OMG: Thar ਚਲਾਉਂਦੇ ਤਿੰਨ ਨੌਜਵਾਨ ਸਿੱਧੇ ਦਰਿਆ ‘ਚ ਡਿੱਗੇ, ਤੇਜ਼ ਵਹਾਅ ਕਾਰਨ ਰੁੜਣ ਲੱਗੀ ਕਾਰ, ਜਾਣੋ ਫਿਰ ਕੀ ਹੋਇਆ?
Viral Video: ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਇਰਾਦਾ ਕਾਰ ਰਾਹੀਂ ਰਾਮਗੰਗਾ ਨਦੀ ਪਾਰ ਕਰਨ ਦਾ ਸੀ। ਨਦੀ ਪਾਰ ਕਰਨ ਲਈ ਇਨ੍ਹਾਂ ਲੋਕਾਂ ਨੇ ਬਿਨਾਂ ਕੁਝ ਸੋਚੇ ਆਪਣੀ ਕਾਰ ਪਾਣੀ ਵਿੱਚ ਉਤਾਰ ਦਿੱਤੀ।
ਨਦੀ ‘ਚ ਡੁੱਬੀ ਗੱਡੀ
ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਪੂਰੀ ਤਰ੍ਹਾਂ ਨਦੀ ਵਿੱਚ ਡੁੱਬ ਗਈ ਹੈ। ਜਦੋਂ ਕਿ ਨੌਜਵਾਨ ਆਪਣੀ ਜਾਨ ਬਚਾਉਣ ਲਈ ਕਾਰ ਦੇ ਉੱਪਰ ਬੈਠ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਕੁਝ ਸਥਾਨਕ ਲੋਕ ਤੁਰੰਤ ਉਨ੍ਹਾਂ ਨੂੰ ਬਚਾਉਣ ਲਈ ਆਏ। ਇਨ੍ਹਾਂ ਲੋਕਾਂ ਨੇ ਦਰਿਆ ਵਿੱਚ ਵੜ ਕੇ ਰੱਸੀ ਦੀ ਮਦਦ ਨਾਲ ਉਨ੍ਹਾਂ ਨੂੰ ਤੇਜ਼ ਵਗਦੀ ਨਦੀ ਵਿੱਚੋਂ ਬਾਹਰ ਕੱਢਿਆ। ਤਾਂ ਜਾ ਕੇ ਨੌਜਵਾਨਾਂ ਦੀ ਜਾਨ ਬਚਾਈ ਗਈ। ਪਰ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਨਦੀ ਵਿੱਚ ਫਸੇ ਇਸ ਵਾਹਨ ਦਾ ਕੀ ਹੋਇਆ। ਵਾਹਨ ਨੂੰ ਕੱਢਿਆ ਗਿਆ ਜਾਂ ਨਹੀਂ। ਹਾਲਾਂਕਿ ਇਸ ਗੱਡੀ ਵਿੱਚ ਆਏ ਤਿੰਨੋਂ ਨੌਜਵਾਨ ਵਾਲ-ਵਾਲ ਬਚ ਗਏ।दिल्ली एनसीआर के तीन युवक उत्तराखंड के अल्मोड़ा में बाल बाल बचे, थार से रामगंगा पार करने की कोशिश कर रहे थे। pic.twitter.com/XuEyu6cbjR
— Greater Noida West (@GreaterNoidaW) October 3, 2023
