Viral Video: ਚੋਰ ਨੇ ਇਹ ਚੀਜ਼ ਵੀ ਨਹੀਂ ਛੱਡੀ, ਚੋਰੀ ਦੀ ਵੀਡੀਓ ਹੋਈ ਵਾਇਰਲ, ਲੋਕਾਂ ਨੇ ਦਿੱਤੇ ਮਜ਼ੇਦਾਰ Reactions

Updated On: 

02 Nov 2024 13:13 PM

Video Viral: ਚੋਰੀ ਦੀਆਂ ਕਈ ਖ਼ਬਰਾਂ ਤੁਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਸੁਣਦੇ ਜਾਂ ਦੇਖਦੇ ਹੋਵੇਗੇ। ਕਦੇ ਚੋਰ ਘਰ ਦੀਆਂ ਮਹਿੰਗੀਆਂ ਚੀਜ਼ਾਂ ਚੋਰੀ ਕਰ ਲੈਂਦੇ ਹਨ ਜਾਂ ਕਦੇ ਦੁਕਾਨ ਦੀ ਲੁੱਟ ਪਰ ਹੁਣ ਜੋ ਵੀਡੀਓ ਵਾਇਰਲ ਹੋ ਰਹੀ ਹੈ। ਉਸ ਵਿੱਚ ਚੋਰੀ ਦੀ ਕਾਫੀ ਅਨੋਖੀ ਵੀਡੀਓ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਵਾਇਰਲ ਹੋ ਰਹੀ ਵੀਡੀਓ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਇੱਕ ਚੋਰ ਜਿਸਦਾ ਚਿਹਰਾ ਢੱਕਿਆ ਹੋਇਆ ਹੈ ਉਹ ਅਜਿਹੀ ਚੀਜ਼ ਚੋਰੀ ਕਰ ਰਿਹਾ ਹੈ ਜਿਸਦੀ ਤੁਸੀਂ ਕਦੇ ਉਮੀਦ ਨਹੀਂ ਕੀਤੀ ਹੋਵੇਗੀ।

Viral Video: ਚੋਰ ਨੇ ਇਹ ਚੀਜ਼ ਵੀ ਨਹੀਂ ਛੱਡੀ, ਚੋਰੀ ਦੀ ਵੀਡੀਓ ਹੋਈ ਵਾਇਰਲ, ਲੋਕਾਂ ਨੇ ਦਿੱਤੇ ਮਜ਼ੇਦਾਰ Reactions
Follow Us On

ਸੋਸ਼ਲ ਮੀਡੀਆ ‘ਤੇ ਕਦੋਂ ਕੀ ਵਾਇਰਲ ਹੋਵੇਗਾ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਹੈ। ਸੋਸ਼ਲ ਮੀਡੀਆ ਵੀ ਕ੍ਰਿਕਟ ਦੀ ਤਰ੍ਹਾਂ ਹੀ ਹੈ। ਜਿਸ ਤਰ੍ਹਾਂ ਕ੍ਰਿਕਟ ‘ਚ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਿਹੜੀ ਗੇਂਦ ਨਾਲ ਕੀ ਹੋਵੇਗਾ, ਉਸੇ ਤਰ੍ਹਾਂ ਤੁਸੀਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਸੋਸ਼ਲ ਮੀਡੀਆ ‘ਤੇ ਕਦੋਂ ਕਿਹੜੀ ਵੀਡੀਓ ਤੁਹਾਡੇ ਸਾਹਮਣੇ ਆ ਜਾਵੇਗੀ। ਹਰ ਰੋਜ਼ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਓ ਤੁਹਾਨੂੰ ਦੱਸਦੇ ਹਾਂ ਵਾਇਰਲ ਵੀਡੀਓ ਬਾਰੇ।

ਹੁਣ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ਵਿਚ ਦੇਖਿਆ ਜਾ ਰਿਹਾ ਹੈ ਕਿ ਇਕ ਚੋਰ ਨੇ ਸ਼ਾਲ ਨਾਲ ਆਪਣਾ ਮੂੰਹ ਚੰਗੀ ਤਰ੍ਹਾਂ ਢੱਕਿਆ ਹੋਇਆ ਹੈ ਅਤੇ ਉਹ ਕਿਸੀ ਥਾਂ ‘ਤੇ ਰੱਖੇ ਬੈਂਚ ਨੂੰ ਚੋਰੀ ਕਰ ਰਿਹਾ ਹੈ। ਵੀਡੀਓ ‘ਚ ਜਿਸ ਤਰ੍ਹਾਂ ਦੇ ਬੈਂਚ ਨਜ਼ਰ ਆ ਰਹੇ ਹਨ, ਉਹ ਸਰਕਾਰੀ ਹਸਪਤਾਲਾਂ ਜਾਂ ਦਫਤਰਾਂ ‘ਚ ਰੱਖੇ ਬੈਂਚਾਂ ਵਰਗੇ ਹੀ ਲੱਗ ਰਹੇ ਹਨ। ਚੋਰ ਇਸ ਨੂੰ ਚੁੱਕ ਕੇ ਮੋਢੇ ‘ਤੇ ਰੱਖ ਕੇ ਉੱਥੋਂ ਚਲਾ ਜਾਂਦਾ ਹੈ। ਵੀਡੀਓ ‘ਤੇ ਟੈਕਸਟ ਲਿਖਦੇ ਹੋਏ ‘ਬਾਹੂਬਲੀ ਚੋਰਨੀ’ ਲਿਖਿਆ ਗਿਆ ਹੈ। ਇਸ ਮੁਤਾਬਕ ਚੋਰ ਔਰਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਨਸ਼ੇੜੀ ਸ਼ਖਸ ਨੇ ਆਲੂ ਚੋਰੀ ਹੋਣ ਤੇ ਬੁਲਾਈ ਪੁਲਿਸ, ਮਜ਼ੇਦਾਰ ਵੀਡੀਓ ਹੋਇਆ Viral

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @introvert_hu_ji ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ, ਕੈਪਸ਼ਨ ਲਿਖਿਆ ਹੈ, ‘ਕੁਝ ਵੀ ਸੇਫ ਨਹੀਂ ਹੈ ਇੱਥੇ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਬਹੁਤ ਸਾਰੇ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ- ਪੂਰਾ ਹੀ ਉੱਟਾ ਲੈ ਗਈ। ਇਕ ਹੋਰ ਯੂਜ਼ਰ ਨੇ ਲਿਖਿਆ- ਵਾਹ ਆਂਟੀ ਵਾਹ। ਤੀਜੇ ਯੂਜ਼ਰ ਨੇ ਲਿਖਿਆ- ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ। ਚੌਥੇ ਯੂਜ਼ਰ ਨੇ ਲਿਖਿਆ- ਇਹ ਵੀ ਚੋਰੀ ਹੋ ਗਿਆ ਸੀ। ਇਕ ਹੋਰ ਯੂਜ਼ਰ ਨੇ ਲਿਖਿਆ- ਉਹ ਕਿੰਨੇ ਸ਼ਾਨਦਾਰ ਲੋਕ ਹਨ।

Exit mobile version