Pic Credit:x
ਅੱਜਕਲ ਹਰ ਕੋਈ ਫੈਮਸ ਹੋਣਾ ਚਾਹੁੰਦਾ ਹੈ। ਇਹ ਹੀ ਕਾਰਨ ਹੈ ਕਿ ਲੋਕ ਕਦੇ ਵੀ ਕਿੱਥੇ ਵੀ ਵੀਡੀਓਜ਼ ਬਨਾਉਣਾ ਸ਼ੁਰੂ ਕਰ ਦਿੰਦੇ ਹਨ। ਇਹ ਵੀਡੀਓਜ਼ ਅਜਿਹੀ ਹੁੰਦੇ ਹਨ। ਜਿਨ੍ਹਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਦੇ ਦਿਨਾਂ ਵਿੱਚ ਵੀ ਇੱਕ ਵਿਅਕਤੀ ਦੀ ਵੀਡੀਓ ਕਾਫੀ ਚਰਚਾ ਵਿੱਚ ਹੈ। ਜਿਸ ਵਿੱਚ ਉਹ ਏਅਰ ਹੋਸਟੇਸ ਦੇ ਨਾਲ ਫਲਰਟ ਕਰਦਾ ਦਿਖਾਈ ਦੇ ਰਿਹਾ ਹੈ। ਉਂਝ ਤਾਂ ਕਿਸੇ ਲਈ ਆਪਣਾ ਇੰਟਰੈਸਟ ਜਤਾਉਣ ਲਈ ਫਲਰਟਿੰਗ ਕਾਫੀ ਪਾਵਰਫੁੱਲ ਤਰੀਕਾ ਮੰਨਿਆ ਜਾਂਦਾ ਹੈ। ਭਾਵੇਂ ਤੁਸੀਂ ਕਿਸੇ ਵਿਅਕਤੀ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਆਉਣਾ ਚਾਹੁੰਦੇ ਹੋ ਜਾਂ ਜਿਸ ਨਾਲ ਪਿਆਰ ਕਰਦੇ ਹੋ ਜਾਂ ਜਿਸ ਨੂੰ ਕੁੱਝ ਸਮੇਂ ਪਹਿਲਾਂ ਹੀ ਮੁਲਾਕਾਤ ਹੋਈ ਹੋਵੇ ਫਲਰਟਿੰਗ ਵਿੱਚ ਚੰਗਾ ਸਾਬਿਤ ਹੋਣਾ ਗੇਮ ਚੈਂਜਰ ਹੋ ਸਕਦਾ ਹੈ।
ਇਹ ਇੱਕ ਹੈਲਦੀ ਤਰੀਕਾ ਹੈ ਜਿਸ ਨਾਲ ਤੁਸੀਂ ਕਿਸੇ ਨਾਲ ਵੀ ਗੱਲਬਾਤ ਦੀ ਸ਼ੁਰੂਆਤ ਕਰ ਸਕਦੇ ਹੋ ਪਰ ਕੁੱਝ ਲੋਕ ਕੁੜੀਆਂ ਲਈ ਚੀਪ ਲਾਈਂਸ ਦਾ ਇਸਤੇਮਾਲ ਕਰ ਕੇ ਇੰਪਰੈਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲ ਹੀ ਵਿੱਚ ਇੱਕ ਸ਼ਖਸ ਨੇ ਵੀ ਅਜਿਹਾ ਹੀ ਕੀਤਾ ਹੈ। ਉਸ ਨੇ ਫਲਾਈਟ ਦੇ ਅੰਦਰ ਇੱਕ ਏਅਰ ਹੋਸਟੇਸ ਨਾਲ ਫਲਰਟ ਕੀਤਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੇ ਹਾਸੇ ਤੇ ਕੰਟਰੋਲ ਨਹੀਂ ਕਰ ਪਾਓਗੇ।
ਵਾਇਰਲ ਹੋ ਰਿਹਾ ਵੀਡੀਓ ਕਿਸੇ ਨਿੱਜੀ ਫਲਾਇਟ ਦਾ ਲੱਗ ਰਿਹਾ ਹੈ। ਇਸ ਦੌਰਾਨ ਇੱਕ ਵਿਅਕਤੀ ਏਅਰ ਹੋਸਟੇਸ ਨੂੰ ਬੁਲਾਉਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ- ਤੁਸੀਂ ਜਾ ਰਹੇ ਸੀ ਤਾਂ ਤੁਹਾਡਾ ਇਹ ਟੀਸ਼ੂ ਡਿੱਗ ਗਿਆ। ਉਸ ਨੇ ਨੈਪਕਿਨ ‘ਤੇ ਦਿਲ ਬਣਾਇਆ ਹੋਇਆ ਸੀ। ਇਹ ਦੇਖਣ ਤੋਂ ਬਾਅਦ ਏਅਰ ਹੋਸਟੇਸ ਹੱਸਣ ਲੱਗ ਜਾਂਦੀ ਹੈ। ਇਸ ਦੌਰਾਨ ਵਿਅਕਤੀ ਕਹਿੰਦਾ ਹੈ ਕਿ ਮੈਨੂੰ ਇੱਕ ਗਿਲਾਸ ਪਾਣੀ ਮਿਲੇਗਾ। ਇਸ ਤੇ ਉਹ ਕਹਿੰਦੀ ਹੈ ਕਿ ਫਲਾਈਟ ਦੇ ਦੌਰਾਨ ਮਿਲੇਗਾ। ਵਿਅਕਤੀ ਫਿਰ ਬੋਲਦਾ ਹੈ ਕਿ – ਜੇਕਰ ਤੁਸੀਂ ਦੇਵੋਗੇ ਤਾਂ ਪਾਣੀ ਕੀ ਜਹਿਰ ਵੀ ਪੀ ਜਾਵਾਂਗਾ। ਇਹ ਸੁਣ ਕੇ ਉਹ ਗੋਲ ਕਰਨ ਲੱਗਦੀ ਹੈ ਅਤੇ ਉੱਥੋਂ ਚੱਲੀ ਜਾਂਦੀ ਹੈ।
ਇਹ ਵੀਡੀਓ ਐਕਸ ‘ਤੇ @HasnaZaruriHai ਨਾਮ ਦੇ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਵਿਅਕਤੀ ਪੇਸ਼ੇ ਤੋਂ ਇੱਕ Youtuber ਹੈ। ਜਿਸਦਾ ਨਾਮ ਸ਼ਿਵਮ ਸਿੰਘ ਰਾਜਪੂਤ ਹੈ। ਹਾਲਾਂਕਿ ਇਹ ਵੀਡੀਓ ਕਿੱਥੋ ਦਾ ਹੈ ਇਸ ਦੀ ਕੋਈ ਜਾਣਕਾਰੀ ਸਾਡੇ ਕੋਲ ਨਹੀਂ ਹੈ।