Ajab-Gajab: ਹੀਲ ਪਾ ਕੇ ਸ਼ਖਸ ਨੇ ਲਗਾਈ 100 ਮੀਟਰ ਦੌੜ, ਬਣਾਇਆ ਵਿਸ਼ਵ ਰਿਕਾਰਡ

Updated On: 

25 Jun 2023 20:05 PM

Viral Video: ਸਪੇਨ ਦੇ ਕ੍ਰਿਸ਼ਚੀਅਨ ਰੌਬਰਟੋ ਲੋਪੇਜ਼ ਰੌਡਰਿਗਜ਼ ਨੇ ਔਰਤਾਂ ਦੀ ਹੀਲ ਪਹਿਨ ਕੇ 100 ਮੀਟਰ ਦੌੜ ਕੇ ਵਿਸ਼ਵ ਰਿਕਾਰਡ ਬਣਾਇਆ ਹੈ।

Ajab-Gajab: ਹੀਲ ਪਾ ਕੇ ਸ਼ਖਸ ਨੇ ਲਗਾਈ 100 ਮੀਟਰ ਦੌੜ, ਬਣਾਇਆ ਵਿਸ਼ਵ ਰਿਕਾਰਡ

(Photo Credit: Instagram/guinnessworldrecords)

Follow Us On

Ajab-Gajab: ਇੱਕ ਵਿਅਕਤੀ 100 ਮੀਟਰ ਦੀ ਦੌੜ ਲਗਾ ਕੇ ਨਾਮ ਕਮਾ ਰਿਹਾ ਹੈ। ਉਸ ਨੇ ਉਸੈਨ ਬੋਲਟ ਦਾ ਰਿਕਾਰਡ ਨਹੀਂ ਤੋੜਿਆ ਹੈ, ਸਗੋਂ ਆਪਣਾ ਇਕ ਅਨੋਖਾ ਰਿਕਾਰਡ ਬਣਾਇਆ ਹੈ। ਇਸ ਵਿਅਕਤੀ ਨੇ ਲੜਕੀਆਂ ਦੀ ਹਾਈ ਹੀਲ ਦੇ ਸੈਂਡਲ ਪਾ ਕੇ 100 ਮੀਟਰ ਦੌੜ ਜਿੱਤ ਕੇ ਵਿਸ਼ਵ ਰਿਕਾਰਡ (World Record) ਬਣਾਇਆ ਹੈ।

ਕ੍ਰਿਸਚੀਅਨ ਰੌਬਰਟੋ ਨੇ ਵਿਸ਼ਵ ਰਿਕਾਰਡ ਬਣਾਇਆ

ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਸਪੇਨ ਦੇ ਕ੍ਰਿਸਚੀਅਨ ਰੌਬਰਟੋ ਲੋਪੇਜ਼ ਰੌਡਰਿਗਜ਼ ਨੇ ਔਰਤਾਂ ਦੀ ਉੱਚੀ ਅੱਡੀ ਵਾਲੇ ਸੈਂਡਲ ਪਾ ਕੇ 100 ਮੀਟਰ ਦੌੜ ਕੇ ਵਿਸ਼ਵ ਰਿਕਾਰਡ ਬਣਾਇਆ। ਇਸ ਵਿਅਕਤੀ ਨੇ ਸਿਰਫ਼ 12.82 ਸੈਕਿੰਡ ਵਿੱਚ 100 ਮੀਟਰ ਦੌੜ ਕੇ ਇਹ ਰਿਕਾਰਡ ਬਣਾਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸੈਨ ਬੋਲਟ ਦਾ 100 ਮੀਟਰ ਦਾ ਰਿਕਾਰਡ ਕ੍ਰਿਸਚੀਅਨ ਦੇ ਰਿਕਾਰਡ ਤੋਂ ਸਿਰਫ਼ 3.24 ਸਕਿੰਟ ਜ਼ਿਆਦਾ ਹੈ।

ਹੀਲ ਪਾ ਕੇ ਦੌੜੇ ਕ੍ਰਿਸਚੀਅਨ ਰੌਬਰਟੋ

ਰਿਕਾਰਡ ਬਣਾਉਣ ਲਈ ਕ੍ਰਿਸ਼ਚੀਅਨ ਨੂੰ 7 ਸੈਂਟੀਮੀਟਰ ਦੀ ਹੀਲ ਪਹਿਣੀ। ਉਨ੍ਹਾਂ ਕਿਹਾ ਕਿ ਇਸ ਰਿਕਾਰਡ ਨੂੰ ਤੋੜਨ ਲਈ ਉਨ੍ਹਾਂ ਨੂੰ ਕਾਫੀ ਅਭਿਆਸ (Practice) ਕਰਨਾ ਪਿਆ। ਹਾਈ ਹੀਲ ਪਾ ਕੇ ਤੇਜ਼ ਰਫਤਾਰ ਨਾਲ ਦੌੜਨਾ ਬਹੁਤ ਮੁਸ਼ਕਲ ਹੁੰਦਾ ਹੈ।

ਉਸ ਨੇ ਦੱਸਿਆ ਕਿ ਸਪੇਨ ਵਿੱਚ ਇੱਕ ਅਜਿਹੀ ਦੌੜ ਹੈ ਜਿਸ ਵਿੱਚ ਹੀਲ ਪਹਿਣ ਕੇ ਦੌੜਨਾ ਪੈਂਦਾ ਹੈ। ਉਸ ਦੌੜ ਵਿੱਚ ਹੀ ਕ੍ਰਿਸ਼ਚੀਅਨ ਦਾ ਅਭਿਆਸ ਹੋਇਆ ਹੈ। ਉਸ ਨੇ ਕਿਹਾ ਕਿ ਉਹ ਟਾਈਪ 1 ਸ਼ੂਗਰ ਦਾ ਮਰੀਜ਼ ਹੈ ਅਤੇ ਇਸ ਤਰ੍ਹਾਂ ਉਹ ਉਨ੍ਹਾਂ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਸ਼ੂਗਰ ਦੇ ਮਰੀਜ਼ ਵੀ ਤੰਦਰੁਸਤ ਲੋਕਾਂ ਵਾਂਗ ਸਭ ਕੁਝ ਕਰ ਸਕਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ