OMG: ਇੱਕ ਆਰਡਰ ਨਾਲ ਘਰ ਪਹੁੰਚੇ 6 ਡਿਲੀਵਰੀ ਬੁਆਏ, ਸੋਸ਼ਲ ਮੀਡੀਆ ‘ਤੇ ਵਿਅਕਤੀ ਨੇ ਸਾਂਝਾ ਕੀਤਾ ਅਜ਼ੀਬੋਗਰੀਬ ਮਾਮਲਾ

Updated On: 

16 Dec 2023 00:01 AM

ਸੋਸ਼ਲ ਮੀਡੀਆ 'ਤੇ ਇੱਕ ਵਿਅਕਤੀ ਨੇ ਅਜ਼ੀਬੋਗਰੀਬ ਮਾਮਲਾ ਸਾਂਝਾ ਕੀਤਾ ਹੈ, ਜਿੱਥੇ ਉਸ ਦੇ ਘਰ ਇੱਕ ਆਰਡਰ ਨਾਲ 6 ਡਿਲੀਵਰੀ ਬੁਆਏ ਪਹੁੰਚ ਗਏ। ਵਿਅਕਤੀ ਨੇ ਦੱਸਿਆ ਕਿ ਕਿਸੀ ਤਕਨੀਕੀ ਕਾਰਨ ਕਰਕੇ ਉਸ ਦਾ ਆਰਡਰ ਕੈਂਸਲ ਦਿਖਾਈ ਦੇ ਰਿਹਾ ਸੀ। ਕਈ ਵਾਰ ਕੋਸ਼ਿਸ ਕਰਨ 'ਤੇ ਵੀ ਅਜਿਹਾ ਹੋਇਆ, ਪਰ ਕੁਝ ਸਮੇਂ ਬਾਅਦ ਉਸ ਦੇ ਘਰ 6 ਡਿਲੀਵਰੀ ਬੁਆਏ ਪਹੁੰਚ ਗਏ।

OMG: ਇੱਕ ਆਰਡਰ ਨਾਲ ਘਰ ਪਹੁੰਚੇ 6 ਡਿਲੀਵਰੀ ਬੁਆਏ, ਸੋਸ਼ਲ ਮੀਡੀਆ ਤੇ ਵਿਅਕਤੀ ਨੇ ਸਾਂਝਾ ਕੀਤਾ ਅਜ਼ੀਬੋਗਰੀਬ ਮਾਮਲਾ

Pic Credit: X/@pranayloya

Follow Us On

ਅੱਜਕੱਲ੍ਹ ਕਿਸੇ ਕੋਲ ਖਾਣਾ ਬਣਾਉਣ ਦਾ ਸਮਾਂ ਨਾ ਹੋਵੇ ਤਾਂ ਇਸ ਦਾ ਬਹੁਤ ਆਸਾਨ ਹੱਲ ਹੈ। ਕੋਈ ਵੀ ਕੁਝ ਹੀ ਮਿੰਟਾ ‘ਚ ਔਨਲਾਈਨ (Online) ਖਾਣਾ ਆਰਡਰ ਕਰ ਸਕਦਾ ਹੈ। ਪਰ ਕਈ ਵਾਰ ਔਨਲਾਈਨ ਮਿਲ ਰਹੀਆਂ ਇਹ ਸਹੂਲਤਾਂ ਤੁਹਾਡੀ ਸਿਰਦਰਦੀ ਦਾ ਕਾਰਨ ਵੀ ਬਣ ਸਕਦੀਆ ਹਨ। ਕਈ ਵਾਰ ਤਕਨੀਕੀ ਖਰਾਬੀ ਕਾਰਨ ਸਾਮਾਨ ਤੁਹਾਡੇ ਤੱਕ ਨਹੀਂ ਪਹੁੰਚਦਾ ਜਾਂ ਕਈ ਲੋਕ ਸਾਮਾਨ ਲੈ ਕੇ ਤੁਹਾਡੇ ਤੱਕ ਨਹੀਂ ਪਹੁੰਚਦੇ। ਹੁਣ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਵਿਅਕਤੀ ਇਸ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਇਹ ਮਾਮਲਾ ਲੋਕਾਂ ਨੂੰ ਦੱਸਿਆ।

ਕੀ ਹੈ ਮਾਮਲਾ?

ਪ੍ਰਣਯ ਨਾਂ ਦੇ ਵਿਅਕਤੀ ਨੇ ਸੋਸ਼ਲ ਮੀਡੀਆ (Social Media) ਰਾਹੀਂ ਦੱਸਿਆ ਕਿ ਆਨਲਾਈਨ ਆਰਡਰ ਕਰਨ ਦੌਰਾਨ ਉਸ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਹੋਈ। ਪ੍ਰਣਯ ਨੇ ਪੋਸਟ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ Swiggy ਤੋਂ ਕੁਝ ਆਰਡਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਖਾਤੇ ਵਿੱਚੋਂ ਪੈਸੇ ਕੱਟ ਲਏ ਗਏ ਸਨ ਪਰ ਆਰਡਰ ਕੈਂਸਲ ਦਿਖਾਈ ਦੇ ਰਿਹਾ ਸੀ। ਜਦੋਂ ਉਨ੍ਹਾਂ ਦੁਬਾਰਾ ਆਰਡਰ ਕੀਤਾ ਤਾਂ ਫਿਰ ਉਹੀ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕੈਸ਼ ਆਨ ਡਿਲੀਵਰੀ ਵਿਕਲਪ ਦੀ ਚੋਣ ਕਰਦੇ ਹੋਏ ਇੱਕ ਵਾਰ ਫਿਰ ਆਰਡਰ ਕੀਤਾ। ਪਰ ਕਈ ਵਾਰ ਕੋਸ਼ਿਸ਼ ਕਰਨ ‘ਤੇ ਵੀ ਉਹੀ ਸਮੱਸਿਆ ਆਈ।

ਇਸ ਤੋਂ ਬਾਅਦ ਪ੍ਰਣਯ ਨੇ Swiggy ਐਪ ਨੂੰ ਬੰਦ ਕਰ ਦਿੱਤਾ ਅਤੇ Zepto ਤੋਂ ਆਰਡਰ (Order) ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੂੰ ਅਚਾਨਕ ਫੋਨ ‘ਤੇ ਵੱਖ-ਵੱਖ ਡਿਲੀਵਰੀ ਵਾਲੇ ਲੋਕਾਂ ਦੇ ਕਾਲ ਆਉਣੇ ਸ਼ੁਰੂ ਹੋ ਗਏ ਅਤੇ ਕਈ ਡਿਲੀਵਰੀ ਬੁਆਏ ਆਰਡਰ ਲੈ ਕੇ ਪਹੁੰਚ ਗਏ। ਪ੍ਰਣਯ ਨੇ ਇਕ ਹੋਰ ਪੋਸਟ ‘ਚ ਲਿਖਿਆ, ‘ਘੰਟਿਆਂ ਬਾਅਦ, ਮੇਰੇ ਕੋਲ ਹੁਣ 20 ਲੀਟਰ ਦੁੱਧ, 6 ਕਿਲੋ ਡੋਸਾ ਬੈਟਰ ਅਤੇ ਅਨਾਨਾਸ ਦੇ 5 ਪੈਕੇਟ ਹਨ। ਮੈਨੂੰ ਦੱਸੋ ਕਿ ਮੈਂ ਇਨ੍ਹਾਂ ਦਾਨ ਕੀ ਕਰਾਂ।

Swiggy ਨੇ ਦਿੱਤਾ ਜਵਾਬ

Swiggy ਨੇ ਇਸ ਪੋਸਟ ਦਾ ਜਵਾਬ ਦਿੱਤਾ ਅਤੇ ਪ੍ਰਣਯ ਨਾਲ ਸੰਪਰਕ ਕੀਤਾ। Swiggy ਨੇ ਪੋਸਟ ਦੀ ਕਮੈਂਟ ‘ਚ ਟਵੀਟ ਕੀਤਾ, ‘ਹੈਲੋ ਪ੍ਰਣਯ, ਸਾਨੂੰ ਤੁਹਾਡੀ ਸਮੱਸਿਆ ਬਾਰੇ ਪਤਾ ਲੱਗਾ ਹੈ। ਅਸੀਂ ਤੁਹਾਡੀ ਮਦਦ ਕਰਨ ਲਈ ਇੱਥੇ ਹਾਂ। ਕਿਰਪਾ ਕਰਕੇ ਆਪਣੀ ਆਰਡਰ ਆਈ.ਡੀ. ਨੂੰ ਸਾਂਝਾ ਕਰੋ ਤਾਂ ਜੋ ਅਸੀਂ ਤੁਰੰਤ ਮਾਮਲੇ ਦੀ ਜਾਂਚ ਕਰ ਸਕੀਏ।