Babar Azam:ਲਾਈਵ ਮੈਚ ‘ਚ ਕਿਉਂ ਕਿਸ ‘ਤੇ ਆਇਆ ਬਾਬਰ ਆਜ਼ਮ ਨੂੰ ਗੁੱਸਾ, ਬੋਤਲ ਚੁੱਕ ਮਾਰਨ ਲਈ ਹੋਏ ਮਜ਼ਬੂਰ
ਪਾਕਿਸਤਾਨ ਸੁਪਰ ਲੀਗ ਦੇ ਇੱਕ ਮੈਚ ਦੌਰਾਨ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਬਾਬਰ ਆਜ਼ਮ ਨੂੰ ਬਹੁਤ ਗੁੱਸਾ ਆਇਆ। ਲਾਈਵ ਮੈਚ 'ਚ ਇੱਕ ਮੁੰਡੇ ਨੂੰ ਬੋਤਲ ਚੁੱਕ ਕੇ ਮਾਰਦੇ ਹੋਏ ਦਿਖਾਈ ਦਿੱਤੇ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Viral Video: ਜਿਸ ਤਰ੍ਹਾਂ ਭਾਰਤ ਵਿੱਚ ਆਈ.ਪੀ.ਐਲ. ਹੁੰਦਾ ਹੈ। ਇਸੇ ਤਰ੍ਹਾਂ ਪਾਕਿਸਤਾਨ ਵਿੱਚ ਵੀ ਕ੍ਰਿਕਟ ਲੀਗ ਖੇਡੀ ਜਾਂਦੀ ਹੈ। ਜਿਸ ਨੂੰ ਪਾਕਿਸਤਾਨ ਸੁਪਰ ਲੀਗ ਕਿਹਾ ਜਾਂਦਾ ਹੈ। ਪਾਕਿਸਤਾਨ ਸੁਪਰ ਲੀਗ ਯਾਨੀ PSL ਦਾ 9ਵਾਂ ਸੀਜ਼ਨ 17 ਫਰਵਰੀ ਤੋਂ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਸੁਪਰ ਲੀਗ ਵਿੱਚ ਕੁੱਲ 6 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਟੀਮ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਬਾਬਰ ਆਜ਼ਮ ਦੀ ਟੀਮ ਹੈ।
ਜਿਸਦਾ ਨਾਮ ਪੇਸ਼ਾਵਰ ਜਾਲਮੀ ਹੈ। ਬਾਬਰ ਆਜ਼ਮ ਦੀ ਟੀਮ ਦਾ ਇਸ ਸੀਜ਼ਨ ‘ਚ ਹੁਣ ਤੱਕ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ ਹੈ। ਪਾਕਿਸਤਾਨ ਸੁਪਰ ਲੀਗ ਦੇ ਬਾਬਰ ਆਜ਼ਮ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਬਾਬਰ ਆਜ਼ਮ ਇੱਕ ਮੁੰਡੇ ਨੂੰ ਮਾਰਨ ਲਈ ਬੋਤਲ ਚੁੱਕ ਰਹੇ ਹਨ।
ਇਨ੍ਹੀਂ ਦਿਨੀਂ ਪਾਕਿਸਤਾਨ ‘ਚ ਪਾਕਿਸਤਾਨ ਸੁਪਰ ਲੀਗ ਖੇਡੀ ਜਾ ਰਹੀ ਹੈ। ਜਿਸ ਵਿੱਚ ਰੋਜ਼ਾਨਾ ਮੁਕਾਬਲੇ ਹੋ ਰਹੇ ਹਨ। ਇਸ ‘ਚ ਇਕ ਮੈਚ ਦੌਰਾਨ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਤੇ ਸਾਬਕਾ ਕਪਤਾਨ ਬਾਬਰ ਆਜ਼ਮ ਕਾਫੀ ਗੁੱਸੇ ‘ਚ ਆ ਗਏ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਸਟੇਡੀਅਮ ‘ਚ ਇਕ ਮੁੰਡਾ ਬਾਬਰ ਆਜ਼ਮ ਨੂੰ ਜਿੰਮਬਾਬਰ ਕਹਿ ਕੇ ਛੇੜ ਰਿਹਾ ਹੈ।
Kalesh b/w Babar Azam And One of guy from Crowd over he was Calling him “Zimbabar” during PSL match
pic.twitter.com/mtR99WDmoW— Ghar Ke Kalesh (@gharkekalesh) February 24, 2024
ਇਹ ਵੀ ਪੜ੍ਹੋ
ਬਾਬਰ ਆਜ਼ਮ ਕੁਝ ਸਮਾਂ ਇਹ ਸੁਣਦੇ ਰਹੇ। ਇਸ ਤੋਂ ਬਾਅਦ ਉਨ੍ਹਾਂ ਦਾ ਸਬਰ ਟੁੱਟ ਜਾਂਦਾ ਹੈ। ਉਹ ਗੁੱਸੇ ਵਿੱਚ ਮੁੰਡੇ ਨੂੰ ਕੁਝ ਕਹਿਣ ਲੱਗ ਪੈਂਦੇ ਹਨ ਅਤੇ ਹੱਥ ਦੇ ਇਸ਼ਾਰਿਆਂ ਨਾਲ ਉਹ ਮੁੰਡੇ ਨੂੰ ਬੁਲਾਉਣ ਲਈ ਕਹਿੰਦਾ ਹੈ। ਇਸ ਤੋਂ ਬਾਅਦ ਉਹ ਬੋਤਲ ਚੁੱਕ ਲੈਂਦਾ ਹੈ ਅਤੇ ਉਸ ਨੂੰ ਮਾਰਨ ਲਈ ਉਸ ਵੱਲ ਇਸ਼ਾਰੇ ਕਰਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਲੋਕ ਲੈ ਰਹੇ ਹਨ ਮਜ਼ੇ
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @gharkekalesh ਨਾਮ ਦੇ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ‘ਤੇ ਲੋਕਾਂ ਵਲੋਂ ਕਾਫੀ ਕਮੈਂਟਸ ਕੀਤੇ ਜਾ ਰਹੇ ਹਨ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ‘ਜਿੰਮਬਾਬਰ ਨੂੰ ਕੋਈ ਵੀ ਪ੍ਰਮੋਟ ਨਹੀਂ ਕਰ ਸਕਦਾ ਜਿਵੇਂ ਭਰਾ ਨੇ ਕੀਤਾ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਉਹ ਸੱਚ ਬੋਲ ਰਿਹਾ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਯਾਰ, ਮੈਨੂੰ ਵੀਡੀਓ ਦੇਖ ਕੇ ਮਜ਼ਾ ਆਇਆ, ਇਹ ਬਹੁਤ ਵਧੀਆ ਵੀਡੀਓ ਹੈ।’