Nursery Fees: ਐਡਮਿਸ਼ਨ ਲਈ 55 ਹਜ਼ਾਰ ਰੁਪਏ, Orientation ਲਈ ਮੰਗੇ 8400 ਰੁਪਏ , ਪੂਰੀ ਫੀਸ ਸੁਣ ਕੇ ਹੋ ਫੜ ਲਵੋਗੇ ਮੱਥਾ

Published: 

25 Oct 2024 18:10 PM

Viral News: ਇਹ ਮੁੱਦਾ ਈਐੱਨਟੀ ਸਰਜਨ ਡਾ: ਜਗਦੀਸ਼ ਚਤੁਰਵੇਦੀ ਨੇ ਸੋਸ਼ਲ ਸਾਈਟ ਐਕਸ 'ਤੇ ਉਜਾਗਰ ਕੀਤਾ ਹੈ। ਉਨ੍ਹਾਂ ਨੇ ਕਿਸੇ ਸਕੂਲ ਦੇ ਜੂਨੀਅਰ ਕੇਜੀ ਦੀ ਫੀਸ ਦਾ ਸਟ੍ਰਕਚਰ ਸ਼ੇਅਰ ਕੀਤਾ ਹੈ, ਜਿਸ ਨੂੰ ਪੜ੍ਹ ਕੇ ਲੋਕ ਹੈਰਾਨ ਹਨ। ਡਾਕਟਰ ਨੇ ਵਿਅੰਗ ਕਰਦਿਆਂ ਲਿਖਿਆ, ਹੁਣ ਮੈਂ ਸਕੂਲ ਖੋਲ੍ਹਣ ਦੀ ਪਲਾਨਿੰਗ ਕਰ ਰਿਹਾ ਹਾਂ।

Nursery Fees: ਐਡਮਿਸ਼ਨ ਲਈ 55 ਹਜ਼ਾਰ ਰੁਪਏ, Orientation ਲਈ ਮੰਗੇ 8400 ਰੁਪਏ , ਪੂਰੀ ਫੀਸ ਸੁਣ ਕੇ ਹੋ ਫੜ ਲਵੋਗੇ ਮੱਥਾ

ਨਰਸਰੀ ਦਾ ਫੀਸ ਸਟ੍ਰਕਚਰ ਸੁਣ ਕੇ ਹੋ ਜਾਵੋਗੇ...

Follow Us On

Nursery Fees Structure: ਦੇਸ਼ ਵਿੱਚ ਖਾਸ ਕਰਕੇ ਮਹਾਨਗਰਾਂ ਵਿੱਚ ਮਹਿੰਗੀ ਹੁੰਦੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਪ੍ਰਾਈਵੇਟ ਸਕੂਲ, ਖਾਸ ਤੌਰ ‘ਤੇ ਅੰਤਰਰਾਸ਼ਟਰੀ ਪਾਠਕ੍ਰਮ ਵਾਲੇ, ਅਮੀਰ ਪਰਿਵਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਪਿਆਂ ਤੋਂ ਪ੍ਰੀਮੀਅਮ ਫੀਸ ਵਸੂਲਦੇ ਹਨ, ਜਿਸ ਨਾਲ ਮੱਧ ਵਰਗ ਅਤੇ ਘੱਟ ਆਮਦਨੀ ਵਾਲੇ ਪਰਿਵਾਰਾਂ ‘ਤੇ ਵੱਡਾ ਵਿੱਤੀ ਬੋਝ ਪੈਂਦਾ ਹੈ। ਹਾਲ ਹੀ ਵਿੱਚ ਵਾਇਰਲ ਹੋਏ ਨਰਸਰੀ ਸਕੂਲ ਦੇ ਫੀਸ ਢਾਂਚੇ ਨੇ ਇਸ ਮੁੱਦੇ ਨੂੰ ਹੋਰ ਉਜਾਗਰ ਕੀਤਾ ਹੈ। ਮਾਪਿਆਂ ਤੋਂ ਦਾਖਲਾ ਫੀਸ ਦੇ ਨਾਂ ‘ਤੇ ਮੰਗੀ ਜਾ ਰਹੀ ਰਕਮ ਦੇਖ ਕੇ ਤੁਸੀਂ ਵੀ ਹਿੱਲ ਜਾਵੋਗੇ।

ਇਹ ਮੁੱਦਾ ਈਐੱਨਟੀ ਸਰਜਨ ਡਾ: ਜਗਦੀਸ਼ ਚਤੁਰਵੇਦੀ ਨੇ ਸੋਸ਼ਲ ਸਾਈਟ ਐਕਸ ‘ਤੇ ਉਜਾਗਰ ਕੀਤਾ ਹੈ। ਉਨ੍ਹਾਂ ਨੇ ਕਿਸੇ ਸਕੂਲ ਦੇ ਜੂਨੀਅਰ ਕੇਜੀ ਦੀ ਫੀਸ ਦਾ ਢਾਂਚਾ ਸਟ੍ਰਕਚਰ ਸ਼ੇਅਰ ਕੀਤਾ ਹੈ, ਜਿਸ ਨੂੰ ਪੜ੍ਹ ਕੇ ਲੋਕ ਹੈਰਾਨ ਹਨ। ਵਾਇਰਲ ਪੋਸਟ ਵਿੱਚ ਤੁਸੀਂ ਦੇਖੋਗੇ ਕਿ ਦਾਖਲਾ ਫੀਸ 55,638 ਰੁਪਏ ਹੈ, ਜੋ ਕਿ ਵੰਨਟਾਈਮ ਪੇਮੈਂਟ ਹੈ। ਨਾਲ ਹੀ, ਰਿਫੰਡੇਬਲ ਕਾਸ਼ਨ ਮਨੀ 30,019 ਰੁਪਏ ਹੈ। ਇਸ ਦੇ ਨਾਲ ਹੀ 28,314 ਰੁਪਏ ਸਾਲਾਨਾ ਚਾਰਜ ਵਜੋਂ ਵਸੂਲੇ ਜਾ ਰਹੇ ਹਨ।

ਇਸ ਤੋਂ ਇਲਾਵਾ 13,948 ਰੁਪਏ ਡੇਵਲਪਮੈਂਟ ਦੇ ਨਾਂ ਤੇ ਅਤੇ ਟਿਊਸ਼ਨ ਫੀਸ ਵਜੋਂ 23,737 ਰੁਪਏ ਜੋੜ ਦਿੱਤੇ ਗਏ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਕੂਲ ਨੇ ਪੇਰੈਂਟਸ ਤੋਂ ਓਰੀਐਂਟੇਸ਼ਨ ਦੇ ਨਾਂ ‘ਤੇ 8400 ਰੁਪਏ ਦੀ ਮੰਗ ਕੀਤੀ ਹੈ। ਡਾ.ਜਗਦੀਸ਼ ਚਤੁਰਵੇਦੀ ਦੀ ਪੋਸਟ ਅਨੁਸਾਰ ਕੁੱਲ੍ਹ ਮਿਲਾ ਕੇ ਸਕੂਲ ਨੇ ਆਪਣੇ ਬੱਚੇ ਨੂੰ ਜੂਨੀਅਰ ਕੇਜੀ ਵਿੱਚ ਪੜ੍ਹਾਉਣ ਲਈ ਡੇਢ ਲੱਖ ਰੁਪਏ ਤੋਂ ਵੱਧ ਦਾ ਬਿੱਲ ਮਾਪਿਆਂ ਨੂੰ ਸੌਂਪਿਆ ਹੈ।

ਨਰਸਰੀ ਫੀਸ ਦਾ ਸਟ੍ਰਕਚਰ, ਜਿਸ ਨੇ ਸੋਸ਼ਲ ਮੀਡੀਆ ‘ਤੇ ਮਚਾਇਆ ਹੰਗਾਮਾ

ਈਐਨਟੀ ਸਰਜਨ ਦੀ ਇਸ ਪੋਸਟ ਨੇ ਹੰਗਾਮਾ ਮਚਾ ਦਿੱਤਾ ਹੈ। ਉਨ੍ਹਾਂ ਨੇ ਵਿਅੰਗ ਕਰਦਿਆਂ ਲਿਖਿਆ, ਉਹ ਹੁਣ ਸਕੂਲ ਖੋਲ੍ਹਣ ਦੀ ਪਲਾਨਿੰਗ ਕਰ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਡਾਕਟਰ ਜਗਦੀਸ਼ ਦੀ ਪੋਸਟ ਨੂੰ ਕਰੀਬ ਇੱਕ ਲੱਖ ਵਿਊਜ਼ ਮਿਲ ਚੁੱਕੇ ਹਨ, ਜਦੋਂ ਕਿ ਕਈ ਯੂਜ਼ਰਜ਼ ਨੇ ਕਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ, ਇਹ ਕਾਰੋਬਾਰ ਹੰਕਾਰੀ ਮੁੱਲਾਂ ‘ਤੇ ਚੱਲਦੇ ਹਨ। ਜੇਕਰ ਇਸ ਨੂੰ ਰੋਕਣਾ ਹੈ ਤਾਂ ਆਪਣੇ ਬੱਚਿਆਂ ਨੂੰ ਅਜਿਹੇ ਸਕੂਲਾਂ ਵਿੱਚ ਨਾ ਭੇਜ ਕੇ ਸ਼ੁਰੂਆਤ ਕਰੋ। ਦੂਸਰੇ ਕਹਿੰਦੇ ਹਨ ਕਿ ਲੋਕ ਆਪਣੇ ਬੱਚਿਆਂ ‘ਤੇ ਜਿੰਨਾ ਖਰਚ ਕਰਦੇ ਹਨ ਉਸ ਤੋਂ ਜ਼ਿਆਦਾ ਉਹ ਆਪਣੇ ਆਪ ‘ਤੇ ਖਰਚ ਕਰਦੇ ਹਨ। ਇਹੀ ਕਾਰਨ ਹੈ ਕਿ ਸਿੱਖਿਆ ਨੂੰ ਵਪਾਰ ਬਣਾ ਦਿੱਤਾ ਗਿਆ ਹੈ। ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀ ਦੀ ਲੋੜ ਹੈ।