Ratan Tata Appeal: ਮੈਨੂੰ ਤੁਹਾਡੀ ਮਦਦ ਦੀ ਲੋੜ ਹੈ; ਰਤਨ ਟਾਟਾ ਕਿਸ ਲਈ ਭਾਲ ਰਹੇ ਬਲੱਡ ਡੋਨਰ?

Updated On: 

10 Oct 2024 13:08 PM

Ratan Tata Instagram: ਉਦਯੋਗਪਤੀ ਰਤਨ ਟਾਟਾ ਨੇ ਲਿਖਿਆ, 'ਮੈਂ ਤੁਹਾਡੀ ਮਦਦ ਦੀ ਸੱਚਮੁੱਚ ਸ਼ਲਾਘਾ ਕਰਾਂਗਾ।' ਉਨ੍ਹਾਂ ਦੱਸਿਆ ਕਿ ਪਸ਼ੂ ਹਸਪਤਾਲ ਦੇ ਮੈਡੀਕਲ ਸਟਾਫ਼ ਨੂੰ 7 ਮਹੀਨੇ ਦੇ ਡੌਗ ਲਈ ਖ਼ੂਨ ਦੀ ਲੋੜ ਹੈ।

Ratan Tata Appeal: ਮੈਨੂੰ ਤੁਹਾਡੀ ਮਦਦ ਦੀ ਲੋੜ ਹੈ; ਰਤਨ ਟਾਟਾ ਕਿਸ ਲਈ ਭਾਲ ਰਹੇ ਬਲੱਡ ਡੋਨਰ?

Photo: Insta @ratantata and sahmumbai

Follow Us On

ਜਾਨਵਰਾਂ ਦੀ ਮਦਦ ਕਰਨ ‘ਚ ਸਭ ਤੋਂ ਅੱਗੇ ਰਹਿਣ ਵਾਲੇ ਉਦਯੋਗਪਤੀ ਰਤਨ ਟਾਟਾ ਹੁਣ ਕੁੱਤੇ ਦੇ ਇਲਾਜ ਲਈ ਮਦਦ ਮੰਗ ਰਹੇ ਹਨ। ਉਨ੍ਹਾਂ ਨੇ ਲਿਖਿਆ, ‘ਮੁੰਬਈ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ।’ ਜ਼ਖਮੀ ਜਾਨਵਰ ਦਾ ਮੁੰਬਈ ਦੇ ਸਮਾਲ ਐਨੀਮਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦਰਅਸਲ, ਜ਼ਖਮੀ ਕੁੱਤੇ ਨੂੰ ਬਲੱਡ ਡੋਨਰ ਦੀ ਤਲਾਸ਼ ਹੈ। ਇਸ ਸੰਬੰਧੀ ਜਾਣਕਾਰੀ ਵੀ ਇੰਸਟਾਗ੍ਰਾਮ ਪੋਸਟ ‘ਤੇ ਸ਼ੇਅਰ ਕੀਤੀ ਗਈ ਹੈ।

ਟਾਟਾ ਨੇ ਲਿਖਿਆ, ‘ਮੈਂ ਤੁਹਾਡੀ ਮਦਦ ਦੀ ਸੱਚਮੁੱਚ ਸ਼ਲਾਘਾ ਕਰਾਂਗਾ।’ ਉਨ੍ਹਾਂ ਦੱਸਿਆ ਕਿ ਪਸ਼ੂ ਹਸਪਤਾਲ ਦੇ ਮੈਡੀਕਲ ਸਟਾਫ਼ ਨੂੰ 7 ਮਹੀਨੇ ਦੇ ਕੁੱਤੇ ਲਈ ਖ਼ੂਨ ਦੀ ਲੋੜ ਹੈ। ਪੋਸਟ ਸ਼ੇਅਰ ਕਰਨ ਦੇ ਬਾਅਦ ਤੋਂ ਹੀ ਵਾਇਰਲ ਹੈ ਅਤੇ ਇਸ ਨੂੰ ਹੁਣ ਤੱਕ ਲਗਭਗ 5 ਲੱਖ ਲਾਈਕਸ ਮਿਲ ਚੁੱਕੇ ਹਨ ਅਤੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਤੋਂ ਇਲਾਵਾ ਇੰਟਰਨੈੱਟ ਯੂਜ਼ਰਸ ਵੀ ਇਸ ਨੂੰ ਤੇਜ਼ੀ ਨਾਲ ਸ਼ੇਅਰ ਵੀ ਕਰ ਰਹੇ ਹਨ।

ਕੀ ਹੈ ਲੋੜ?

ਇੰਸਟਾ ਪੋਸਟ ਦੇ ਅਨੁਸਾਰ, ‘ਸਾਡੇ ਹਸਪਤਾਲ ਵਿੱਚ ਇਸ 7 ਮਹੀਨੇ ਦੇ ਕੁੱਤੇ ਨੂੰ ਬਲੱਡ ਟ੍ਰਾਂਸਫਿਊਜ਼ਨ ਦੀ ਜ਼ਰੂਰਤ ਹੈ। ਉਸ ਨੂੰ ਸ਼ੱਕੀ ਟਿੱਕ ਬੁਖਾਰ ਅਤੇ ਜਾਨਲੇਵਾ ਅਨੀਮੀਆ ਨਾਲ ਦਾਖਲ ਕਰਵਾਇਆ ਗਿਆ ਹੈ। ਸਾਨੂੰ ਮੁੰਬਈ ਵਿੱਚ ਬਹੁਤ ਜਲਦੀ ਇੱਕ ਬਲੱਡ ਡੋਨਰ ਦੀ ਲੋੜ ਹੈ।

ਇਸ ਤੋਂ ਇਲਾਵਾ, ਬਲੱਡ ਡੋਨੇਟ ਕਰਨ ਵਾਲੇ ਕੁੱਤੇ ਨੂੰ ਵੀ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਉਹ ਡਾਕਟਰੀ ਤੌਰ ‘ਤੇ ਤੰਦਰੁਸਤ ਹੋਵੇ ਅਤੇ ਉਸਦੀ ਉਮਰ 1 ਤੋਂ 8 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਉਸਦਾ ਭਾਰ ਲਗਭਗ 25 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਹੋਣਾ ਚਾਹੀਦਾ ਹੈ, ਉਸਨੂੰ ਪੂਰੀ ਤਰ੍ਹਾਂ ਟੀਕਾਕਰਨ ਅਤੇ ਡਿਵਾਰਮਿੰਗ ਹੋਣਾ ਚਾਹੀਦਾ ਹੈ, ਕੋਈ ਵੱਡੀ ਬਿਮਾਰੀ ਨਹੀਂ ਹੋਣੀ ਚਾਹੀਦੀ, ਟਿੱਕਸ ਦੀ ਸ਼ਿਕਾਇਤ ਨਹੀਂ ਹੋਣੀ ਚਾਹੀਦੀ। . ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਕੁੱਤੇ ਖੂਨਦਾਨ ਕਰ ਸਕਦੇ ਹਨ।

ਇਹ ਵੀ ਪੜ੍ਹੋ – ਜਨਮ ਤੋਂ ਬਾਅਦ ਬੱਚੇ ਦਾ ਐਕਸਪ੍ਰੈਸ਼ਨ ਹੋਇਆ ਵਾਇਰਲ, 1 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਵੀਡੀਓ