24 Carat Gold ਵਾਲਾ ਆਮਲੇਟ ਖਾਧਾ ਹੈ ਕਦੇ? ਦੇਖ ਲਵੋ ਕੀ ਹੈ ਇਹ ਨਵਾਂ ਸਿਆਪਾ, ਵਾਇਰਲ ਹੋਇਆ VIDEO

Updated On: 

25 Oct 2024 16:07 PM IST

24 Carat Gold Plated Omelette: ਦਿੱਲੀ ਦੇ ਚਾਂਦਨੀ ਚੌਕ ਸਥਿਤ ਸਿਕੰਦਰ ਆਮਲੇਟ ਵਿਕਰੇਤਾ ਦੁਆਰਾ ਅੰਡੇ ਦੀ ਇਸ ਯੂਨੀਕ ਡਿਸ਼ ਦੀ ਖੋਜ ਕੀਤੀ ਗਈ ਹੈ। ਸਿਕੰਦਰ ਆਮਲੇਟ ਦੀ ਇਹ ਦੁਕਾਨ ਲਗਭਗ 65 ਸਾਲ ਪੁਰਾਣੀ ਹੈ, ਜੋ ਕਿ ਆਂਡੇ ਪ੍ਰੇਮੀਆਂ ਵਿੱਚ ਚਾਵੜੀ ਬਜ਼ਾਰ ਦੇ ਸਭ ਤੋਂ ਪ੍ਰਸਿੱਧ ਹੈਂਗਆਊਟ ਵਿੱਚੋਂ ਇੱਕ ਹੈ।

24 Carat Gold ਵਾਲਾ ਆਮਲੇਟ ਖਾਧਾ ਹੈ ਕਦੇ? ਦੇਖ ਲਵੋ ਕੀ ਹੈ ਇਹ ਨਵਾਂ ਸਿਆਪਾ, ਵਾਇਰਲ ਹੋਇਆ VIDEO

24 Carat Gold ਵਾਲਾ ਆਮਲੇਟ ਖਾਧਾ ਹੈ ਕਦੇ?

Follow Us On

ਆਮਲੇਟ ਤਾਂ ਤੁਸੀਂ ਖਾਧਾ ਹੀ ਹੋਵੇਗਾ। ਆਮ ਤੌਰ ‘ਤੇ ਇਸ ਨੂੰ ਬਣਾਉਣ ਲਈ ਪਿਆਜ਼, ਨਮਕ ਅਤੇ ਕੁਝ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅੱਜ-ਕੱਲ੍ਹ ਫਿਊਜ਼ਨ ਦੇ ਨਾਂ ‘ਤੇ ਵਿਕਰੇਤਾ ਆਮਲੇਟ ਨਾਲ ਕਈ ਤਰ੍ਹਾਂ ਦੇ ਐਕਸਪੈਰੀਮੈਂਟਸ ਕਰਨ ਲੱਗ ਪਏ ਹਨ। ਆਮਲੇਟ ਦੀ ਇੱਕ ਅਜਿਹੀ ਡਿਸ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਹੀ ਹੈ, ਜਿਸ ਨੂੰ ਦੇਖ ਕੇ ਨੈਟੀਜ਼ਨ ਦੰਗ ਰਹਿ ਗਏ ਹਨ। ਹੈਰਾਨੀ ਦੀ ਗੱਲ ਹੈ ਕਿਉਂਕਿ ਇਹ ਸਿਰਫ਼ ਕੋਈ ਆਮਲੇਟ ਨਹੀਂ ਹੈ, ਸਗੋਂ ਸੋਨੇ ਨਾਲ ਬਣਿਆ ਆਮਲੇਟ ਹੈ। ਹਾਂ, ਤੁਸੀਂ ਸਹੀ ਪੜ੍ਹਿਆ ਹੈ। ਹੁਣ ਦੇਖੋ ਇਸਨੂੰ ਕਿਵੇਂ ਬਣਾਇਆ ਜਾਂਦਾ ਹੈ।

ਤੁਸੀਂ ਆਮਲੇਟ ਤਾਂ ਬਹੁਤ ਖਾਧਾ ਹੋਵੇਗਾ ਪਰ ਕੀ ਤੁਸੀਂ ਕਦੇ 24 ਕੈਰੇਟ ਗੋਲਡ ਪਲੇਟਿਡ ਆਮਲੇਟ ਖਾਧਾ ਹੈ? ਕਿਉਂ, ਹੈਰਾਨ ਹੋ ਗਏ ਨਾ? ਕਿਉਂ ਹੈਰਾਨ ਹੋ ਗਏ ਨਾ। ਇਸ ਵੀਡੀਓ ਨੂੰ ਫੂਡ ਵੀਲਾਗਰ ‘ਲੀਵ ਲਿਮਿਟਲੈੱਸ’ ਨੇ ਫੇਸਬੁੱਕ ‘ਤੇ ਸ਼ੇਅਰ ਕੀਤਾ ਹੈ। ਕੈਪਸ਼ਨ ‘ਚ ਲਿਖਿਆ ਹੈ, ਸਭ ਤੋਂ ਮਹਿੰਗਾ’24 ਕੈਰੇਟ ਗੋਲਡ ਦਾ ਆਮਲੇਟ ਵੀ ਬਣਾ ਦਿੱਤਾ।

ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਵਿਕਰੇਤਾ ਤਿੰਨ ਅੰਡੇ ਵਿੱਚ ਕੇਐਫਸੀ ਵਾਲ ਚੂਰਾ ਮਿਲਾ ਕੇ ਇਸ ਯੂਨੀਕ ਡਿਸ਼ ਨੂੰ ਤਿਆਰ ਕਰ ਰਿਹਾ ਹੈ। ਸਭ ਤੋਂ ਪਹਿਲਾਂ ਉਹ ਤਿੰਨ ਅੰਡੇ ਤੋੜਦਾ ਹੈ ਅਤੇ ਉਨ੍ਹਾਂ ਵਿੱਚ ਕੱਟਿਆ ਪਿਆਜ਼, ਮਿਰਚ ਅਤੇ ਕੁਝ ਮਸਾਲੇ ਛਿੜਕਦਾ ਹੈ। ਇਸ ਤੋਂ ਬਾਅਦ 18 ਮਸਾਲਿਆਂ ਦਾ ਸੀਕਰੇਟ ਮਿਸ਼ਰਣ ਮਿਲਾਉਂਦਾ ਹੈ। ਫਿਰ ਉਹ ਹਰ ਚੀਜ਼ ਨੂੰ ਚੰਗੀ ਤਰ੍ਹਾਂ ਫੈਂਟਦਾ ਹੈ ਅਤੇ ਪੈਨ ਵਿਚ ਇਕ ਚੌਥਾਈ ਮੱਖਣ ਨਾਲ ਆਮਲੇਟ ਬਣਾਉਣ ਦੀ ਤਿਆਰੀ ਕਰਦਾ ਹੈ। ਅੰਤ ਵਿੱਚ ਦੁਕਾਨਦਾਰ 24 ਕੈਰੇਟ ਸੋਨੇ ਦਾ ਵਰਕ ਚਿਪਕਾਉਂਦਾ ਹੈ ਅਤੇ ਇਸਨੂੰ ਗਾਹਕ ਨੂੰ ਸਰਵ ਕਰ ਦਿੰਦਾ ਹੈ।

ਇੱਥੇ ਦੇਖੋ, 24 Carat Gold ਦੇ ਆਮਲੇਟ ਦੀ ਵੀਡੀਓ

ਕਿਸਨੇ ਕੱਢੀ ਕਾਢ ?

ਅੰਡੇ ਦੀ ਇਹ ਯੂਨੀਕ ਡਿਸ਼ ਦਿੱਲੀ ਦੇ ਚਾਂਦਨੀ ਚੌਕ ਸਥਿਤ ਸਿਕੰਦਰ ਆਮਲੇਟ ਵੇਚਣ ਵਾਲੇ ਨੇ ਤਿਆਰ ਕੀਤੀ ਹੈ। ਸਿਕੰਦਰ ਆਮਲੇਟ ਦੀ ਇਹ ਦੁਕਾਨ ਲਗਭਗ 65 ਸਾਲ ਪੁਰਾਣੀ ਹੈ, ਜੋ ਕਿ ਆਂਡੇ ਪ੍ਰੇਮੀਆਂ ਵਿੱਚ ਚਾਵੜੀ ਬਜ਼ਾਰ ਦੇ ਸਭ ਤੋਂ ਪ੍ਰਸਿੱਧ ਹੈਂਗਆਊਟ ਵਿੱਚੋਂ ਇੱਕ ਹੈ। ਬਜ਼ਾਰ ਵਿੱਚ ਆਪਣੀ ਦੁਕਾਨ ਦੀ ਲੋਕਪ੍ਰਿਅਤਾ ਘੱਟ ਨਾ ਹੋਵੇ, ਇਹ ਯਕੀਨੀ ਬਣਾਉਣ ਲਈ ਸਿਕੰਦਰ ਨਵੀਂ ਕਿਸਮ ਦੇ ਆਮਲੇਟਾਂ ਦੀ ਖੋਜ ਕਰਦਾ ਰਹਿੰਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਦੀ ਦੁਕਾਨ ‘ਤੇ ਸਿਰਫ਼ ਚਾਰ ਜਾਂ ਪੰਜ ਨਹੀਂ ਸਗੋਂ 150 ਤੋਂ ਵੱਧ ਕਿਸਮਾਂ ਦੇ ਆਮਲੇਟ ਉਪਲਬਧ ਮਿਲ ਜਾਣਗੇ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਜਿਹੇ ਅਨੋਖੇ ਅਤੇ ਮਹਿੰਗੇ ਖਾਣਿਆਂ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਹੈ। 24 ਕੈਰੇਟ ਗੋਲਡ ਪਲੇਟਿਡ ਆਮਲੇਟ ਹੋਵੇ ਜਾਂ ਕੋਈ ਹੋਰ ਇੰਨੋਵੈਟਿਵ ਡਿਸ, ਇਹ ਫੂਡ ਕਲਚਰ ਦਾ ਹਿੱਸਾ ਬਣਦੇ ਜਾ ਰਹੇ ਹਨ।