Chandigarh Diesel Paratha Reality Check: ਡੀਜ਼ਲ ਨਾਲ ਬਣੇ ਪਰਾਠੇ ਦੀ ਆਖਿਰ ਕੀ ਹੈ ਸਚਾਈ, ਵੀਡੀਓ ਦੇਖ ਕੇ ਜਾਣੋ

Updated On: 

15 May 2024 17:21 PM IST

Chandigarh Diesel Paratha Reality Check: ਬੀਤੇ ਕੁਝ ਦਿਨਾਂ ਵਿੱਚ ਚੰਡੀਗੜ੍ਹ ਦੇ ਜਿਸ ਡੀਜ਼ਲ ਪਰਾਠੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਸੀ, ਅੱਜ ਉਸ ਦੇ ਢਾਬਾ ਮਾਲਕ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮਾਲਕ ਦਾ ਕਹਿਣਾ ਹੈ ਕਿ ਉਹ ਨਾ ਤਾਂ ਕਿਸੇ ਨੂੰ ਅਜਿਹੀ ਚੀਜ਼ ਪਰੋਸ ਰਹੇ ਹਨ ਅਤੇ ਨਾ ਹੀ ਕੋਈ ਅਜਿਹਾ ਪਰਾਠਾ ਖਾਣਾ ਚਾਹੁੰਦਾ ਹੈ।

Chandigarh Diesel Paratha Reality Check: ਡੀਜ਼ਲ ਨਾਲ ਬਣੇ ਪਰਾਠੇ ਦੀ ਆਖਿਰ ਕੀ ਹੈ ਸਚਾਈ, ਵੀਡੀਓ ਦੇਖ ਕੇ ਜਾਣੋ

ਵਾਇਰਲ ਹੋਏ ਸੀ ਚੰਡੀਗੜ੍ਹ ਦੇ ਡੀਜ਼ਲ ਨਾਲ ਬਣੇ ਪਰਾਠੇ, ਢਾਬਾ ਮਾਲਿਕ ਨੇ ਦੱਸੀ ਸਚਾਈ

Follow Us On
ਹਾਲ ਹੀ ‘ਚ ਚੰਡੀਗੜ੍ਹ ਦੇ ਇਕ ਢਾਬੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਵਿੱਚ ਬਬਲੂ ਨਾਂ ਦੇ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਉਹ ਲੋਕਾਂ ਨੂੰ ਵਾਹਨਾਂ ਵਿੱਚ ਵਰਤੇ ਜਾਣ ਵਾਲੇ ਡੀਜ਼ਲ ਦੇ ਡੀਪਫ੍ਰਾਈ ਪਰਾਠੇ ਸਰਵ ਕਰਦੇ ਹਨ ਅਤੇ ਲੋਕ ਇਨ੍ਹਾਂ ਨੂੰ ਖੂਬ ਪਸੰਦ ਵੀ ਕਰਦੇ ਹਨ। ਇਸ ਵੀਡੀਓ ਨੂੰ ਇਕ ਫੂਡ Vlogger ਨੇ ਐਕਸ ‘ਤੇ ਸ਼ੇਅਰ ਕੀਤਾ ਸੀ, ਪਰ ਜਦੋਂ ਵਾਇਰਲ ਕਲਿੱਪ ‘ਤੇ ਲੋਕਾਂ ਨੇ ਇਤਰਾਜ਼ ਜਤਾਉਣਾ ਸ਼ੁਰੂ ਕਰ ਦਿੱਤਾਂ ਤਾਂ ਉਸ ਨੇ ਉਹ ਵੀਡੀਓ ਹੱਟਾ ਦਿੱਤਾ। ਵਾਇਰਲ ਹੋਈ ਕਲਿੱਪ ਵਿੱਚ ਬਬਲੂ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਉਸ ਨੇ ਡੀਜ਼ਲ ਪਰਾਠਾ ਬਣਾਇਆ ਹੈ। ਹੁਣ ਵਾਇਰਲ ਦਾਅਵੇ ਦੀ ਸਚਾਈ ਵੀ ਸਾਹਮਣੇ ਆ ਗਈ ਹੈ। ਢਾਬੇ ਦੇ ਮਾਲਿਕ ਦਾ ਕਹਿਣਾ ਹੈ ਕਿ ਇਹ ਦਾਅਵਾ ਫਰਜ਼ੀ ਹੈ ਅਤੇ ਇਸ ਨੂੰ ਸਿਰਫ਼ Fun ਲਈ ਸ਼ੂਟ ਕੀਤਾ ਗਿਆ ਸੀ। ਪੂਰੇ ਮਾਮਲੇ ‘ਤੇ ਸਫਾਈ ਦਿੰਦੇ ਹੋਏ ਢਾਬਾ ਮਾਲਿਕ ਚੰਨੀ ਸਿੰਘ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਨਿਊਜ਼ ਏਜੰਸੀ ANI ਨਾਲ ਗੱਲਬਾਤ ਦੌਰਾਨ ਕਹਿੰਦੇ ਹਨ ਕਿ ਡੀਜ਼ਲ ਪਰਾਠੇ ਵਰਗੀ ਕੋਈ ਚੀਜ਼ ਹੀ ਨਹੀਂ ਹੈ। ਇਹ ਤਾਂ ਕਾਮਨਸੈਂਸ ਦੀ ਗੱਲ ਹੈ ਕਿ ਕੋਈ ਡੀਜ਼ਲ ਪਰਾਠਾ ਕਿਵੇਂ ਕੋਈ ਖਾ ਸਕਦਾ ਹੈ, ਅਤੇ ਨਾ ਹੀ ਅਸੀਂ ਅਜਿਹੀ ਚੀਜ਼ ਕਿਸੇ ਨੂੰ ਸਰਵ ਕਰਦੇ ਹਾਂ। ਢਾਬਾ ਮਾਲਕ ਨੇ ਅੱਗੇ ਕਿਹਾ ਕਿ ਇਹ ਵੀਡੀਓ Vlogger ਵੱਲੋਂ ਸਿਰਫ ਮਨੋਰੰਜਨ ਦੇ ਉਦੇਸ਼ ਲਈ ਬਣਾਇਆ ਗਿਆ ਸੀ ਅਤੇ ਜਦੋਂ Vlogger ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਇਸ ਲਈ ਮੁਆਫੀ ਵੀ ਮੰਗ ਲਈ। ਇਹ ਵੀ ਪੜ੍ਹੋ- ਬਾਂਦਰ ਦੀ ਸਮਝਦਾਰੀ ਨੇ ਜਿੱਤ ਲਿਆ ਲੋਕਾਂ ਦਾ ਦਿਲ, ਦੇਖੋ ਵਾਇਰਲ ਵੀਡੀਓ

‘ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਨਹੀਂ ਖੇਡਦੇ’

ਢਾਬਾ ਮਾਲਕ ਨੇ ਡੀਜ਼ਲ ਵਿੱਚ ਬਣੇ ਪਰਾਠੇ ਦੇ ਵਾਇਰਲ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਭਰੋਸਾ ਦਿੱਤਾ ਕਿ ਉਸ ਦੇ ਢਾਬੇ ‘ਤੇ ਸਿਰਫ਼ ਸਿਹਤਮੰਦ ਭੋਜਨ ਹੀ ਪਰੋਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਦੀ ਜ਼ਿੰਦਗੀ ਨਾਲ ਨਹੀਂ ਖੇਡਦੇ। ਢਾਬੇ ‘ਤੇ ਸਿਰਫ਼ ਖਾਣ ਵਾਲੇ ਤੇਲ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਅਸੀਂ ਲੰਗਰ ਵੀ ਸੇਵਾ ਵੀ ਕਰਦੇ ਹਾਂ। ਹੁਣ ਦੇਖੋ ਉਹ ਵੀਡੀਓ, ਜਿਸ ਨੇ ਸੋਸ਼ਲ ਮੀਡੀਆ ‘ਤੇ ਖੂਬ ਹੰਗਾਮਾ ਮਚਾਇਆ ਸੀ।