Viral Video: ਸੜਕ ਦੇ ਵਿਚਕਾਰ ਕੁੜੀ ਨੇ ਕੀਤਾ ਅਜੀਬ ਡਾਂਸ, ਲੋਕਾਂ ਦੇ ਕਮੈਂਟ ਪੜ੍ਹ ਕੇ ਨਹੀਂ ਰੁਕੇਗਾ ਹਾਸਾ | Social Media viral dance video of Seema Kanojiya know full news details in Punjabi Punjabi news - TV9 Punjabi

Viral Video: ਸੜਕ ਦੇ ਵਿਚਕਾਰ ਕੁੜੀ ਨੇ ਕੀਤਾ ਅਜੀਬ ਡਾਂਸ, ਲੋਕਾਂ ਦੇ ਕਮੈਂਟ ਪੜ੍ਹ ਕੇ ਨਹੀਂ ਰੁਕੇਗਾ ਹਾਸਾ

Published: 

26 Jul 2024 15:34 PM

Viral Video: ਸੋਸ਼ਲ ਮੀਡੀਆ ਤੇ ਫੈਮਸ ਹੋਣ ਲਈ ਅੱਜ ਕੱਲ੍ਹ ਲੋਕ ਕੁਝ ਵੀ ਕਰਨ ਨੂੰ ਤਿਆਰ ਹਨ। ਅਜਿਹੇ ਵਿੱਚ ਮੁੰਬਈ ਦੀ ਸੀਮਾ ਕਨੌਜੀਆ ਨਾਮ ਦੀ ਇਕ ਕੁੜੀ ਸੋਸ਼ਲ ਮੀਡੀਆ 'ਤੇ ਫੈਮਸ ਹੋਣ ਲਈ ਬਹੁਤ ਹੀ ਅਜੀਬ ਡਾਂਸ ਕਰਦੀ ਹੈ। ਇਹ ਕੁੜੀ ਕੁੜੀ ਆਪਣੇ ਅਜੀਬੋ-ਗਰੀਬ ਡਾਂਸ ਕਾਰਨ ਇੰਟਰਨੈੱਟ 'ਤੇ ਕਾਫੀ ਮਸ਼ਹੂਰ ਹੈ। ਇੰਸਟਾਗ੍ਰਾਮ 'ਤੇ 7 ਲੱਖ ਤੋਂ ਵੱਧ ਲੋਕ ਉਸ ਨੂੰ ਫਾਲੋ ਕਰਦੇ ਹਨ।

Viral Video: ਸੜਕ ਦੇ ਵਿਚਕਾਰ ਕੁੜੀ ਨੇ ਕੀਤਾ ਅਜੀਬ ਡਾਂਸ, ਲੋਕਾਂ ਦੇ ਕਮੈਂਟ ਪੜ੍ਹ ਕੇ ਨਹੀਂ ਰੁਕੇਗਾ ਹਾਸਾ

ਸੜਕ ਦੇ ਵਿਚਕਾਰ ਕੁੜੀ ਨੇ ਕੀਤਾ ਅਜੀਬ ਡਾਂਸ, ਲੋਕ ਬੋਲੇ-ਇਸ ਨੂੰ ਕਿਹੜੀ ਬੀਮਾਰੀ ਹੈ?

Follow Us On

ਇੰਟਰਨੈੱਟ ਦੀ ‘ਦੁਨੀਆ’ ਵਿੱਚ, ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕਦੋਂ ਕੋਈ ਚੀਜ਼ ਵਾਇਰਲ ਹੋਵੇਗੀ। ਇਨ੍ਹਾਂ ‘ਚੋਂ ਕੁਝ ਵੀਡੀਓ ਦੇਖ ਕੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹੋ, ਕੁਝ ਤਾਂ ਇੰਨੇ ਮਜ਼ਾਕੀਆ ਹੁੰਦੇ ਹਨ ਕਿ ਲੋਕ ਹੱਸ-ਹੱਸ ਕਮਲੇ ਹੋ ਜਾਂਦੇ ਹਨ। ਇਸ ਵੇਲੇ ਇੱਕ ਕੁੜੀ ਨੇ ਆਪਣੇ ਅਜੀਬੋ-ਗਰੀਬ ਡਾਂਸ ਨਾਲ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਨੂੰ ਦੇਖ ਕੇ ਲੋਕ ਕਹਿ ਰਹੇ ਹਨ- ‘ਲੱਗਦਾ ਹੈ ਨਾਗਮਣੀ ਲੈ ਕੇ ਹੀ ਮੰਨੇਗਾ!’ ਵੀਡੀਓ ‘ਚ ਕੁੜੀ ਅਜੀਬ ਤਰੀਕੇ ਨਾਲ ਗੰਦਗੀ ‘ਚ ਡਿੱਗਦੀ ਨਜ਼ਰ ਆ ਰਹੀ ਹੈ । ਉਸ ਨੂੰ ਸੜਕ ਦੇ ਵਿਚਕਾਰ ਨੱਚਦੇ ਦੇਖਿਆ ਜਾ ਸਕਦਾ ਹੈ।

ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਤੋਂ ਬਾਅਦ ਕੁਝ ਬੱਚੇ ਗਿੱਲੀ ਸੜਕ ਤੋਂ ਕਿਤੇ ਜਾ ਰਹੇ ਹਨ, ਉਸ ਵੇਲੇ ਹੀ ਇਕ ਕੁੜੀ ਛਾਲ ਮਾਰਦੇ ਉੱਥੇ ਪਹੁੰਚਦੀ ਹੈ ਅਤੇ ਅਜੀਬ ਤਰੀਕੇ ਨਾਲ ਡਾਂਸ ਕਰਨ ਲੱਗਦੀ ਹੈ। ਇਹ ਦੇਖ ਕੇ ਬੱਚਿਆਂ ਦੀ ਹੱਸੀ ਨਿੱਕਲ ਜਾਂਦੀ ਹੈ ਅਤੇ ਸਾਰੇ ਤਾੜੀਆਂ ਵਜਾਉਣ ਲੱਗਦੇ ਹਨ। ਇਸ ਦੌਰਾਨ ਕੁੜੀ ਆਪਣਾ ਅਜੀਬ ਡਾਂਸ ਜਾਰੀ ਰੱਖਦੀ ਹੈ। ਵੀਡੀਓ ‘ਚ ਕੁੜੀ ਨੂੰ ਕਦੇ ਬੱਚਿਆਂ ‘ਤੇ ਪੈਰ ਚਲਾਉਂਦੇ ਹੋਏ ਅਤੇ ਕਦੇ ਸੜਕ ‘ਤੇ ਲੇਟਦੇ ਹੋਏ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਬਜ਼ੁਰਗਾਂ ਨੇ ਮਿਲ ਕੇ ਗ੍ਰੈਂਡ ਪਾ ਗੈਂਗ ਬਣਾਈ, ਫਿਰ ਚੋਰੀਆਂ ਨਾਲ ਮਚਾਇਆ ਆਤੰਕ

ਕੁੜੀ ਦੀ ਪਛਾਣ ਮੁੰਬਈ ਦੀ ਸੀਮਾ ਕਨੌਜੀਆ ਵਜੋਂ ਹੋਈ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੁੜੀ ਆਪਣੇ ਅਜੀਬੋ-ਗਰੀਬ ਡਾਂਸ ਕਾਰਨ ਇੰਟਰਨੈੱਟ ‘ਤੇ ਕਾਫੀ ਮਸ਼ਹੂਰ ਹੈ। ਇੰਸਟਾਗ੍ਰਾਮ ‘ਤੇ 7 ਲੱਖ ਤੋਂ ਵੱਧ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। 16 ਜੁਲਾਈ ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ 38 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ, ਜਦਕਿ ਕਈ ਯੂਜ਼ਰਸ ਨੇ ਕਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ, ਅਜਿਹਾ ਡਾਂਸ ਦੇਖਣ ਤੋਂ ਵਧੀਆ ਸੂਰਜਵੰਸ਼ਮ ਵਾਲੀ ਖੀਰ ਖਾ ਲਵਾ। ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਦੀਦੀ, ਅਜਿਹੀ ਵੀਡੀਓ ਨਾ ਬਣਾਓ, ਹਰ ਕੋਈ ਤੁਹਾਡਾ ਮਜ਼ਾਕ ਉਡਾ ਰਿਹਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਹੇ ਭਾਈ, ਕਿਰਪਾ ਕਰਕੇ ਇਸ ਨੂੰ ਕਬਜ਼ ਦੀ ਦਵਾਈ ਦਿਓ।

Exit mobile version