ਰੀਲ ਬਨਾਉਣ ਦਾ ਸ਼ੌਕ ਪਿਆ ਮਹਿੰਗਾ! 22 ਸਾਲਾ ਯੂਟਿਊਬਰ ਝਰਨੇ ਵਿਚ ਰੁੜਿਆ, ਭਿਆਨਕ ਦ੍ਰਿਸ਼ ਕੈਮਰੇ ‘ਚ ਕੈਦ

Published: 

25 Aug 2025 11:51 AM IST

Viral Video YouTuber Sagar Tudu: ਵਾਇਰਲ ਹੋ ਰਹੀ ਵੀਡਿਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਹਾਅ ਇੰਨਾ ਤੇਜ਼ ਸੀ ਕਿ ਯੂਟਿਊਬਰ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਇਸ ਦੌਰਾਨ ਉਸ ਦਾ ਦੋਸਤ ਅਤੇ ਉੱਥੇ ਮੌਜੂਦ ਹੋਰ ਲੋਕ ਉਸ ਨੂੰ ਬਚਾਉਣ ਲਈ ਚੀਕਦੇ ਰਹੇ, ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਕੋਈ ਵੀ ਉਸ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕਰ ਸਕਿਆ।

ਰੀਲ ਬਨਾਉਣ ਦਾ ਸ਼ੌਕ ਪਿਆ ਮਹਿੰਗਾ! 22 ਸਾਲਾ ਯੂਟਿਊਬਰ ਝਰਨੇ ਵਿਚ ਰੁੜਿਆ, ਭਿਆਨਕ ਦ੍ਰਿਸ਼ ਕੈਮਰੇ ਚ ਕੈਦ

Image Credit source: X/@viprabuddhi

Follow Us On

ਰੀਲ ਬਣਾਉਣ ਦਾ ਸ਼ੌਕ 22 ਸਾਲਾ ਯੂਟਿਊਬਰ ਲਈ ਮਹਿੰਗਾ ਸਾਬਤ ਹੋਇਆ। ਝਰਨੇ ‘ਤੇ ਵੀਡਿਓ ਸ਼ੂਟ ਕਰਦੇ ਸਮੇਂ, ਪਾਣੀ ਦਾ ਵਹਾਅ ਅਚਾਨਕ ਤੇਜ਼ ਹੋ ਗਿਆ ਅਤੇ ਨੌਜਵਾਨ ਨੂੰ ਇੱਕ ਝਟਕੇ ਵਿੱਚ ਵਹਾ ਕੇ ਲੈ ਗਿਆ। ਇਹ ਦਿਲ ਦਹਿਲਾ ਦੇਣ ਵਾਲਾ ਹਾਦਸਾ ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਦੇ ਡੁਡੂਮਾ ਝਰਨੇ ‘ਤੇ ਵਾਪਰਿਆ। ਇਹ ਪੂਰੀ ਘਟਨਾ ਕੈਮਰੇ ਵਿੱਚ ਰਿਕਾਰਡ ਹੋ ਗਈ, ਜਿਸ ਦੀ ਵੀਡਿਓ ਹੁਣ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਗੰਜਮ ਜ਼ਿਲ੍ਹੇ ਦੇ ਬਰਹਮਪੁਰ ​​ਦਾ ਰਹਿਣ ਵਾਲਾ ਯੂਟਿਊਬਰ ਸਾਗਰ ਟੁਡੂ ਆਪਣੇ ਦੋਸਤ ਨਾਲ ਆਪਣੇ ਚੈਨਲ ਲਈ ਡੂਡਾ ਝਰਨੇ ‘ਤੇ ਵੀਡਿਓ ਬਣਾਉਣ ਗਿਆ ਸੀ। ਦੋਵੇਂ ਡਰੋਨ ਕੈਮਰੇ ਨਾਲ ਸੁੰਦਰ ਦ੍ਰਿਸ਼ਾਂ ਨੂੰ ਕੈਦ ਕਰ ਰਹੇ ਸਨ। ਇਸ ਦੌਰਾਨ, ਸਾਗਰ ਇੱਕ ਵੱਡੇ ਪੱਥਰ ‘ਤੇ ਖੜ੍ਹਾ ਹੋ ਗਿਆ ਅਤੇ ਵੀਡਿਓ ਸ਼ੂਟ ਕਰਨਾ ਸ਼ੁਰੂ ਕਰ ਦਿੱਤਾ। ਫਿਰ ਮਛਕੁੰਡਾ ਡੈਮ ਤੋਂ ਅਚਾਨਕ ਪਾਣੀ ਛੱਡਣ ਕਾਰਨ, ਝਰਨੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਗਿਆ, ਅਤੇ ਨੌਜਵਾਨ ਉਸ ਵਿੱਚ ਵਹਿ ਗਿਆ।

ਪਾਣੀ ਦੇ ਵਾਹਅ ਚ ਵਹਿ ਗਿਆ ਯੂਟਿਊਬਰ

ਵਾਇਰਲ ਹੋ ਰਹੀ ਵੀਡਿਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਹਾਅ ਇੰਨਾ ਤੇਜ਼ ਸੀ ਕਿ ਯੂਟਿਊਬਰ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਇਸ ਦੌਰਾਨ ਉਸ ਦਾ ਦੋਸਤ ਅਤੇ ਉੱਥੇ ਮੌਜੂਦ ਹੋਰ ਲੋਕ ਉਸ ਨੂੰ ਬਚਾਉਣ ਲਈ ਚੀਕਦੇ ਰਹੇ, ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਕੋਈ ਵੀ ਉਸ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕਰ ਸਕਿਆ।

ਅਜੇ ਤੱਕ ਕੋਈ ਸੁਰਾਗ ਨਹੀਂ

ਇਸ ਵੀਡਿਓ ਨੂੰ @viprabuddhi X (ਪਹਿਲਾਂ ਟਵਿੱਟਰ) ਹੈਂਡਲ ਤੋਂ ਸਾਂਝਾ ਕਰਦੇ ਹੋਏ, ਯੂਜ਼ਰ ਨੇ ਕਿਹਾ ਕਿ ਵੀਡਿਓ ਸ਼ੂਟ ਕਰਦੇ ਸਮੇਂ, 22 ਸਾਲਾ ਯੂਟਿਊਬਰ ਕੋਰਾਪੁਟ ਦੇ ਡੁਡੂਮਾ ਝਰਨੇ ਵਿੱਚ ਵਹਿ ਗਿਆ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਤੇ ਲੋਕ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਇਸ ਦੇ ਨਾਲ ਹੀ, ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਯੂਟਿਊਬਰ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ