Viral Video: ਸ਼ੇਰ ਘਰਵਾਲੀ ਅੱਗੇ ਹੋਇਆ ਢੇਰ,ਲੋਕਾਂ ਦੇ ਨਿਕਲੇ ਹਾਸੇ
Lion Viral Video : ਅਗਲੇ ਹੀ ਪਲ ਉਹ ਸ਼ੇਰ ਨੂੰ ਇੰਨੀ ਬੁਰੀ ਤਰ੍ਹਾਂ ਝੱਪਟਾਂ ਮਾਰਦੀ ਹੈ ਕਿ ਸ਼ੇਰ ਢੇਰ ਹੋ ਜਾਂਦਾ ਹੈ। ਸ਼ੇਰਨੀ ਦੀ ਇਸ ਝੱਪਟ ਤੋਂ ਬਾਅਦ ਜੰਗਲ ਦਾ ਰਾਜਾ ਪਲਟਦਾ ਹੋਇਆ ਸਿੱਧਾ ਸੜਕ ਦੇ ਕਿਨਾਰੇ ਇੱਕ ਖੱਡ ਵਿੱਚ ਡਿੱਗ ਪੈਂਦਾ ਹੈ। ਫਿਰ ਉਹ ਕਿਸੇ ਤਰ੍ਹਾਂ ਸ਼ੇਰਨੀ ਦੇ ਗੁੱਸੇ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਪਰ ਵੀਡੀਓ ਦੇਖਣ ਤੋਂ ਬਾਅਦ, ਲੱਗਦਾ ਹੈ ਕਿ ਸ਼ੇਰਨੀ ਨੇ ਮਨ ਬਣਾ ਲਿਆ ਹੈ ਕਿ ਉਹ ਸ਼ੇਰ ਨੂੰ ਸਬਕ ਸਿਖਾਏਗੀ
ਸ਼ੇਰ ਦੀ ਵਾਇਰਲ ਵੀਡਿਉ (Image Credit source: X/@AMAZlNGNATURE)
ਜੰਗਲੀ ਜੀਵਾਂ ਦਾ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖ ਕੇ ਲੋਕ ਹੱਸ-ਹੱਸ ਕੇ ਮੁਦੇ ਹੋ ਰਹੇ ਹਨ। ਇਸ ਵੀਡੀਓ ਵਿੱਚ, ‘ਜੰਗਲ ਦਾ ਰਾਜਾ’ ਯਾਨੀ ਸ਼ੇਰ ਆਪਣੀ ‘ਰਾਣੀ’ ਯਾਨੀ ਸ਼ੇਰਨੀ ਤੋਂ ਗਿੱਦੜ ਵਾਂਗ ਡਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਦਾ ਸਭ ਤੋਂ ਮਜ਼ੇਦਾਰ ਹਿੱਸਾ ਉਹ ਚਿਹਰਾ ਹੈ ਜਦੋਂ ਆਪਣੀ ਰਾਣੀ ਯਾਨੀ ਸ਼ੇਰਨੀ ਤੋਂ ਕੁੱਟ ਖਾਣ ਤੋਂ ਬਾਅਦ ਬਣਾਉਂਦਾ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ੇਰਨੀ ਬਹੁਤ ਗੁੱਸੇ ਵਿੱਚ ਹੈ ਅਤੇ ਆਪਣੇ ਪੰਜਿਆਂ ਨਾਲ ਸ਼ੇਰ ‘ਤੇ ਹਮਲਾ ਕਰ ਰਹੀ ਹੈ।
ਅਗਲੇ ਹੀ ਪਲ ਉਹ ਸ਼ੇਰ ਨੂੰ ਇੰਨੀ ਬੁਰੀ ਤਰ੍ਹਾਂ ਝੱਪਟਾਂ ਮਾਰਦੀ ਹੈ ਕਿ ਸ਼ੇਰ ਢੇਰ ਹੋ ਜਾਂਦਾ ਹੈ। ਸ਼ੇਰਨੀ ਦੀ ਇਸ ਝੱਪਟ ਤੋਂ ਬਾਅਦ ਜੰਗਲ ਦਾ ਰਾਜਾ ਪਲਟਦਾ ਹੋਇਆ ਸਿੱਧਾ ਸੜਕ ਦੇ ਕਿਨਾਰੇ ਇੱਕ ਖੱਡ ਵਿੱਚ ਡਿੱਗ ਪੈਂਦਾ ਹੈ। ਫਿਰ ਉਹ ਕਿਸੇ ਤਰ੍ਹਾਂ ਸ਼ੇਰਨੀ ਦੇ ਗੁੱਸੇ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਪਰ ਵੀਡੀਓ ਦੇਖਣ ਤੋਂ ਬਾਅਦ, ਲੱਗਦਾ ਹੈ ਕਿ ਸ਼ੇਰਨੀ ਨੇ ਮਨ ਬਣਾ ਲਿਆ ਹੈ ਕਿ ਉਹ ਸ਼ੇਰ ਨੂੰ ਸਬਕ ਸਿਖਾਏਗੀ। ਇਸ ਵੀਡੀਓ ਦਾ ਸਭ ਤੋਂ ਮਜ਼ੇਦਾਰ ਹਿੱਸਾ ਉਦੋਂ ਆਉਂਦਾ ਹੈ ਜਦੋਂ ਸ਼ੇਰ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਡਰੀਆਂ ਹੋਈਆਂ ਅੱਖਾਂ ਨਾਲ ਸ਼ੇਰਨੀ ਵੱਲ ਦੇਖਦਾ ਹੈ।
His shocked face 😂😂 pic.twitter.com/WefsOe46K1 — Nature is Amazing ☘️ (@AMAZlNGNATURE) July 3, 2025
ਸ਼ੇਰ ਦੇ ਡਰੇ ਹੋਏ ਅਤੇ ਹੈਰਾਨ ਚਿਹਰੇ ਨੂੰ ਦੇਖ ਕੇ ਗੱਡੀ ਵਿੱਚ ਬੈਠੇ ਸੈਲਾਨੀ ਵੀ ਆਪਣਾ ਹਾਸਾ ਨਹੀਂ ਰੋਕ ਸਕੇ। 3 ਜੁਲਾਈ ਨੂੰ, ਇਹ ਵੀਡੀਓ ਐਕਸ (ਪਹਿਲਾਂ ਟਵਿੱਟਰ)’ਤੇ @AMAZlNGNATURE ਹੈਂਡਲ ਵਲੋਂ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 92 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇੱਕ ਯੂਜ਼ਰ ਨੇ ਮਜ਼ਾਕੀਆ ਟਿੱਪਣੀ ਕਰਦੇ ਹੋਏ ਕਿਹਾ ਕਿ,ਹੁਣ ਇਹ ਸ਼ੇਰ ਸ਼ੇਰਨੀ ਨਾਲ ਛੇੜਛਾੜ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ। ਇੱਕ ਹੋਰ ਨੇ ਕਿਹਾ, ਪਤਨੀਆਂ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਇਹ ਵੀਡਿਉ ਐਕਸ ਤੇ ਬਹੁਤ ਵਾਇਰਲ ਹੋ ਰਿਹਾ ਹੈ।
