Viral Dance Video: ‘ਯੂਪੀ ਵਾਲਾ ਠੁਮਕਾ ਲਗਾਊਂ’ ਗੀਤ ‘ਤੇ ਅਧਿਆਪਕ ਤੇ ਵਿਦਿਆਰਥੀ ਨੇ ਮਿਲਾਈ ਗਜ਼ਬ ਦੀ ਤਾਲ, ਵੀਡੀਓ ਵੇਖ ਕੇ ਫੈਨਜ਼ ਹੋਏ ਲੋਕ
Viral Dance Video: ਓਪੀ ਜਿੰਦਲ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਅਤੇ ਅਧਿਆਪਕ ਦੀ 'ਯੂਪੀ ਵਾਲਾ ਠੁਮਕਾ ਲਗਾਓ...' ਗੀਤ 'ਤੇ ਡਾਂਸ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲੋਕ ਦੋਵਾਂ ਦੇ ਡਾਂਸ ਸਟੈਪਸ ਦੀ ਖੂਬ ਤਾਰੀਫ ਕਰ ਰਹੇ ਹਨ।
ਛੱਤੀਸਗੜ੍ਹ ਦੀ ਓਪੀ ਜਿੰਦਲ ਯੂਨੀਵਰਸਿਟੀ ਦੀ ਇੱਕ ਵਾਇਰਲ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਵੀਡੀਓ ‘ਚ ਗੋਵਿੰਦਾ ਦੇ ਮਸ਼ਹੂਰ ਬਾਲੀਵੁੱਡ ਗੀਤ ‘ਯੂਪੀ ਵਾਲਾ ਠਮਕਾ ਲਗਾਓ…’ ‘ਤੇ ਵਿਦਿਆਰਥੀ ਅਤੇ ਅਧਿਆਪਕ ਇਕੱਠੇ ਡਾਂਸ ਕਰ ਰਹੇ ਹਨ। ਵੀਡੀਓ ਨੂੰ ਇੰਸਟਾਗ੍ਰਾਮ ‘ਤੇ @iamadarshag ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 60 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਕਰੀਬ 10 ਲੱਖ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ।
ਵੀਡੀਓ ਦੀ ਸ਼ੁਰੂਆਤ ‘ਚ ਵਿਦਿਆਰਥੀ ਡਾਂਸ ਸਟੈਪ ਦਿਖਾਉਂਦੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਅਧਿਆਪਕ ਉਸਨੂੰ ਰੋਕਦਾ ਹੈ ਅਤੇ ਫਿਰ ਵਿਦਿਆਰਥੀ ਦੇ ਨਾਲ ਉਸਦੇ ਸਟੈਪਸ ਪੂਰੀ ਤਰ੍ਹਾਂ ਨਾਲ ਮੈਚ ਕਰਦੇ ਹੋਏ, ਪੂਰੇ ਜੋਸ਼ ਵਿੱਚ ਸਟੇਜ ‘ਤੇ ਉਸਦੇ ਨਾਲ ਨੱਚਣਾ ਸ਼ੁਰੂ ਕਰ ਦਿੰਦਾ ਹੈ। ਮੈਚਿੰਗ ਕਾਲੀਆਂ ਕਮੀਜ਼ਾਂ ਅਤੇ ਪੈਂਟਾਂ ਵਿੱਚ ਇਸ ਗੁਰੂ-ਚੇਲੇ ਦੀ ਜੋੜੀ ਨੇ ਸਟੇਜ ਨੂੰ ਅੱਗ ਲਾ ਦਿੱਤੀ। ਦੋਵਾਂ ਨੇ ਨਾ ਸਿਰਫ ਆਪਣੇ ਆਊਟਫਿਟਸ ਨੂੰ ਮੈਚ ਕੀਤਾ, ਸਗੋਂ ਹਰ ਡਾਂਸ ਸਟੈਪ ਨੂੰ ਵੀ ਖੂਬ ਪ੍ਰਦਰਸ਼ਿਤ ਕੀਤਾ, ਉਨ੍ਹਾਂ ਦੇ ਡਾਂਸ ਨੂੰ ਦੇਖ ਕੇ ਉੱਥੇ ਮੌਜੂਦ ਹਰ ਵਿਅਕਤੀ ਨੇ ਤਾੜੀਆਂ ਵਜਾਈਆਂ ਅਤੇ ਉਨ੍ਹਾਂ ਦੀ ਤਾਰੀਫ ਕੀਤੀ। ਵੀਡੀਓ ‘ਚ ਸਭ ਤੋਂ ਖਾਸ ਪਲ ਉਦੋਂ ਆਉਂਦਾ ਹੈ ਜਦੋਂ ਟੀਚਰ ਪ੍ਰਦਰਸ਼ਨ ਦੇ ਵਿਚਕਾਰ ਕਾਲੇ ਸਨਗਲਾਸ ਪਹਿਨਦੇ ਹਨ, ਜਿਸ ਕਾਰਨ ਉੱਥੇ ਮੌਜੂਦ ਭੀੜ ਜੋਸ਼ ਨਾਲ ਤਾੜੀਆਂ ਮਾਰਨ ਲੱਗ ਜਾਂਦੀ ਹੈ।
ਇਹ ਵੀ ਪੜ੍ਹੋ- 27 ਦੇਸ਼ ਘੁੰਮ ਆਏ ਦੋ ਦੋਸਤ, ਉਹ ਵੀ ਸਿਰਫ਼ 6 ਲੱਖ ਰੁਪਏ ਵਿੱਚ, ਜਾਣੋ ਕਿਵੇਂ?
ਇਹ ਵੀ ਪੜ੍ਹੋ
ਵੀਡੀਓ ‘ਤੇ ਯੂਜ਼ਰਸ ਨੇ ਕਮੈਂਟ ਸੈਕਸ਼ਨ ‘ਚ ਟੀਚਰ ਦੇ ਸ਼ਾਨਦਾਰ ਡਾਂਸ ਸਟੈਪਸ ਦੀ ਤਾਰੀਫ ਕੀਤੀ। ਇੱਕ ਉਪਭੋਗਤਾ ਨੇ ਟਿੱਪਣੀ ਕੀਤੀ, “ਅਧਿਆਪਕ ਨੇ ਸੱਚਮੁੱਚ ਕਮਾਲ ਕਰ ਦਿੱਤਾ,” ਜਦਕਿ ਦੂਜੇ ਨੇ ਕਿਹਾ, “ਮੈਂ ਵੀ ਇਸ ਤਰ੍ਹਾਂ ਦੇ ਕਾਲਜ ਜਾਣਾ ਚਾਹੁੰਦਾ ਹਾਂ।” ਬਹੁਤ ਸਾਰੇ ਯੂਜ਼ਰਸ ਅਧਿਆਪਕ ਦੇ ਸਵੈਗ ਦੀ ਤਾਰੀਫ਼ ਕਰ ਰਹੇ ਹਨ, ਇੱਕ ਹੋਰ ਯੂਜ਼ਰ ਨੇ ਕਿਹਾ, “ਡਾਂਸ ਅਤੇ ਸਵੈਗ ਨਾਲ ਪੂਰੇ ਸ਼ੋਅ ਦੀ ਲਾਈਮਲਾਈਟ ਲੈ ਲਈ।” ਇੱਕ ਹੋਰ ਨੇ ਕਿਹਾ ਕਿ ਆਖ਼ਰ ਗੁਰੂ ਗੁਰੂ ਹੁੰਦਾ ਹੈ ਅਤੇ ਚੇਲਾ ਚੇਲਾ ਹੁੰਦਾ ਹੈ। ਇਸ ਅਧਿਆਪਕ-ਵਿਦਿਆਰਥੀ ਜੋੜੀ ਦੇ ਹਰ ਡਾਂਸ ਨੇ ਪੂਰੇ ਇੰਟਰਨੈੱਟ ਦਾ ਦਿਲ ਜਿੱਤ ਲਿਆ।