Funny Video: ਲੰਗੂਰ ਨੇ ਵਿਗਾੜੀ ਰੀਲ, ਕੁੜੀ ਨਾਲ ਹੋਇਆ ਕੁਝ ਅਜਿਹਾ, ਦੇਖ ਕੇ ਨਹੀਂ ਰੁੱਕੇਗਾ ਹਾਸਾ

Updated On: 

22 Aug 2025 12:57 PM IST

Viral Funny Video: ਐਕਸ ਹੈਂਡਲ @syadvada169665 ਤੋਂ ਸ਼ੇਅਰ ਕੀਤਾ ਗਿਆ ਇਹ ਮਜ਼ਾਕੀਆ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਯੂਜ਼ਰ ਨੇ ਕੈਪਸ਼ਨ ਵਿੱਚ ਲਿਖਿਆ ਹੈ, ਹੁਣ ਜਾਨਵਰ ਵੀ ਇਨ੍ਹਾਂ ਰੀਲਾਂ ਤੋਂ ਪਰੇਸ਼ਾਨ ਹੋ ਗਏ ਹਨ। ਇੰਟਰਨੈੱਟ ਦੀ ਜਨਤਾ ਇਸ ਵੀਡੀਓ ਨੂੰ ਵੇਖ ਕੇ ਰੱਜ ਕੇ ਮਜੇ ਲੈ ਰਹੀ ਹੈ।

Funny Video: ਲੰਗੂਰ ਨੇ ਵਿਗਾੜੀ ਰੀਲ, ਕੁੜੀ ਨਾਲ ਹੋਇਆ ਕੁਝ ਅਜਿਹਾ, ਦੇਖ ਕੇ ਨਹੀਂ ਰੁੱਕੇਗਾ ਹਾਸਾ

ਲੰਗੂਰ ਨੇ ਵਿਗਾੜੀ ਕੁੜੀ ਦੀ ਰੀਲ

Follow Us On

ਲੋਕ ਇੰਟਰਨੈੱਟ ‘ਤੇ ਵਾਇਰਲ ਹੋਣ ਲਈ ਕੁਝ ਵੀ ਕਰਦੇ ਹਨ। ਕੁਝ ਲੋਕ ਆਪਣੀ ਹੁਨਰ ਦੇ ਦਮ ‘ਤੇ ਨੇਟੀਜ਼ਨਸ ਦਾ ਦਿਲ ਜਿੱਤ ਲੈਂਦੇ ਹਨ, ਜਦੋਂ ਕਿ ਕੁਝ ਲੋਕ ਹਾਸੋਹੀਣੀਆਂ ਹਰਕਤਾਂ ਕਰਕੇ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਬਹੁਤ ਸ਼ੋਰ ਮਚਾ ਰਿਹਾ ਹੈ, ਜਿਸ ਵਿੱਚ ਇੱਕ ਕੁੜੀ ਨੂੰ ਲੰਗੂਰ ਨਾਲ ਛੇੜਛਾੜ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਈ।

ਇਸ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਛੱਤ ‘ਤੇ ਨੱਚਦੀ ਹੋਈ ਰੀਲ ਬਣਾ ਰਹੀ ਹੈ, ਜਦੋਂ ਕਿ ਇੱਕ ਲੰਗੂਰ ਨੇੜੇ ਹੀ ਰੇਲਿੰਗ ‘ਤੇ ਬੈਠਾ ਹੈ। ਪਰ ਇਹ ਕੀ, ਲੰਗੂਰ ਨੂੰ ਦੇਖ ਕੇ ਡਰਨ ਦੀ ਬਜਾਏ, ਕੁੜੀ ਇਸਨੂੰ ਦੇਖ ਕੇ ਨੱਚਣ ਲੱਗ ਪੈਂਦੀ ਹੈ। ਪਰ ਸ਼ਾਇਦ ਲੰਗੂਰ ਨੂੰ ਇਹ ਪਸੰਦ ਨਹੀਂ ਆਇਆ ਅਤੇ ਉਹ ਕੁੜੀ ਦੇ ਵਾਲ ਖਿੱਚਣ ਲੱਗਦਾ ਹੈ।

ਤੁਸੀਂ ਦੇਖੋਗੇ ਕਿ ਜਿਵੇਂ ਹੀ ਕੁੜੀ ਰੇਲਿੰਗ ਵੱਲ ਮੁੜਦੀ ਹੈ ਅਤੇ ਨੱਚਣਾ ਸ਼ੁਰੂ ਕਰਦੀ ਹੈ, ਤਾਂ ਲੰਗੂਰ ਉਸਦੇ ਵਾਲਾਂ ਨੂੰ ਕੱਸ ਕੇ ਫੜ ਲੈਂਦਾ ਹੈ। ਇਸ ਤੋਂ ਬਾਅਦ, ਕੁੜੀ ਦਰਦ ਨਾਲ ਕਰਾਹਦੀ ਹੋਈ ਆਪਣੇ ਆਪ ਨੂੰ ਲੰਗੂਰ ਦੇ ਚੁੰਗਲ ਤੋਂ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗ ਪੈਂਦੀ ਹੈ। ਇਸ ਵੀਡੀਓ ‘ਤੇ ਨੇਟੀਜ਼ਨਸ ਬਹੁਤ ਮਜੇ ਲੈ ਰਹੇ ਹਨ।

@syadvada169665 x ਹੈਂਡਲ ਤੋਂ ਸਾਂਝਾ ਕੀਤਾ ਗਿਆ ਇਹ ਫਨੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਯੂਜ਼ਰ ਨੇ ਕੈਪਸ਼ਨ ਵਿੱਚ ਲਿਖਿਆ ਹੈ, ਹੁਣ ਜਾਨਵਰ ਵੀ ਇਨ੍ਹਾਂ ਰੀਲਬਾਜ਼ਾਂ ਤੋਂ ਪਰੇਸ਼ਾਨ ਹੋਣ ਲੱਗ ਪਏ ਹਨ। ਲੋਕ ਇਸ ਵੀਡੀਓ ‘ਤੇ ਤਿੱਖੀ ਟਿੱਪਣੀਆਂ ਕਰ ਰਹੇ ਹਨ। ਇਹ ਵੀ ਦੇਖੋ: ਵਾਇਰਲ: ਰੇਲਵੇ ਕਰਾਸਿੰਗ ਤੇ ਬੰਦ ਮਿਲਿਆ ਫਾਟਕ ਤਾਂ ਸ਼ਖਸ ਨੇ ਮੋਢੇ ਉੱਤੇ ਚੁੱਕੀ ਬਾਈਕ, ਲੋਕ ਬੋਲੇ- ਬਾਹੂਬਲੀ

ਇੱਕ ਯੂਜ਼ਰ ਨੇ ਕੁਮੈਂਟ ਕੀਤਾ, ਲੰਗੂਰ ਕੋਲ ਗਈ ਹੀ ਕਿਉਂ। ਇੱਕ ਹੋਰ ਨੇ ਲਿੱਖਿਆ, ਕਿਉਂ ਦੀਦੀ, ਆ ਗਿਆ ਸੁਆਦ । ਇੱਕ ਹੋਰ ਯੂਜ਼ਰ ਨੇ ਲਿਖਿਆ, ਇਨ੍ਹਾਂ ਰੀਲਬਾਜ਼ਾਂ ਨੂੰ ਸਰਕਸ ਵਿੱਚ ਪਾ ਦੇਣਾ ਚਾਹੀਦਾ ਹੈ।