OMG: ਚੀਨ ਦੇ ਇਸ ਫੂਡ ਟਰੈਂਡ ਨੇ ਉਡਾਏ ਪਬਲਿਕ ਦੇ ਹੋਸ਼, ਗ੍ਰਿਲਡ ਆਇਸ ਕਿਊਬ 'ਤੇ ਲਾਲ ਮਿਰਚਾਂ ਪਾ ਕੇ ਖਾ ਰਹੇ ਲੋਕ | Trending China fast food spicy ice cubes video goes viral on internet know full news in Punjabi Punjabi news - TV9 Punjabi

OMG! : ਚੀਨ ਦੇ ਇਸ ਫੂਡ ਟਰੈਂਡ ਨੇ ਉਡਾਏ ਲੋਕਾਂ ਦੇ ਹੋਸ਼, ਗ੍ਰਿਲਡ ਆਈਸ ਕਿਊਬ ‘ਤੇ ਮਿਰਚ-ਧਨੀਆ ਛਿੜਕ ਕੇ ਖਾ ਰਹੇ ਲੋਕ

Updated On: 

12 Feb 2024 16:13 PM

Viral Video: ਚੀਨ ਵਿੱਚ ਸਨੈਕਸ ਦਾ ਇੱਕ ਨਵਾਂ ਟਰੈਂਡ ਚੱਲ ਰਿਹਾ ਹੈ,ਜੋ ਇੰਟਰਨੈੱਟ 'ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਇੱਥੇ ਲੋਕ ਬਰਫ਼ ਨੂੰ ਗ੍ਰਿਲ ਕਰਨ ਤੋਂ ਬਾਅਦ ਉਸਨੂੰ ਸਨੈਕਸ ਵਾਂਗ ਸਪਾਇਸੀ ਬਣਾ ਕੇ ਮਜੇ ਨਾਲ ਖਾ ਰਹੇ ਹਨ। ਇਸ ਡਿਸ਼ ਦੀ ਕੀਮਤ ਚੀਨ ਵਿੱਚ ਕਰੀਬ 170 ਰੁਪਏ ਪਰ ਪਲੇਟ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

OMG! : ਚੀਨ ਦੇ ਇਸ ਫੂਡ ਟਰੈਂਡ ਨੇ ਉਡਾਏ ਲੋਕਾਂ ਦੇ ਹੋਸ਼, ਗ੍ਰਿਲਡ ਆਈਸ ਕਿਊਬ ਤੇ ਮਿਰਚ-ਧਨੀਆ ਛਿੜਕ ਕੇ ਖਾ ਰਹੇ ਲੋਕ

ਚੀਨ 'ਚ ਗ੍ਰਿਲਡ ਆਇਸ ਕਿਊਬ 'ਤੇ ਲਾਲ ਮਿਰਚਾਂ ਪਾ ਕੇ ਖਾ ਰਹੇ ਲੋਕ

Follow Us On

ਦੁਨੀਆ ਭਰ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਨਵੇਂ-ਨਵੇਂ ਐਕਸਪੈਰੀਮੇਂਟ ਅਤੇ ਟ੍ਰੈਂਡ ਚੱਲ ਰਹੇ ਹਨ। ਜਿਨ੍ਹਾਂ ਨੂੰ ਲੋਕ ਖੂਬ ਟ੍ਰਾਈ ਕਰਦੇ ਹਨ। ਪਰ ਚੀਨ ਵਿੱਚ ਇਸ ਸਮੇਂ ਅਜੀਬ ਤਰ੍ਹਾਂ ਦਾ ਫੂਡ ਟਰੈਂਡ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਲੋਕ ਬਰਫ਼ ਨੂੰ ਸਨੈਕਸ ਦੀ ਤਰ੍ਹਾਂ ਖਾ ਰਹੇ ਹਨ। ਹੁਣ ਤੱਕ ਤੁਸੀਂ ਪਨੀਰ,ਮਸ਼ਰੂਮ ਜਾਂ ਚਿਕਨ ਨੂੰ ਗ੍ਰਿਲਡ ਕਰਕੇ ਖਾਦਾ ਹੋਵੇਗਾ,ਪਰ ਚੀਨ ਵਿੱਚ ਬਰਫ਼ ਦੇ ਕਿਊਬ ਨੂੰ ਗ੍ਰਿਲਡ ਕਰ ਕੇ ਮਿਰਚਾਂ ਅਤੇ ਮਸਾਲੇ ਦੇ ਨਾਲ ਖਾਦਾ ਜਾ ਰਿਹਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਲੋਕ ਇਸ ਨੂੰ ਖਰੀਦਣ ਲਈ ਲਾਈਨ ਵਿੱਚ ਖੜੇ ਹਨ ਕਿਉਂਕਿ ਉਨ੍ਹਾਂ ਨੂੰ ਇਸਦਾ ਟੇਸਟ ਖੂਬ ਪਸੰਦ ਆ ਰਿਹਾ ਹੈ।

ਇੰਸਟਾਗ੍ਰਾਮ ‘ਤੇ ਇਹ ਵੀਡੀਓ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਵਿੱਚ ਇੱਕ ਦੁਕਾਨਦਾਰ ਇਸ ਸਨੈਕਸ ਨੂੰ ਵੇਚ ਰਿਹਾ ਹੈ ਅਤੇ ਲੋਕ ਖਰੀਦ ਦੇ ਖਾ ਰਹੇ ਹਨ। ਵੀਡੀਓ ਵਿੱਚ ਇੱਕ ਵਿਅਕਤੀ ਬਰਫ਼ ਦੇ ਟੁੱਕੜਿਆਂ ਨੂੰ ਗ੍ਰਿਲਡ ਕਰਨ ਲਈ ਰੱਖਦਾ ਹੈ ਅਤੇ ਉਨ੍ਹਾਂ ਦੇ ਉੱਪਰ ਤੇਲ ਲਗਾਉਂਦਾ ਹੈ। ਇਸ ਤੋਂ ਬਾਅਦ ਲਾਲ ਮਿਰਚ ਅਤੇ ਕੁਝ ਸੌਸ ਪਾ ਕੇ ਫਿਰ ਧਨੀਆ ਪਾ ਕੇ ਇੱਕ ਔਰਤ ਨੂੰ ਸਰਵ ਕਰਦਾ ਹੈ। ਇਸ ਤੋਂ ਬਾਅਦ ਔਰਤ ਉਸ ਤੋਂ ਪੁੱਛਦੀ ਹੈ ਕਿ ਉਹ ਇਸ ਨੂੰ ਤੁਰੰਤ ਖਾਵੇ ਜਾਂ ਠੰਡਾ ਹੋਣ ਦਾ ਇੰਤਜ਼ਾਰ ਕਰੇ।

ਜਿਸ ਤੋਂ ਬਾਅਦ ਦੁਕਾਨਦਾਰ ਉਸ ਨੂੰ ਗਰਮਾਗਰਮ ਆਈਸ ਕਿਊਬ ਖਾਣ ਦੀ ਸਲਾਹ ਦਿੰਦਾ ਹੈ। ਔਰਤ ਬਰਫ਼ ਖਾਂਦੇ ਹੀ ਕਹਿੰਦੀ ਹੈ ਕਿ ਇਹ ਬਹੁਤ ਤਿੱਖਾ ਅਤੇ ਸੁਆਦ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਸਨੈਕਸ ਵਿੱਚ ਸਿਰਫ਼ ਬਰਫ਼ ਅਤੇ ਮਿਰਚਾਂ ਦਾ ਇਸਤੇਮਾਲ ਹੋਇਆ ਹੈ, ਇਸ ਲਈ ਇਸਦੀ ਕੀਮਤ ਕਾਫੀ ਘੱਟ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦੀ ਕੀਮਤ ਚੀਨ ਵਿੱਚ ਕਰੀਬ 170 ਰੁਪਏ ਪਰ ਪਲੇਟ ਹੈ।

ਸੋਸ਼ਲ ਮੀਡੀਆ ‘ਤੇ ਇਸ ਪੋਸਟ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਅੱਜੇ ਤੱਕ 20 ਲੱਖ ਤੋਂ ਜ਼ਿਆਦਾ ਲੋਕ ਇਸ ਨੂੰ ਦੇਖ ਚੁੱਕੇ ਹਨ। ਇੱਕ ਯੂਜ਼ਰ ਨੇ ਵੀਡੀਓ ‘ਤੇ ਕੁਮੈਂਟ ਕਰਦੇ ਹੋਏ ਲਿਖਿਆ- ਕੀ ਉਸ ਨੇ ਸੱਚੀ ਪੁਛਿਆ ਸੀ ਕੀ ਬਰਫ਼ ਦੇ ਠੰਡੇ ਹੋਣ ਤੱਕ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ? ਦੂਜੇ ਯੂਜ਼ਰ ਨੇ ਲਿਖਿਆ- ਮੈਨੂੰ ਇਹ ਤਾਂ ਪਤਾ ਸੀ ਕਿ ਅਰਥਚਾਰਾ ਖਰਾਬ ਚੱਲ ਰਿਹਾ ਹੈ ਪਰ ਇਨ੍ਹਾਂ ਖਰਾਬ ਹੈ, ਇਹ ਨਹੀਂ ਪਤਾ ਸੀ। ਇੱਕ ਨੇ ਲਿਖਿਆ- ਕੁਝ ਹੀ ਦਿਨਾਂ ਵਿੱਚ ਦੁਕਾਨਦਾਰ ਇੱਕ ਜਾਰ ਵਿੱਚ ਤਿੱਖੀ ਹਵਾ ਭਰ ਕੇ ਵੇਚੇਗਾ।

Exit mobile version