ਪੈਦਾ ਹੁੰਦੇ ਹੀ ਗੁੱਸੇ ‘ਚ ਲਾਲ ਹੋ ਗਈ ਬੱਚੀ, ਹੁਣ ਹੋਈ ਤਿੰਨ ਸਾਲਾ ਦੀ, ਵੇਖੋ ਤਸਵੀਰ

Published: 

02 Dec 2023 14:43 PM

ਕੁੱਝ ਸਾਲ ਪਹਿਲਾਂ ਇੱਕ ਬੱਚੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ,ਜਿਸ ਵਿੱਚ ਪੈਦਾ ਹੋਣ ਦੇ ਤੁਰੰਤ ਬਾਅਦ ਗੁੱਸੇ ਵਿੱਚ ਲਾਲ ਦਿਖਾਈ ਦਿੱਤੀ ਸੀ। ਹੁਣ ਇਹ ਬੱਚੀ ਤਿੰਨ ਸਾਲ ਦੀ ਹੋ ਗਈ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਬੱਚੀ ਹੁਣ ਕਿੱਥੇ ਹੈ? ਇਸ ਦੀ ਮਾਂ ਦਾ ਕੀ ਨਾਂਅ ਹੈ?

ਪੈਦਾ ਹੁੰਦੇ ਹੀ ਗੁੱਸੇ ਚ ਲਾਲ ਹੋ ਗਈ ਬੱਚੀ, ਹੁਣ ਹੋਈ ਤਿੰਨ ਸਾਲਾ ਦੀ, ਵੇਖੋ ਤਸਵੀਰ
Follow Us On

ਕਿਸੇ ਨਾ ਕਿਸੇ ਗੱਲ ‘ਤੇ ਬੱਚਿਆਂ ਨੂੰ ਗੁੱਸਾ ਆਉਣਾ ਆਮ ਗੱਲ ਹੈ ਪਰ ਸੋਚੋ ਜੇ ਕਿਸੇ ਬੱਚੇ ਨੂੰ ਪੈਦਾ ਹੁੰਦੇ ਹੀ ਗੁੱਸਾ ਆ ਜਾਵੇ। ਜੀ ਹਾਂ ਕੁੱਝ ਸਾਲ ਪਹਿਲਾਂ ਇੱਕ ਅਜਿਹੀ ਹੀ ਬੱਚੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ ਅਤੇ ਅਜੇ ਵੀ ਉਸ ਤਸਵੀਰ ਦਾ ਇਸਤੇਮਾਲ ਲੋਕ ਮੀਮਸ ਦੇ ਤੌਰ ‘ਤੇ ਕਰਦੇ ਹਨ। ਬੱਚੀ ਨੂੰ ‘Grumpy Baby’ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਇਸ ਬੱਚੀ ਦਾ ਅਸਲੀ ਨਾਮ ਕੀ ਹੈ,ਜੋ ਪੈਦਾ ਹੋਣ ਦੇ ਕੁੱਝ ਸਮੇਂ ਬਾਅਦ ਹੀ ਵਾਇਰਲ ਹੋ ਗਈ ਸੀ?

ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੀ ਨੂੰ ਡਾਕਟਰ ਨੇ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਹੈ ਅਤੇ ਉਸ ਦੇ ਚਿਹਰੇ ‘ਤੇ ਪੂਰੀ ਤਰ੍ਹਾਂ ਨਾਲ ਚਿੜਚਿੜਾਪਨ ਹੈ। ਲੈਡਬਾਇਬਲ ਦੀ ਰਿਪੋਰਟ ਮੁਤਾਬਕ,13 ਫਰਵਰੀ 2020 ਨੂੰ ਬ੍ਰਾਜੀਲ ਵਿੱਚ ਛੋਟੀ ਬੱਚੀ ਇਸਾਬੇਲਾ ਰੋਚਾ ਦਾ ਜਨਮ ਹੋਇਆ ਸੀ,ਪਰ ਜਦੋਂ ਉਸ ਦਾ ਜਨਮ ਹੋਇਆ ਉਹ ਰੋਈ ਨਹੀਂ ਸਗੋਂ ਡਾਕਟਰ ਨੂੰ ਦੇਖ ਕੇ ਉਹ ਗੁੱਸੇ ਵਿੱਚ ਆ ਗਈ ,ਜੋ ਫਿਰ ਵਾਇਰਲ ਮੀਮ ਬਣ ਗਿਆ। ਹਾਲਾਂਕਿ ਥੋੜੀ ਦੇਰ ਬਾਅਦ ਉਹ ਰੋਣ ਲੱਗੀ।

ਬੱਚੀ ਦੀ ਮਾਂ ਨੇ ਕੀ ਕਿਹਾ?

ਹੁਣ ਇਹ ਬੱਚੀ ਤਿੰਨ ਸਾਲ ਦੀ ਹੋ ਗਈ ਹੈ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਉਸਦੀ ਬੇਟੀ ਹੁਣ ਸਮਾਰਟ ਹੈ। ਮਾਂ ਡਾਇਨਾ ਬਾਰਬੋਸਾ ਨੇ ਇਸਾਬੇਲਾ ਦੀ ਤਸਵੀਰਾਂ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਹੁਣ ਉਹ ਤਿੰਨ ਸਾਲ ਦੀ ਹੋ ਗਈ ਹੈ। ਇਸਾਬੇਲਾ ਦੀ ਮਾਂ ਨੇ ਕਿਹਾ ਕਿ ਪਰਿਵਾਰ ਨੇ ਵੀ ਨਹੀਂ ਸੋਚਿਆ ਸੀ ਕਿ ਆਪਰੇਸ਼ਨ ਰੂਮ ਦੀ ਤਸਵੀਰ ਉਨ੍ਹਾਂ ਦੀ ਕੁੜੀ ਨੂੰ ਪਾਪੁਲਰ ਕਰ ਦਵੇਗਾ।

ਰਿਪੋਰਟਸ ਦੇ ਮੁਤਾਬਕ,ਇਸਾਬੇਲਾ ਦਾ ਆਪਣਾ ਇੰਸਟਾਗ੍ਰਾਮ ਅਕਾਊਂਟ ਹੈ,ਜਿਸ ‘ਤੇ ਉਨ੍ਹਾਂ ਦੀ ਮਾ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੀ ਹੁਣ ਕਿੰਨ੍ਹੀ ਬਦਲ ਗਈ ਹੈ। ਉਸ ਨੂੰ ਦੇਖ ਕੇ ਹੁਣ ਯਕੀਨ ਨਹੀਂ ਹੁੰਦਾ ਕਿ ਇਹ ਉਹ ਹੀ ਬੱਚੀ ਹੈ ਜੋ ਡਾਕਟਰ ਨੂੰ ਦੇਖ ਕੇ ਗੁੱਸੇ ਵਿੱਚ ਆ ਗਈ ਹੈ।