Viral News: ਪਰਿਵਾਰਕ ਮੈਂਬਰਾਂ ਨੇ ਔਰਤ ਨੂੰ ਜ਼ਿੰਦਾ ਹੀ ਕਰ ਦਿੱਤਾ ਦਫ਼ਨ, 11 ਦਿਨਾਂ ਤੱਕ ਤਾਬੂਤ ਦੇ ਅੰਦਰ ਤੜਫਦੀ ਰਹੀ
ਇੱਕ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਸ਼ਮਸ਼ਾਨਘਾਟ ਵਿੱਚ ਦਫ਼ਨਾ ਦਿੱਤਾ ਗਿਆ। ਪਰ 11 ਦਿਨਾਂ ਬਾਅਦ ਜਦੋਂ ਲੋਕਾਂ ਨੇ ਕਬਰ ਵਿੱਚੋਂ ਉਸ ਦੀਆਂ ਚੀਕਾਂ ਸੁਣੀਆਂ ਤਾਂ ਉਹ ਹੈਰਾਨ ਰਹਿ ਗਏ। ਬਾਅਦ ਵਿਚ ਪਤਾ ਲੱਗਾ ਕਿ ਉਸ ਨੂੰ ਜ਼ਿੰਦਾ ਦਫ਼ਨਾ ਦਿੱਤਾ ਗਿਆ ਸੀ।
ਇੱਕ 37 ਸਾਲਾ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੋਗ ਵਿੱਚ ਡੁੱਬੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਬਰਸਤਾਨ ( Graveyard) ਵਿੱਚ ਦਫ਼ਨਾ ਦਿੱਤਾ। ਪਰ ਦਫ਼ਨਾਉਣ ਦੇ 11 ਦਿਨਾਂ ਬਾਅਦ ਕਬਰ ਵਿੱਚੋਂ ਔਰਤ ਦੀਆਂ ਚੀਕਾਂ ਸੁਣ ਕੇ ਲੋਕ ਡਰ ਗਏ। ਬਾਅਦ ਵਿਚ ਪਤਾ ਲੱਗਾ ਕਿ ਉਸ ਨੂੰ ਗਲਤੀ ਨਾਲ ਜ਼ਿੰਦਾ ਦਫਨ ਕਰ ਦਿੱਤਾ ਗਿਆ ਸੀ। ਉਸ ਨੂੰ ਕਾਹਲੀ ਵਿੱਚ ਕਬਰ ਪੁੱਟ ਕੇ ਬਾਹਰ ਕੱਢਿਆ ਗਿਆ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਹ ਹੈਰਾਨ ਕਰਨ ਵਾਲਾ ਮਾਮਲਾ ਬ੍ਰਾਜ਼ੀਲ ਦਾ ਹੈ।
ਮਿਰਰ ਦੀ ਰਿਪੋਰਟ ਦੇ ਅਨੁਸਾਰ, ਇਹ ਹੈਰਾਨ ਕਰਨ ਵਾਲੀ ਘਟਨਾ 2018 ਵਿੱਚ ਉੱਤਰੀ-ਪੂਰਬੀ ਬ੍ਰਾਜ਼ੀਲ ਦੇ ਰਾਈਚਾਓ ਦਾਸ ਨੇਵੇਸ ਵਿੱਚ ਵਾਪਰੀ ਸੀ। ਪਰ ਹੁਣ ਇਹ ਕਹਾਣੀ ਵਾਇਰਲ ਹੋ ਰਹੀ ਹੈ। ਰੋਸੇਂਗੇਲਾ ਅਲਮੇਡਾ ਡੌਸ ਸੈਂਟੋਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਕਥਿਤ ਮੌਤ ਤੋਂ ਬਾਅਦ ਸੇਨਹੋਰਾ ਸੈਂਟਾਨਾ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਸੀ। ਪਰ ਜਦੋਂ 11 ਦਿਨਾਂ ਬਾਅਦ ਕਬਰਸਤਾਨ ਦੇ ਨੇੜੇ ਰਹਿੰਦੇ ਲੋਕਾਂ ਨੇ ਉਸ ਦੀ ਕਬਰ ਵਿੱਚੋਂ ਚੀਕਣ ਦੀ ਆਵਾਜ਼ ਸੁਣੀ ਤਾਂ ਉਹ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਨੇ ਤੁਰੰਤ ਇਸ ਬਾਰੇ ਰੋਸੇਂਜੇਲਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।
ਦਫ਼ਨਾਉਣ ਤੋਂ 11 ਦਿਨ ਬਾਅਦ ਵੀ ਸੀ ਜ਼ਿੰਦਾ
ਦੂਜੇ ਪਾਸੇ ਰੋਸੇਂਗੇਲਾ ਦੇ ਜ਼ਿੰਦਾ ਹੋਣ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਕਬਰਸਤਾਨ ਪਹੁੰਚ ਗਏ। ਜਦੋਂ ਉਨ੍ਹਾਂ ਨੇ ਪੱਥਰ ਦੀ ਕਬਰ ਤੋੜੀ ਤਾਂ ਔਰਤ ਬੇਹੋਸ਼ ਪਈ ਮਿਲੀ। ਸਰੀਰ ਅਜੇ ਵੀ ਗਰਮ ਸੀ। ਇਹ ਦੇਖ ਕੇ ਪਰਿਵਾਰ ਵਾਲੇ ਤੁਰੰਤ ਉਸ ਨੂੰ ਲੈ ਕੇ ਹਸਪਤਾਲ ਪੁੱਜੇ। ਪਰ ਉਦੋਂ ਤੱਕ ਰੋਸੇਂਗੇਲਾ ਦੀ ਮੌਤ ਹੋ ਚੁੱਕੀ ਸੀ।
ਤਾਬੂਤ ਦੇ ਅੰਦਰ ਮਿਲੇ ਸੰਘਰਸ਼ ਦੇ ਨਿਸ਼ਾਨ
ਔਰਤ ਦੇ ਹੱਥਾਂ ਅਤੇ ਮੱਥੇ ‘ਤੇ ਸੱਟਾਂ ਦੇ ਨਿਸ਼ਾਨ ਸਨ। ਜਿਨ੍ਹਾਂ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਤਾਬੂਤ ‘ਚੋਂ ਨਿਕਲਣ ਲਈ ਕਿੰਨੀ ਤੜਫੀ ਹੋਵੇਗੀ। ਇੰਨਾ ਹੀ ਨਹੀਂ ਬਾਹਰ ਨਿਕਲਣ ਲਈ ਜੱਦੋ-ਜਹਿਦ ਕਰਦੇ ਹੋਏ ਉਸ ਦੇ ਕੰਨਾਂ ਅਤੇ ਨੱਕ ‘ਚ ਲੱਗੀ ਰੂੰ ਵੀ ਨਿਕਲ ਗਈ ਸੀ। ਤਾਬੂਤ ਦੇ ਅੰਦਰ ਖੁਰਚਣ ਦੇ ਨਿਸ਼ਾਨ ਅਤੇ ਬਹੁਤ ਸਾਰਾ ਖੂਨ ਸੀ।
ਔਰਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰੋਸੇਂਗੇਲਾ ਨੂੰ ਗੰਭੀਰ ਥਕਾਵਟ ਤੋਂ ਬਾਅਦ ਇੱਕ ਹਫ਼ਤੇ ਤੋਂ ਬਾਹੀਆ ਦੇ ਬਰੇਇਰਾਸ ਦੇ ਹਸਪਤਾਲ ਡੂ ਓਸਟੇ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦੇ ਡੈੱਥ ਸਰਟੀਫਿਕੇਟ ਦੇ ਅਨੁਸਾਰ, ਸੈਪਟਿਕ ਸ਼ਾਕ ਨਾਲ ਮਰਨ ਤੋਂ ਪਹਿਲਾਂ ਉਸਨੂੰ ਦੋ ਵਾਰ ਦਿਲ ਦਾ ਦੌਰਾ ਪਿਆ ਸੀ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ