Viral Video: ਤੇਦੁਏ ਨੂੰ ਰੇਸਕਿਉ ਕਰ ਰੱਖਿਆ ਸੀ ਪਿੰਜਰੇ ‘ਚ, ਸ਼ਖਸ ਦਾ ਹੱਥ ਫੜ ਕੇ ਕੀਤਾ ਅਜਿਹਾ ਕੰਮ ਵੀਡੀਓ ਹੋਇਆ ਵਾਇਰਲ

Published: 

29 Dec 2024 14:00 PM

Viral Video: ਤੇਦੁਏ ਦੀ ਹਰਕਤ ਨਾ ਸਿਰਫ ਪਿਆਰੀ ਹੈ ਬਲਕਿ ਦਿਲ ਜਿੱਤਣ ਵਾਲਾ ਵੀ ਹੈ। ਇਨ੍ਹਾਂ ਨੂੰ ਅਕਸਰ ਖਤਰਨਾਕ ਜੀਵ ਮੰਨਿਆ ਜਾਂਦਾ ਹੈ ਪਰ ਇਸ ਵੀਡੀਓ 'ਚ ਤੇਦੁਏ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਇਨਸਾਨ ਨੇ ਸੱਚਮੁੱਚ ਹੀ ਇਸ ਦਾ ਦਿਲ ਜਿੱਤ ਲਿਆ ਹੈ। ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।

Viral Video: ਤੇਦੁਏ ਨੂੰ ਰੇਸਕਿਉ ਕਰ ਰੱਖਿਆ ਸੀ ਪਿੰਜਰੇ ਚ, ਸ਼ਖਸ ਦਾ ਹੱਥ ਫੜ ਕੇ ਕੀਤਾ ਅਜਿਹਾ ਕੰਮ ਵੀਡੀਓ ਹੋਇਆ ਵਾਇਰਲ
Follow Us On

ਜੰਗਲ ਦੀ ਦੁਨੀਆ ਵੀ ਘੱਟ ਅਨੌਖੀ ਨਹੀਂ ਹੈ। ਕਈ ਜੰਗਲੀ ਜਾਨਵਰਾਂ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ ਅਤੇ ਉਹਨਾਂ ਦਾ ਮਨੁੱਖਾਂ ਨਾਲ ਮਤਭੇਦ ਰੰਹਿਦਾ ਹੈ। ਪਰ ਕਈ ਵਾਰ ਉਹ ਅਜਿਹੀਆਂ ਹਰਕਤਾਂ ਵੀ ਕਰਦੇ ਹਨ ਜੋ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ। ਅਜਿਹਾ ਹੀ ਕੁਝ ਰੇਸਕਿਉ ਕੀਤੇ ਹੋਏ ਤੇਦੁਏ ਨੇ ਕੀਤਾ ਹੈ। ਅਸਲ ‘ਚ ਤੇਦੁਏ ਨੂੰ ਰੇਸਕਿਉ ਕਰ ਕੇ ਪਿੰਜਰੇ ‘ਚ ਰੱਖਿਆ ਗਿਆ ਸੀ।

ਤੇਦੁਆ ਆਰਾਮ ਮਹਿਸੂਸ ਕਰੇ ਅਤੇ ਉਸ ਨੂੰ ਕੋਈ ਦਿੱਕਤ ਨਾ ਹੋਵੇ ਇਸ ਲਈ ਸ਼ਖਸ ਆਪਣਾ ਹੱਥ ਪਿੰਜਰੇ ਅੰਦਰ ਪਾ ਕੇ ਉਸ ਦੇ ਸਿਰ ਉੱਤੇ ਹੱਥ ਫੇਰਦਾ ਹੈ। ਸ਼ਖਸ ਬਾਰ-ਬਾਰ ਉਸਦੇ ਸਿਰ ਉੱਤੇ ਹੱਥ ਫੇਰਦਾ ਹੈ। ਇਸ ਨਾਲ ਤੇਦੁਆ ਬਹੁਤ ਵਧੀਆ ਮਹਿਸੂਸ ਕਰਦਾ ਹੈ। ਤੇਦੁਆ ਇਸ ਨਾਲ ਇਹਨਾਂ ਜਿਆਦਾ ਖੁਸ਼ ਹੋ ਜਾਂਦਾ ਹੈ ਕਿ ਉਹ ਬਾਰ-ਬਾਰ ਸ਼ਖਸ ਦਾ ਹੱਥ ਫੜਦਾ ਹੈ ਅਤੇ ਆਪਣੇ ਸਿਰ ਉੱਤੇ ਲੈ ਕੇ ਜਾਂਦਾ ਹੈ।

ਉਸ ਨੂੰ ਦੇਖ ਕੇ ਅਜਿਹਾ ਲਗਦਾ ਹੈ ਕਿ ਜਿਵੈਂ ਉਹ ਇਹ ਚਾਹੁੰਦਾ ਹੈ ਕਿ ਸ਼ਖਸ ਉਸ ਦੇ ਸਿਰ ਉੱਤੇ ਪਿਆਰ ਨਾਲ ਹੱਥ ਫੇਰਦਾ ਰਹੇ। ਇਸ ਵੀਡੀਓ ਨੂੰ X ਦੇ ਹੈਂਡਲ @AMAZlNGNATURE ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ- ‘ਰੇਸਕਿਉ ਹੋਏ ਤੇਦੁਏ ਨੂੰ ਸਿਰ ਖੁਰਕਣਾ ਪਸੰਦ ਕਰਦਾ ਹੈ।’ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋਂ- ਬੱਚੇ ਨੇ ਬੋਲਿਆ ਸੰਨੀ ਦਿਓਲ ਦਾ ਡਾਇਲਾਗ, ਦੇਖ ਕੇ ਹੱਸ ਪਏ ਯੂਜ਼ਰਸ

ਇਸ ‘ਤੇ ਕਈ ਯੂਜ਼ਰਸ ਨੇ ਕੁਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ- ਬਿੱਗ ਕੈਟ ਇਸ ਨੂੰ ਬਹੁਤ ਪਸੰਦ ਕਰਦੀ ਹੈ। ਇੱਕ ਹੋਰ ਨੇ ਲਿਖਿਆ- ਇਹ ਬਹੁਤ ਪਿਆਰਾ ਵੀਡੀਓ ਹੈ। ਜਾਨਵਰਾਂ ਨੂੰ ਵੀ ਪਿਆਰ ਦੀ ਲੋੜ ਹੁੰਦੀ ਹੈ। ਤੀਜੇ ਯੂਜ਼ਰ ਨੇ ਲਿਖਿਆ- ਇਹ ਉਸ ਲਈ ਬਹੁਤ ਖੁਸ਼ੀ ਦੀ ਗੱਲ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਬਿੱਲੀ ਦੀ ਪ੍ਰਜਾਤੀ ਇਸ ਤਰ੍ਹਾਂ ਦੀ ਹੁੰਦੀ ਹੈ ਭਾਵੇਂ ਇਹ ਵੱਡੀ ਹੋਵੇ ਜਾਂ ਛੋਟੀ। ਹਾਲਾਂਕਿ, ਤੁਸੀਂ ਇਹ ਦੇਖਣ ਤੋਂ ਬਾਅਦ ਕੀ ਕਹਿਣਾ ਚਾਹੋਗੇ?