Viral Video: ਧੁਰੰਧਰ ਦੇ ਗੀਤ FA9LA ਗੀਤ ‘ਤੇ ਬੱਚੀ ਨੇ ਕੀਤਾ ਅਜਿਹਾ ਗਜਬ ਦਾ ਡਾਂਸ, ਲੋਕਾਂ ਨੇ ਪੁੱਛਿਆ, “AI ਹੈ ਕਿ?”
Little Girl Amazing Dance On FA9LA Song: ਪੁਣੇ, ਮਹਾਰਾਸ਼ਟਰ ਦੀ ਇਹ ਕੁੜੀ ਸੋਸ਼ਲ ਮੀਡੀਆ 'ਤੇ "ਰਿਧੀ ਲਿਟਲ ਸਟਾਰ" ਦੇ ਨਾਂ ਨਾਲ ਮਸ਼ਹੂਰ ਹੈ। ਧੁਰੰਧਰ ਦੇ ਗੀਤ FA9LA 'ਤੇ ਥਿਰਕਦੀ ਇਸ ਕੁੜੀ ਦੀ ਇੱਕ ਵੀਡੀਓ ਇੰਟਰਨੈੱਟ ਸਨਸਨੀ ਬਣ ਗਈ ਹੈ। ਪਰ ਵਾਇਰਲ ਕਲਿੱਪ ਵਿੱਚ ਇੱਕ ਟਵਿਸਟ ਵੀ ਹੈ।
Image Credit source: Instagram/@riddhi_little_star
Baby Girl Viral Video: ਰਣਵੀਰ ਸਿੰਘ (Ranveer Singh) ਸਟਾਰਰ ਫਿਲਮ “ਧੁਰੰਧਰ” (Dhurandhar) ਨਾ ਸਿਰਫ਼ ਬਾਕਸ ਆਫਿਸ ‘ਤੇ ਹਿੱਟ ਹੈ, ਸਗੋਂ ਇਸਦਾ ਗੀਤ “FA9LA” ਵੀ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਰਿਹਾ ਹੈ। ਅਕਸ਼ੈ ਖੰਨਾ (Akshaye Khanna) ਤੇ ਫਿਲਮਾਇਆ ਗਿਆ “ਰਹਿਮਾਨ ਡਕੈਤ” ਦਾ ਐਂਟਰੀ ਸੀਨ ਅਤੇ ਇਹ ਗੀਤ ਅੱਜ ਹਰ ਕਿਸੇ ਦੇ ਬੁੱਲ੍ਹਾਂ ‘ਤੇ ਹੈ। ਲੋਕ ਇਸ ਗੀਤ ‘ਤੇ ਰੀਲਾਂ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਰਹੇ ਹਨ। ਇਸ ਦੌਰਾਨ, ਇਸ ਗੀਤ ‘ਤੇ ਨੱਚਦੀ ਇੱਕ ਛੋਟੀ ਕੁੜੀ ਦਾ ਵੀਡੀਓ ਇੰਟਰਨੈੱਟ ਸਨਸਨੀ ਬਣ ਗਿਆ ਹੈ, ਜਿਸ ਨਾਲ ਨੇਟੀਜ਼ਨਸ ਹੈਰਾਨ ਰਹਿ ਗਏ ਹਨ। ਕੁੜੀ ਦੇ ਮੂਵਸ ਨੇ ਜਨਤਾ ਨੂੰ ਪੁੱਛਣ ਲਈ ਮਜਬੂਰ ਕਰ ਦਿੱਤਾ ਹੈ, “ਕੌਣ ਹੈ ਇਹ ‘ਮਿੰਨੀ ਡਾਂਸ ਬੰਬ’ ?”
ਇਸ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਛੋਟੀ ਬੱਚੀ ਰਿੱਧੀ ਸ਼ਿਰਕੰਡੇ (Riddhi Shirkande) ਨੇ ਪਰਪਲ ਕਲਰ ਦਾ ਸਵੈਟਰ ਅਤੇ ਜੀਨਸ ਪਹਿਨੀ ਹੋਈ ਹੈ। ਮਹਾਰਾਸ਼ਟਰ ਦੇ ਪੁਣੇ ਦੀ ਰਹਿਣ ਵਾਲੀ ਰਿਧੀ ਨੂੰ ਸੋਸ਼ਲ ਮੀਡੀਆ ‘ਤੇ “ਰਿਧੀ ਲਿਟਲ ਸਟਾਰ” ਵਜੋਂ ਜਾਣਿਆ ਜਾਂਦਾ ਹੈ। ਰਿਧੀ ਦੇ ਗਜਬ ਦੇ ਮੂਵਸ ਅਤੇ ਸ਼ਾਨਦਾਰ ਐਕਸਪ੍ਰੈਸ਼ਨਸ ਨੇ ਉਸਦੀ ਹਾਲੀਆ ਵੀਡੀਓ ਨੂੰ ਹੁਣ ਤੱਕ ਦੀ ਬੈਸਟ ਰੀਲ ਬਣਾ ਦਿੱਤਾ ਹੈ।
AI ਦੀ ਮਦਦ ਨਾਲ ਬਣਾਇਆ ਗਿਆ ਵੀਡੀਓ !
ਦਰਅਸਲ, ਰਿਧੀ ਨੇ ਇਨ੍ਹੀਂ ਛੋਟੀ ਉਮਰ ਵਿੱਚ ਜਿਸ ਸਫਾਈ ਅਤੇ ਕਾਂਫੀਡੈਂਸ ਨਾਲ ਡਾਂਸ ਕੀਤਾ ਹੈ, ਉਸਨੂੰ ਦੇਖ ਕੇ ਇੰਟਰਨੈੱਟ ਜਨਤਾ ਹੈਰਾਨ ਹੈ। ਵੈਸੇ, ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ AI ਦੀ ਵਰਤੋਂ ਕਰਕੇ ਬਣਾਇਆ ਗਿਆ ਹੈ, ਕਿਉਂਕਿ ਕੁੜੀ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਕੀਤੇ ਗਏ ਹੋਰ ਵੀਡੀਓ ਦਰਸਾਉਂਦੇ ਹਨ ਕਿ ਉਹ ਕਾਫ਼ੀ ਛੋਟੀ ਹੈ ਅਤੇ ਡਾਂਸ ਕਰਨਾ ਨਹੀਂ ਜਾਣਦੀ। ਇਹ ਵੀ ਪੜ੍ਹੋ:
ਇਸ ਵੀਡੀਓ ਨੂੰ ਲਗਭਗ 20 ਮਿਲੀਅਨ ਵਾਰ ਦੇਖਿਆ ਗਿਆ ਹੈ ਅਤੇ 750,000 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਫੈਨਸ ਕੁਮੈਂਟਸ ਸੈਕਸ਼ਨ ਵਿੱਚ ਰਿਧੀ ‘ਤੇ ਪਿਆਰ ਦੀ ਵਰਖਾ ਕਰ ਰਹੇ ਹਨ। ਕੁਝ ਨੇ ਕੁੜੀ ਨੂੰ “ਮਿੰਨੀ ਡਾਂਸ ਬੰਬ” ਕਿਹਾ, ਜਦੋਂ ਕਿ ਕੁਝ ਨੇ ਉਸਨੂੰ “ਲਿਟਿਲ ਪ੍ਰਿੰਸੈਸ” ਕਿਹਾ। ਇੱਕ ਯਜਰਸ ਨੇ ਟਿੱਪਣੀ ਕੀਤੀ, “ਇਸਨੂੰ ਤਕਨਾਲੋਜੀ ਦੀ ਸਹੀ ਵਰਤੋਂ ਕਿਹਾ ਜਾਂਦਾ ਹੈ। ਭਾਵੇਂ ਇਹ ਅਸਲੀ ਹੋਵੇ ਜਾਂ AI, ਕੁੜੀ ਨੇ ਦਿਲ ਜਿੱਤ ਲਏ ਹਨ।” ਇਹ ਵੀ ਪੜ੍ਹੋ: ਵਾਇਰਲ ਵੀਡੀਓ: “ਪਟਕ-ਪਟਕ ਕੇ ਮਾਰਾਂਗਾ, ਮੁੰਬਈ ਵਿੱਚ ਆਟੋ ਡਰਾਈਵਰ ਦੀ ਗੁੰਡਾਗਰਦੀ, ਕੁੜੀਆਂ ਨੂੰ ਸਰੇਆਮ ਦਿੱਤੀ ਧਮਕੀ
ਡਿਜੀਟਲ ਸਟਾਰ ਹੈ ਰਿਧੀ
ਰਿਧੀ ਇੱਕ ਮਸ਼ਹੂਰ ਕਿਡ ਇੰਫਲੂਐਂਸਰ ਹੈ। ਉਸਦਾ ਇੰਸਟਾਗ੍ਰਾਮ ਅਕਾਊਂਟ, @riddhi_little_star, ਉਸਦੇ ਮਾਤਾ-ਪਿਤਾ, ਪ੍ਰਿਯੰਕਾ ਅਤੇ ਰਾਹੁਲਰਾਜ ਸ਼ਿਰਕੰਡੇ ਦੁਆਰਾ ਮੈਨੇਜ ਕੀਤਾ ਜਾਂਦਾ ਹੈ। ਇਸ ਪੰਨੇ ‘ਤੇ ਨਾ ਸਿਰਫ਼ ਡਾਂਸ ਵੀਡੀਓ ਹਨ, ਸਗੋਂ ਬੱਚਿਆਂ ਦੇ ਡੇਵਲਪਮੈਂਟ ਅਤੇ ਪੇਰੇਂਟਿੰਗ ਨਾਲ ਜੁੜੇ ਮਜ਼ੇਦਾਰ ਵੀਡੀਓ ਵੀ ਦੇਖਣ ਨੂੰ ਮਿਲਦੇ ਹਨ।
