Viral Video: ਅੰਕਲ ਨੇ ਇਕਦਮ ਬਣਾਇਆ ਅਜਿਹਾ ਮਾਹੌਲ, ਤੁਸੀਂ ਵੀ ਵੀਡੀਓ ਦੇਖ ਕੇ ਲੱਗ ਜਾਓਗੇ ਨੱਚਣ
Viral Video: ਇਕ ਵੀਡੀਓ ਇਨੀਂ ਦਿਨੀਂ ਚਰਚਾ ਵਿੱਚ ਹੈ। ਲੋਕ ਨਾ ਸਿਰਫ਼ ਇਸ ਨੂੰ ਦੇਖ ਰਹੇ ਹਨ ਸਗੋਂ ਵੱਧੇ ਪੱਧਰ 'ਤੇ ਸ਼ੇਅਰ ਵੀ ਕਰ ਰਹੇ ਹਨ। ਇਸ ਨੂੰ ਸੋਸ਼ਲ ਮੀਡੀਆ 'ਤੇ ਲੋਕ ਕਾਫੀ ਪਸੰਦ ਵੀ ਕਰ ਰਹੇ ਹਨ। ਵੀਡੀਓ ਦੇਖ ਕੇ ਤੁਹਾਨੂੰ ਵੀ ਕਾਫੀ ਮਜ਼ਾ ਆਵੇਗਾ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। Malayali_Santa ਨਾਮ ਦੇ ਇੱਕ ਅਕਾਊਂਟ ਤੋਂ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 21 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ।
ਤੁਸੀਂ ਦਿਨ ਵਿੱਚ ਇੱਕ ਜਾਂ ਦੋ ਵਾਰ ਸੋਸ਼ਲ ਮੀਡੀਆ ਤਾਂ ਜ਼ਰੂਰ ਦੇਖਦੇ ਹੀ ਹੋਵੋਗੇ। ਅੱਜਕੱਲ੍ਹ ਲੋਕਾਂ ਲਈ ਇੰਸਟਾਗ੍ਰਾਮ, ਟਵਿੱਟਰ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਐਕਟਿਵ ਰਹਿਣਾ ਅੱਜਕੱਲ੍ਹ ਬਹੁਤ ਹੀ ਵੱਧ ਗਿਆ ਹੈ। ਤੁਸੀਂ ਵੀ ਜ਼ਰੂਰ ਇਸ ਨੂੰ ਚਲਾ ਰਹੇ ਹੋਵੋਗੇ ਅਤੇ ਜੇਕਰ ਅਜਿਹਾ ਹੈ, ਤਾਂ ਦਿਨ ਵੇਲੇ ਵਾਇਰਲ ਹੋਣ ਵਾਲੀਆਂ ਵੀਡੀਓਜ਼ ਤੁਹਾਡੀ ਫੀਡ ‘ਤੇ ਆਉਂਦੀਆਂ ਹੀ ਹੋਣਗੀਆਂ। ਲੜਾਈ-ਝਗੜੇ, ਜੁਗਾੜ, ਸਟੰਟ, ਅਜੀਬੋ-ਗਰੀਬ ਗਤੀਵਿਧੀਆਂ ਸਮੇਤ ਹਰ ਤਰ੍ਹਾਂ ਦੇ ਵੀਡੀਓ ਵਾਇਰਲ ਹੋ ਜਾਂਦੇ ਹਨ। ਇਸ ਤੋਂ ਇਲਾਵਾ ਡਾਂਸ ਦੇ ਵੀਡੀਓ ਵੀ ਵਾਇਰਲ ਹੁੰਦੇ ਹਨ। ਫਿਲਹਾਲ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਚਾਚਾ ਘਰ ਦੇ ਬਾਹਰ ਕੁਰਸੀ ‘ਤੇ ਬੈਠੇ ਹਨ। ਉੱਥੇ Santa ਦੀ ਕੈਪ ਪਹਿਨੀ ਇੱਕ ਵਿਅਕਤੀ ਚਾਚੇ ਨੂੰ ਮੋਮਬੱਤੀ ਦਿਖਾ ਰਿਹਾ ਹੈ। ਉਦੋਂ ਹੀ ਇੱਕ ਵਿਅਕਤੀ ਉਨ੍ਹਾਂ ਦੇ ਨੇੜੇ ਆਉਂਦਾ ਹੈ ਅਤੇ ਨੱਚਣਾ ਸ਼ੁਰੂ ਕਰ ਦਿੰਦਾ ਹੈ। ਉਸ ਨੇ Santa ਦੇ ਕੱਪੜੇ ਪਹਿਨੇ ਹੋਏ ਹਨ। ਉਸ ਨੂੰ ਦੇਖ ਕੇ ਚਾਚਾ ਅਚਾਨਕ ਕੁਰਸੀ ਤੋਂ ਉੱਠ ਜਾਂਦਾ ਹੈ ਅਤੇ ਆਪਣੇ ਅਨੋਖੇ ਅੰਦਾਜ਼ ਵਿਚ ਨੱਚਣਾ ਸ਼ੁਰੂ ਕਰ ਦਿੰਦਾ ਹੈ। ਉਹ ਰੀਜਨਲ ਗੀਤ ‘ਤੇ ਵਾਈਬ ਮੈਚ ਕਰਨ ਲੱਗ ਜਾਂਦੇ ਹਨ। ਉਨ੍ਹਾਂ ਦੀ ਪਤਨੀ ਬਾਹਰ ਆ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਨਹੀਂ ਰੁਕਦਾ।
View this post on Instagram
ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬੈਨ ਕਰਾ ਦੇਵਾਂਗਾ ਐਗਜ਼ਾਮ, ਐਕਟਿੰਗ ਕਰ ਰਹੇ ਬੱਚੇ ਦਾ ਫੁੱਟਿਆ ਗੁੱਸਾ
ਇਹ ਵੀ ਪੜ੍ਹੋ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ, ਉਸਨੂੰ Malayali_Santa ਨਾਮ ਦੇ ਇੱਕ ਅਕਾਊਂਟ ਤੋਂ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 21 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ- Vibe ਲਈ ਕੋਈ ਉਮਰ ਸੀਮਾ ਨਹੀਂ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ- The Vibe is there. ਤੀਜੇ ਯੂਜ਼ਰ ਨੇ ਲਿਖਿਆ- ਅੰਕਲ ਰੌਕ, ਆਂਟੀ ਸ਼ੌਕ। ਇਕ ਹੋਰ ਯੂਜ਼ਰ ਨੇ ਲਿਖਿਆ- ਉਹ ਆਪਣੀ ਪਤਨੀ ਦੇ ਪਿੰਜਰੇ ਤੋਂ ਬਾਹਰ ਸੀ।