ਕੁੜੀ ਨੂੰ ਆਪਣੇ ਵਧਦੇ ਕੱਦ ਤੋਂ ਸੀ ਨਫ਼ਰਤ, ਹੁਣ ਉਸ ਕਾਰਨ ਹੀ ਬਣੀ ਕਰੋੜਪਤੀ, ਜਾਣੋਂ ਕਿਵੇਂ?
ਦੁਨੀਆ ਦਾ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦਾ ਚੰਗਾ ਕੱਦ ਕਾਠ ਹੋਵੇ। ਹਾਲਾਂਕਿ ਕੁੱਝ ਲੋਕ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਆਪਣਾ ਲੰਬਾ ਕੱਦ ਜ਼ਿਆਦਾ ਪਸੰਦ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਲੰਬੇ ਕੱਦ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਨ੍ਹੀਂ ਦਿਨੀਂ ਇੱਕ ਕੁੜੀ ਦੀ ਕਹਾਣੀ ਸਾਹਮਣੇ ਆਈ ਹੈ। ਜਿੱਥੇ ਇੱਕ ਕੁੜੀ ਨੇ ਦੱਸਿਆ ਕਿ ਉਹ ਆਪਣੇ ਕੱਦ ਕਾਰਨ ਅੱਜ ਕਰੋੜਪਤੀ ਬਣ ਗਈ ਹੈ।
ਤੁਹਾਡੀ ਸ਼ਖਸੀਅਤ ਹਾਈਟ ‘ਤੇ ਬਹੁਤ ਨਿਰਭਰ ਕਰਦੀ ਹੈ। ਅਕਸਰ ਦੇਖਿਆ ਗਿਆ ਹੈ ਕਿ ਜੋ ਲੋਕ ਲੰਬੇ ਹੁੰਦੇ ਹਨ ਉਹ ਦਿੱਖ ‘ਚ ਜ਼ਿਆਦਾ ਆਕਰਸ਼ਕ ਹੁੰਦੇ ਹਨ। ਇਹੀ ਕਾਰਨ ਹੈ ਕਿ ਦੁਨੀਆ ਦਾ ਹਰ ਵਿਅਕਤੀ ਲੰਬਾ ਕੱਦ ਹਾਸਲ ਕਰਨਾ ਚਾਹੁੰਦਾ ਹੈ। ਹਾਲਾਂਕਿ ਕੁੱਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਆਪਣਾ ਲੰਬਾ ਕੱਦ ਜ਼ਿਆਦਾ ਪਸੰਦ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਲੰਬੇ ਕੱਦ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹੀ ਇੱਕ ਕੁੜੀ ਦੀ ਕਹਾਣੀ ਇਸ ਸਮੇਂ ਚਰਚਾ ‘ਚ ਹੈ। ਜੋ ਆਪਣੇ ਵਧਦੇ ਕੱਦ ਕਾਰਨ ਕਾਫੀ ਚਿੰਤਤ ਸੀ। ਪਰ ਹੁਣ ਉਸ ਦਾ ਕੱਦ ਪ੍ਰਤੀ ਨਜ਼ਰੀਆ ਬਦਲ ਗਿਆ ਹੈ।
ਇੱਥੇ ਅਸੀਂ ਗੱਲ ਕਰ ਰਹੇ ਹਾਂ ਡੋਨਾ ਰਿਚ (Donna Rich) ਦੀ, ਜੋ ਆਪਣੇ ਕੱਦ ਦੇ ਦਮ ‘ਤੇ ਅੱਜ ਕਰੋੜਪਤੀ ਬਣ ਚੁੱਕੀ ਹੈ। ਡੋਨਾ ਪੇਸ਼ੇ ਤੋਂ ਕੰਟੈਂਟ ਕ੍ਰਿਏਟਰ ਹੈ ਅਤੇ ਉਹ ਉਨ੍ਹਾਂ ਲੋਕਾਂ ਲਈ ਵੀਡੀਓ ਬਣਾਉਂਦੀ ਹੈ, ਜੋ ਲੰਬੀਆਂ ਕੁੜੀਆਂ ਨੂੰ ਪਸੰਦ ਕਰਦੇ ਹਨ। ਪਹਿਲਾਂ ਤਾਂ ਉਹ ਆਪਣਾ ਕੱਦ ਦਿਖਾ ਕੇ ਪੈਸੇ ਕਮਾਉਂਦੀ ਸੀ ਪਰ ਹੁਣ ਉਸ ਨੇ ਆਪਣੇ ਕੱਦ ਦੀ ਮਦਦ ਨਾਲ ਬੋਲਡ ਕੰਟੈਂਟ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਰਾਹੀਂ ਉਹ ਪੈਸੇ ਕਮਾਉਂਦੀ ਹੈ। ਉਨ੍ਹਾਂ ਦਾ ਕੰਮ ਇਸ ਲਈ ਸ਼ੁਰੂ ਹੋਇਆ ਕਿਉਂਕਿ ਦੁਨੀਆ ‘ਚ ਕਈ ਅਜਿਹੇ ਪੁਰਸ਼ ਹਨ, ਜਿਨ੍ਹਾਂ ਦਾ ਕੱਦ ਛੋਟਾ ਹੈ ਪਰ ਉਹ ਲੰਬੀਆਂ ਕੁੜੀਆਂ ਚਾਹੁੰਦੇ ਹਨ।
ਅਜਿਹੇ ਮੁੰਡਿਆਂ ਦੀ ਫੈਂਟੇਸੀ ਕਾਰਨ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਬਣਾਉਣ ਲਈ ਚੰਗੀ ਰਕਮ ਮਿਲਦੀ ਹੈ। ਤਿੰਨ ਸਾਲ ਪਹਿਲਾਂ ਅਜਿਹਾ ਕੰਟੈਂਟ ਬਣਾਉਣੀ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ 6 ਕਰੋੜ ਰੁਪਏ ਤੋਂ ਵੱਧ ਕਮਾ ਚੁੱਕੀ ਹੈ। ਹੁਣ ਉਸ ਕੋਲ ਇੰਨਾ ਪੈਸਾ ਹੈ ਕਿ ਉਹ ਜਦੋਂ ਚਾਹੇ ਰਿਟਾਇਰ ਹੋ ਸਕਦੀ ਹੈ। ਆਪਣੇ ਇੰਟਰਵਿਊ ‘ਚ ਉਹਨਾਂ ਨੇ ਦੱਸਿਆ ਕਿ ਪਹਿਲਾਂ ਮੈਨੂੰ ਆਪਣਾ ਕੱਦ ਬਿਲਕੁਲ ਵੀ ਪਸੰਦ ਨਹੀਂ ਸੀ, ਪਰ ਹੁਣ ਮੇਰੇ ਵੀਡੀਓ ‘ਤੇ ਜਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ, ਉਸ ਨੂੰ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ।
ਇਹ ਵੀ ਪੜ੍ਹੋ
ਡੋਨਾ ਦੱਸਦੀ ਹੈ ਕਿ ਮੇਰੀ ਉਚਾਈ 6 ਫੁੱਟ 1 ਇੰਚ ਹੈ ਅਤੇ ਜਦੋਂ ਮੈਂ ਹੀਲ ਪਹਿਨਦੀ ਹਾਂ ਤਾਂ ਇਹ ਉਚਾਈ ਲਗਭਗ 6 ਫੁੱਟ 8 ਇੰਚ ਤੱਕ ਵੱਧ ਜਾਂਦੀ ਹੈ। ਡੋਨਾ ਆਪਣੇ ਇੰਟਰਵਿਊ ‘ਚ ਅੱਗੇ ਦੱਸਦੀ ਹੈ ਕਿ ਪਹਿਲਾਂ ਉਹ ਇੱਕ ਥੈਰੇਪਿਸਟ ਵਜੋਂ ਕੰਮ ਕਰਦੀ ਸੀ। ਪਰ ਹੁਣ ਇਹ ਕੰਮ ਛੱਡ ਕੇ ਮੈਂ ਪੂਰਨਤੌਰ ਤੇ ਕੰਟੈਂਟ ਕ੍ਰਿਏਟਰ ਬਣ ਗਈ ਹੈ।