ਠੰਡ ‘ਚ ਮਸਤੀ ਕਰਨਾ ਸ਼ਖਸ ਨੂੰ ਪੈ ਗਿਆ ਭਾਰੀ, 100 ਮੀਟਰ ਤੱਕ ਬਰਫ ‘ਤੇ ਫਿਸਲਿਆ, ਵੀਡੀਓ ਦੇਖ ਕੇ ਤੁਹਾਡਾ ਨਹੀਂ ਰੁਕੇਗਾ ਹਾਸਾ
ਇਨ੍ਹਾਂ ਦਿਨਾਂ ਵਿੱਚ ਕਾਫੀ ਬਰਫਬਾਰੀ ਹੋ ਰਹੀ ਹੈ। ਜਿਸ ਕਾਰਨ ਲੋਕ ਬਰਫਬਾਰੀ ਦਾ ਆਨੰਦ ਲੈ ਰਹੇ ਹਨ। ਇਸ ਦੌਰਾਨ ਇੱਕ ਵਿਅਕਤੀ ਨੂੰ ਬਰਫ ਵਿੱਚ ਮਸਤੀ ਕਰਨਾ ਥੋੜ੍ਹਾ ਮਹਿੰਗਾ ਪੈ ਗਿਆ। ਬਰਫ਼ ਵਿੱਚ ਉਚਾਈ ਤੋਂ ਵਿਅਕਤੀ ਥੱਲੇ ਫਿਸਲ ਗਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਕਿਉਂਕਿ ਇਹ ਵੀਡੀਓ ਕਾਫੀ ਮਜ਼ੇਦਾਰ ਹੈ। ਤੁਸੀਂ ਵੀ ਇਸ ਨੂੰ ਦੇਖ ਕੇ ਆਪਣਾ ਹਾਸਾ ਨਹੀਂ ਰੋਕ ਪਾਓਗੇ।
Pic Credit: Instagram- shabdvini
ਲੋਕਾਂ ਨੇ ਲਏ ਮਜ਼ੇ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਵੀ ਦੇਖਣ ਨੂੰ ਮਿਲ ਰਹੇ ਹਨ। ਇੱਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ- ਜੇਕਰ ਮੈਂ ਇਸ ਦੀ ਥਾਂ ਹੁੰਦਾ ਤਾਂ ਸ਼ਰਮ ਨਾਲ ਮਰ ਹੀ ਜਾਂਦਾ। ਇੱਕ ਹੋਰ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ- ਉਸ ਦੇ ਪਿਆਰ ਵਿੱਚ ਮੈਂ ਵੀ ਐਵੇਂ ਹੀ ਡਿੱਗਿਆ ਸੀ। ਇੱਕ ਦੂਜੇ ਯੂਜ਼ਰ ਨੇ ਕੁਮੈਂਟ ਕਰ ਕੇ ਲਿਖਿਆ- ਇਹ ਬੰਦਾ ਹੁਣ ਬਰਫ਼ ਦੇਖਣ ਕਦੇ ਵੀ ਨਹੀਂ ਜਾਵੇਗਾ। ਹਰ ਯੂਜ਼ਰਸ ਨੇ ਮਜ਼ੇ ਲੈਂਦੇ ਹੋਏ ਲਿਖਿਆ- ਕਿਹੜੀ ਟ੍ਰੈਨ ਹੈ ਬਹੁਤ ਫਾਸਟ ਭੱਜ ਰਹੀ ਹੈ।Loading...
Unable to load recommendations.
Follow Us
