮੁਸਕੁਰਾਉਂਦੇ ਹੋਏ ਇਕ ਅਜੀਬ ਸਵਾਲ ਪੁੱਛਦਾ ਹੈ। ਇਹ ਸੁਣ ਕੇ ਏਅਰ ਹੋਸਟਸ ਕੁਝ ਪਲਾਂ ਲਈ ਹੈਰਾਨ ਰਹਿ ਜਾਂਦੀ ਹੈ। ਪਹਿਲਾਂ ਤਾਂ ਉਸਨੂੰ ਸਮਝ ਨਹੀਂ ਆਉਂਦਾ ਕਿ ਕੀ ਜਵਾਬ ਦੇਵੇ, ਫਿਰ ਥੋੜ੍ਹੀ ਦੇਰ ਬਾਅਦ ਹੱਸ ਕੇ ਨਾ ਕਹਿੰਦੀ ਹੈ ਅਤੇ ਉੱਥੋਂ ਚਲੀ ਜਾਂਦੀ ਹੈ।

ਏਅਰ ਹੋਸਟਸ ਤੋਂ ਕੀਤੀ ਅਜਿਹੀ ਡਿਮਾਂਡ

ਲਗਭਗ 16 ਸਕਿੰਟ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਜ਼ਬਰਦਸਤ ਤਰੀਕੇ ਨਾਲ ਵਾਇਰਲ ਹੋ ਗਿਆ ਹੈ। ਇੰਸਟਾਗ੍ਰਾਮ ਤੇ ਇਸ ਨੂੰ ਹੁਣ ਤੱਕ 5 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 14 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਲਾਈਕ ਵੀ ਕੀਤਾ ਹੈ। ਇਹ ਵੀਡੀਓ @aras.unscripted ਨਾਮ ਦੇ ਯੂਜ਼ਰ ਨੇ 30 ਸਤੰਬਰ ਨੂੰ ਸ਼ੇਅਰ ਕੀਤਾ ਸੀ। ਪੋਸਟ ਦੇ ਕੈਪਸ਼ਨ ਵਿੱਚ ਉਸਨੇ ਲਿਖਿਆ ਸੀ — ਇੱਕ ਰਾਊਂਡ ਹੀ ਤਾਂ ਮੰਗਿਆ ਸੀ।

ਵੀਡੀਓ ਦੀ ਸ਼ੁਰੂਆਤ ਵਿੱਚ ਯਾਤਰੀ ਕੈਮਰਾ ਲੈ ਕੇ ਏਅਰ ਹੋਸਟਸ ਨੂੰ ਲੱਭਦਾ ਹੋਇਆ ਜਹਾਜ਼ ਦੇ ਉਸ ਹਿੱਸੇ ਵਿੱਚ ਜਾਂਦਾ ਹੈ, ਜਿੱਥੇ ਕ੍ਰੂਅ ਮੈਂਬਰ ਕੁਝ ਸਮਾਂ ਬੈਠ ਕੇ ਆਰਾਮ ਕਰ ਰਹੇ ਹੁੰਦੇ ਹਨ। ਉੱਥੇ ਪਹੁੰਚ ਕੇ ਉਹ ਮੁਸਕੁਰਾਉਂਦੇ ਹੋਏ ਪੁੱਛਦਾ ਹੈ ਮੈਮ, ਪਾਇਲਟ ਨੂੰ ਕਹੋਗੇ ਕਿ ਮੈਨੂੰ ਇਕ ਰਾਊਂਡ ਦੇ ਦੇ?

ਇਹ ਸੁਣ ਕੇ ਏਅਰ ਹੋਸਟਸ ਕੁਝ ਪਲਾਂ ਲਈ ਚੁੱਪ ਰਹਿ ਜਾਂਦੀ ਹੈ। ਉਹ ਹੌਲੀ ਜਿਹੇ ਅੰਦਾਜ਼ ਵਿੱਚ ਕਹਿੰਦੀ ਹੈ ਪਾਇਲਟ ਤੋਂ ਪੁੱਛਣਾ ਪਵੇਗਾ। ਪਰ ਜਦੋਂ ਉਸ ਨੂੰ ਸਮਝ ਆਉਂਦਾ ਹੈ ਕਿ ਯਾਤਰੀ ਮਜ਼ਾਕ ਕਰ ਰਿਹਾ ਹੈ, ਤਾਂ ਉਹ ਮੁਸਕੁਰਾਉਂਦੀ ਹੈ ਅਤੇ ਤੁਰੰਤ ਮਨਾ ਕਰ ਦਿੰਦੀ ਹੈ।

ਵੀਡੀਓ ਇੱਥੇ ਦੇਖੋ।

ਫਿਰ ਉਹ ਬੰਦਾ ਮਜ਼ਾਕ ਨੂੰ ਹੋਰ ਅੱਗੇ ਵਧਾਉਂਦੇ ਹੋਏ ਕਹਿੰਦਾ ਹੈ ਮੈਂ ਤਾਂ ਜ਼ਮੀਨ ਤੇ ਹੀ ਏਅਰਪਲੇਨ ਨੂੰ ਇੱਕ ਰਾਊਂਡ ਘੁਮਾ ਸਕਦਾ ਹਾਂ। ਇਸ ਤੇ ਏਅਰ ਹੋਸਟਸ ਆਪਣੀ ਹੰਸੀ ਨਹੀਂ ਰੋਕ ਪਾਂਦੀ ਅਤੇ ਉੱਥੋਂ ਚਲੀ ਜਾਂਦੀ ਹੈ। ਇਹੀ ਪਲ ਵੀਡੀਓ ਦਾ ਸਭ ਤੋਂ ਮਜ਼ੇਦਾਰ ਹਿੱਸਾ ਬਣ ਗਿਆ, ਜਿਸ ਨੇ ਲੋਕਾਂ ਨੂੰ ਖੂਬ ਹੱਸਾਇਆ ਹੈ। ਇੰਟਰਨੈੱਟ ਤੇ ਇਸ ਕਲਿੱਪ ਨੂੰ ਲੈ ਕੇ ਲੋਕਾਂ ਦੇ ਰਿਐਕਸ਼ਨਸ ਮਿਲ ਰਹੇ ਹਨ। ਕੁਝ ਨੇ ਇਸਨੂੰ ਮਨੋਰੰਜਨਕ ਕਿਹਾ, ਜਦਕਿ ਕਈਆਂ ਨੇ ਇਸ ਨੂੰ ਬਚਕਾਣੀ ਹਰਕਤ ਦੱਸਿਆ।