Viral: ਹਾਰਮੋਨੀਅਮ ਤੇ ਢੋਲਕ ਵਜਾ ਕੇ ਗੀਤ ਗਾਉਣ ਵਾਲੀਆਂ ਇਹਨਾਂ ਕੁੜੀਆਂ ਸਾਹਮਣੇ ਵੱਡੇ ਵੱਡੇ ਗਾਇਕ ਹੋਏ ਫੇਲ, ਦੇਖੋ VIDEO | Sisters played musical instruments and also sang beautiful song video viral read full news details in Punjabi Punjabi news - TV9 Punjabi

Viral: ਹਾਰਮੋਨੀਅਮ ਤੇ ਢੋਲਕ ਵਜਾ ਕੇ ਗੀਤ ਗਾਉਣ ਵਾਲੀਆਂ ਇਹਨਾਂ ਕੁੜੀਆਂ ਸਾਹਮਣੇ ਵੱਡੇ-ਵੱਡੇ ਗਾਇਕ ਵੀ ਹਨ ਫੇਲ, ਦੇਖੋ VIDEO

Updated On: 

23 Oct 2024 12:09 PM

Viral Video: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਦੋ ਛੋਟੀਆਂ ਬੱਚੀਆਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਲੋਕ ਉਨ੍ਹਾਂ ਦੇ ਹੁਨਰ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਵਿੱਚ ਦੋ ਭੈਣਾਂ ਹਾਰਮੋਨੀਅਮ ਤੇ ਢੋਲਕ ਵਜਾਉਂਦੀਆਂ ਨਜ਼ਰ ਆ ਰਹੀਆਂ ਹਨ। ਪਰ ਗੱਲ ਸਿਰਫ਼ ਉਨ੍ਹਾਂ ਦੇ ਇਸ ਟੈਲੇਂਟ ਦੀ ਹੀ ਨਹੀਂ ਸਗੋਂ Singing ਦੀ ਵੀ ਹੋ ਰਹੀ ਹੈ। ਤੁਸੀਂ ਵੀ ਇਹ ਵੀਡੀਓ ਦੇਖ ਕੇ ਜ਼ਰੂਰ ਉਨ੍ਹਾਂ ਦੇ ਫੈਨ ਹੋ ਜਾਓਗੇ।

Viral: ਹਾਰਮੋਨੀਅਮ ਤੇ ਢੋਲਕ ਵਜਾ ਕੇ ਗੀਤ ਗਾਉਣ ਵਾਲੀਆਂ ਇਹਨਾਂ ਕੁੜੀਆਂ ਸਾਹਮਣੇ ਵੱਡੇ-ਵੱਡੇ ਗਾਇਕ ਵੀ ਹਨ ਫੇਲ, ਦੇਖੋ VIDEO
Follow Us On

ਜੇਕਰ ਗੀਤ-ਸੰਗੀਤ ਦੀ ਮਹਿਫਿਲ ਹੋਵੇ ਤਾਂ ਸੰਗੀਤ ਪ੍ਰੇਮੀਆਂ ਨੂੰ ਹੋਰ ਕੀ ਚਾਹੀਦਾ ਹੈ? ਉਹ ਸਾਰੇ ਕੰਮ ਛੱਡ ਕੇ ਜਾਂ ਕੁਝ ਸਮਾਂ ਰੁਕ ਜਾਂਦੇ ਹਨ ਅਤੇ ਉਸ ਮਹਿਫਿਲ ਦਾ ਆਨੰਦ ਲੈਣ ਲੱਗਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੱਖਰਾ ਹੀ ਟ੍ਰੇਂਡ ਚੱਲ ਰਿਹਾ ਹੈ, ਜਿਸ ਵਿੱਚ ਮਿਊਜ਼ਿਕ ਪਲੇ ਹੁੰਦੇ ਹੀ ਬਸ ਸੁਰਾਂ ਨੂੰ ਉਸ ਦੇ ਨਾਲ ਮੈਚ ਕਰਨਾ ਹੁੰਦਾ ਹੈ ਅਤੇ ਗੀਤ ਗਾ ਕੇ ਮਹਿਫਿਲ ਲੁੱਟਨੀ ਹੁੰਦੀ ਹੈ। ਪਹਿਲਾਂ ਅਜਿਹਾ ਨਹੀਂ ਸੀ, ਕੇਰੀਓਕੇ ਦੇ ਚਲਨ ਤੋਂ ਪਹਿਲਾਂ ਜੋ ਗਾਉਂਦਾ ਸੀ ਉਸ ਨੂੰ ਆਪਣੇ ਨਾਲ ਸੰਗੀਤ ਦਾ ਇੰਤਜ਼ਾਮ ਵੀ ਖੁੱਦ ਹੀ ਕਰਨਾ ਹੁੰਦਾ ਸੀ। ਉਸ ਪੇਸ਼ਕਾਰੀ ਦੀ ਗੱਲ ਹੀ ਕੁਝ ਹੋਰ ਹੁੰਦੀ ਸੀ। ਸੋਸ਼ਲ ਮੀਡੀਆ ‘ਤੇ ਦੋ ਛੋਟੀਆਂ ਬੱਚੀਆਂ ਨੇ ਸੋਸ਼ਲ ਮੀਡੀਆ ‘ਤੇ ਉਸ ਦੌਰ ਦੀਆਂ ਯਾਦਾਂ ਨੂੰ ਫਿਰ ਤੋਂ ਤਾਜ਼ਾ ਕੀਤਾ ਹੈ।

ਸੁੰਦਰ ਸੀਤਾਪੁਰ ਨਾਮ ਦੇ ਇੱਕ ਇੰਸਟਾਗ੍ਰਾਮ ਹੈਂਡਲ ਨੇ ਦੋ ਕੁੜੀਆਂ ਦਾ ਇੱਕ ਵੀਡੀਓ ਅਪਲੋਡ ਕੀਤਾ ਹੈ। ਇਸ ਵੀਡੀਓ ‘ਚ ਦੋ ਛੋਟੀਆਂ ਬੱਚੀਆਂ ਨਜ਼ਰ ਆ ਰਹੀਆਂ ਹਨ। ਇੱਕ ਕੁੜੀ ਢੋਲਕ ਵਜਾ ਰਹੀ ਹੈ ਤੇ ਦੂਜੀ ਕੁੜੀ ਹਰਮੋਨੀਅਮ ਵਜਾ ਰਹੀ ਹੈ। ਦੋਵੇਂ ਕੁੜੀਆਂ, ਗੁਲਾਬੀ ਰੰਗ ਦੇ ਸੁੰਦਰ ਪਹਿਰਾਵੇ ਪਹਿਨੇ, ਸੰਗੀਤਕ ਸਾਜ਼ਾਂ ਦੀ ਧੁਨ ਨਾਲ ਇਕਸੁਰ ਹੋ ਕੇ ਗਾ ਰਹੀਆਂ ਹਨ। ਦੋਵਾਂ ਦੇ ਚਿਹਰਿਆਂ ‘ਤੇ ਚਮਕਦੀ ਮੁਸਕਰਾਹਟ ਇਹ ਵੀ ਦਰਸਾਉਂਦੀ ਹੈ ਕਿ ਉਹ ਆਪਣੇ ਗੀਤ ਅਤੇ ਸਾਜ਼ਾਂ ਦਾ ਬਹੁਤ ਆਨੰਦ ਲੈ ਰਹੀਆਂ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ ਹੈਂਡਲ ਨੇ ਲਿਖਿਆ ਹੈ ਕਿ, ਦੋ ਕੁੜੀਆਂ ਦੁਆਰਾ ਖੂਬਸੂਰਤ ਗੀਤਾਂ ਦੀ ਪੇਸ਼ਕਾਰੀ।

ਇਹ ਵੀ ਪੜ੍ਹੋ- ਟਰੇਨ ਦੇ ਬਾਥਰੂਮ ਕੋਲ ਬੈਠ ਕੇ ਫਰਸ਼ ਤੇ ਪਿਆਜ਼ ਕੱਟਦਾ ਨਜ਼ਰ ਆਇਆ ਚਨਾ ਜੋਰ ਗਰਮ ਵੇਚਣ ਵਾਲਾ ਭਾਈ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਯੂਜ਼ਰਸ ਨੇ ਕੁੜੀਆਂ ਦੇ ਹੁਨਰ ਦੀ ਤਾਰੀਫ ਕੀਤੀ ਹੈ। ਇਕ ਯੂਜ਼ਰ ਨੇ ਲਿਖਿਆ ਕਿ ਉਹ ਐਮਪੀ ਤੋਂ ਹਨ, ਉਨ੍ਹਾਂ ਨੂੰ ਇਹ ਗੀਤ ਬਹੁਤ ਪਸੰਦ ਆਇਆ। ਦਰਅਸਲ, ਕੁੜੀਆਂ ਇੱਕ ਖੇਤਰੀ ਗੀਤ ਗਾ ਰਹੀਆਂ ਹਨ, ਜਿਸ ਨੂੰ ਹਰ ਰਾਜ ਦੇ ਉਪਭੋਗਤਾਵਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਕੁਝ ਯੂਜ਼ਰਸ ਨੇ ਲਿਖਿਆ ਕਿ ਇਨ੍ਹਾਂ ਕੁੜੀਆਂ ਨੂੰ ਚੰਗੇ ਪਲੇਟਫਾਰਮ ‘ਤੇ ਗਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਜਿਸ ਨਾਲ ਇਹ ਹੋਰ ਅੱਗੇ ਵੱਧ ਸਕਦੀਆਂ ਹਨ।

Exit mobile version